ਪਿੰਡ ਬਿਲਾਸਪੁਰ ਤੋਂ ਗੁਰਦੁਆਰਾ ਰਾਣਵਾਂ ਤੱਕ ਲਿੰਕ ਰੋਡ ਬਣਾਉਣ ’ਤੇ ਚੇਅਰਮੈਨ ਬਰਸਟ ਦਾ ਕੀਤਾ ਧੰਨਵਾਦ
ਖਮਾਣੋਂ, 7 ਸਤੰਬਰ (ਮਨਮੋਹਣ ਸਿੰਘ ਕਲੇਰ )- ਪਿੰਡ ਬਿਲਾਸਪੁਰ ਤੋਂ ਗੁਰਦੁਆਰਾ ਸਾਹਿਬ ਪਿੰਡ ਰਾਣਵਾਂ ਤੱਕ ਪੰਜਾਬ ਮੰਡੀ ਬੋਰਡ ਦੁਆਰਾ ਨਵੀਂ ਬਣਾਈ ਗਈ ਸੰਪਰਕ ਸੜਕ ਬਦਲੇ ਸਥਾਨਕ ਆਗੂਆਂ ਕਸ਼ਮੀਰਾ ਸਿੰਘ ਬਿਲਾਸਪੁਰ ਅਤੇ ਗੁਰਦੀਪ ਸਿੰਘ ਘੁਮਾਣ ਤੇ ਸਾਥੀਆਂ ਵਲੋਂ ਪੰਜਾਬ ਮੰਡੀ ਬੋਰਡ ਚੰਡੀਗੜ੍ਹ ਪਹੁੰਚ ਕੇ ਵਿਸ਼ੇਸ਼ ਤੌਰ ਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਕਤ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਮੰਡੀ ਬੋਰਡ ਵਲੋਂ ਇਹ ਸੜਕ ਵਿਸ਼ੇਸ਼ ਤੌਰ ਤੇ ਬਣਾਈ ਗਈ ਹੈ।
ਖਮਾਣੋਂ, 7 ਸਤੰਬਰ (ਮਨਮੋਹਣ ਸਿੰਘ ਕਲੇਰ )- ਪਿੰਡ ਬਿਲਾਸਪੁਰ ਤੋਂ ਗੁਰਦੁਆਰਾ ਸਾਹਿਬ ਪਿੰਡ ਰਾਣਵਾਂ ਤੱਕ ਪੰਜਾਬ ਮੰਡੀ ਬੋਰਡ ਦੁਆਰਾ ਨਵੀਂ ਬਣਾਈ ਗਈ ਸੰਪਰਕ ਸੜਕ ਬਦਲੇ ਸਥਾਨਕ ਆਗੂਆਂ ਕਸ਼ਮੀਰਾ ਸਿੰਘ ਬਿਲਾਸਪੁਰ ਅਤੇ ਗੁਰਦੀਪ ਸਿੰਘ ਘੁਮਾਣ ਤੇ ਸਾਥੀਆਂ ਵਲੋਂ ਪੰਜਾਬ ਮੰਡੀ ਬੋਰਡ ਚੰਡੀਗੜ੍ਹ ਪਹੁੰਚ ਕੇ ਵਿਸ਼ੇਸ਼ ਤੌਰ ਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਕਤ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਮੰਡੀ ਬੋਰਡ ਵਲੋਂ ਇਹ ਸੜਕ ਵਿਸ਼ੇਸ਼ ਤੌਰ ਤੇ ਬਣਾਈ ਗਈ ਹੈ। ਆਗੂਆਂ ਨੇ ਦੱਸਿਆ ਕਿ ਇਸ ਸੜਕ ਤੋਂ ਇਲਾਵਾ ਪਿੰਡ ਬਿਲਾਸਪੁਰ ਦੇ ਮੋੜ ਤੋਂ ਨਾਮਧਾਰੀ ਬਾਬਾ ਦਸੌਂਧਾ ਸਿੰਘ ਮਿਡਲ ਸਕੂਲ ਤੱਕ ਨਾਮਧਾਰੀ ਮਾਰਗ 22 ਫੁੱਟ ਚੌੜੇ ਨੂੰ ਇੰਟਰਲਾਕ ਲਾ ਕੇ ਨਵਾਂ ਬਣਾਉਣ ਲਈ ਚੇਅਰਮੈਨ ਸਾਹਿਬ ਵਲੋਂ ਮਨਜ਼ੂਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਜਟਾਣਾ ਉੱਚਾ ਤੋਂ ਕਕਰਾਲਾ ਕਲਾਂ ਤੱਕ ਸੰਪਰਕ ਸੜਕ ਨੂੰ ਸੜਕ ਨੂੰ 16 ਫੁੱਟ ਚੌੜਾ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਸਰਪੰਚ ਕਕਰਾਲਾ ਕਲਾਂ, ਜਰਨੈਲ ਸਿੰਘ, ਰਣਧੀਰ ਸਿੰਘ ਦੋਨੋਂ ਪੰਚਾਇਤ ਮੈਂਬਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।