ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਖਮਾਣੋਂ, 6 ਸਤੰਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮੀਟਿੰਗ ਵਿਚ ਮੈਂਬਰਾਂ ਵਲੋਂ ਡੀ.
ਖਮਾਣੋਂ, 6 ਸਤੰਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮੀਟਿੰਗ ਵਿਚ ਮੈਂਬਰਾਂ ਵਲੋਂ ਡੀ. ਏ. ਦੇ ਫ਼ੈਸਲੇ ਵਿਰੁੱਧ ਮੁਲਾਜ਼ਮਾਂ ਨੂੰ ਪਰਿਵਾਰ ਕਹਿਣ ਵਾਲੀ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਆਫ਼ ਇੰਡੀਆ ਵਿਚ ਸਾਜਸ਼ ਅਧੀਨ ਡਿਫਾਲਟ ਐਸ. ਐਲ. ਪੀ. ਦਾਇਰ ਕਰਨ, ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ 27 ਅਗਸਤ ਨੂੰ ਕੀਤੀ ਗਈ ਹੜਤਾਲ ਵਿਚ ਸ਼ਾਮਿਲ ਹੋਣ ਵਾਲਿਆਂ ਪ੍ਰਤੀ ਵਿਭਾਗੀ ਕਾਰਵਾਈ ਲਈ ਆਦੇਸ਼ ਦੇਣ ਅਤੇ ਪ੍ਰੈਸ ਕਾਨਫ਼ਰੰਸ ਦੌਰਾਨ ਮੁਲਾਜ਼ਮਾਂ ਵਲੋਂ ਪ੍ਰਾਪਤ ਕੀਤੀਆਂ ਜਾ ਰਹੀਆਂ ਤਨਖ਼ਾਹਾਂ ਸਬੰਧੀ ਗ਼ਲਤ ਤੱਥ ਦੱਸ ਕੇ ਆਮ ਪਬਲਿਕ ਨੂੰ ਗੁਮਰਾਹ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਮੁਲਾਜ਼ਮਾਂ ਨੂੰ ਕਈ ਢੰਗਾਂ ਜਾਂ ਬਦਲੀਆਂ ਕਰਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਜਿਸ ਮੁਕਾਮ ਤੇ ਪਹੁੰਚਾਇਆ ਹੈ, ਉਸ ਤੋਂ ਬਾਅਦ ਮੁਲਾਜ਼ਮ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿਚ ਵੀ ਕੇਸ ਨੂੰ ਪੂਰੇ ਸਹੀ ਤਰੀਕੇ ਨਾਲ ਲੜਿਆ ਜਾਵੇਗਾ ਤੇ ਮਾਣਯੋਗ ਉੱਚ ਅਦਾਲਤ ਤੋਂ ਇਨਸਾਫ਼ ਮਿਲਣ ਦੀ ਪੂਰੀ ਆਸ ਹੈ। ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ, ਨਛੱਤਰ ਸਿੰਘ ਖਮਾਣੋਂ, ਗੁਰਮੁਖ ਸਿੰਘ ਮਨੈਲਾ, ਕਰਤਾਰ ਸਿੰਘ ਜਟਾਣਾ, ਰਮੇਸ਼ ਕੁਮਾਰ ਭੜੀ, ਭਗਤ ਸਿੰਘ ਪੰਜਕੋਹਾ, ਜਰਨੈਲ ਸਿੰਘ ਮਨੈਲਾ, ਹਰਜਿੰਦਰ ਸਿੰਘ ਕਾਲੇਵਾਲ, ਹਰਦੱਮ ਸਿੰਘ ਜਟਾਣਾ, ਅਜਮੇਰ ਸਿੰਘ ਮਨੈਲੀ, ਤਾਰਾ ਸਿੰਘ, ਸਤੀਸ਼ ਕੁਮਾਰ ਸੰਘੋਲ, ਕੰਵਲਜੀਤ ਸਿੰਘ, ਲਾਭ ਸਿੰਘ ਘੁਮਾਣ, ਅਵਤਾਰ ਸਿੰਘ ਭਾਮੀਆਂ, ਸਤਿਨਾਮ ਸਿੰਘ ਅਮਰਾਲਾ, ਚਰਨਜੀਤ ਸਿੰਘ, ਡੋਗਰ ਸਿੰਘ ਕਕਰਾਲਾ, ਸੁਖਦੇਵ ਸਿੰਘ ਕੰਗ, ਹਰਬੰਸ ਸਿੰਘ ਬਦੇਸ਼ਾਂ, ਜਗਜੀਤ ਸਿੰਘ ਮਨੈਲੀ, ਰਘਬੀਰ ਸਿੰਘ, ਮਹਿੰਦਰ ਸਿੰਘ ਸਹਾਵੀ, ਪਿਆਰਾ ਸਿੰਘ ਭੱਟੀ, ਧਿਆਨ ਸਿੰਘ ਜਟਾਣਾ, ਸਰਬਜੀਤ ਸਿੰਘ ਅਮਰਾਲਾ, ਸੇਵਕ ਸਿੰਘ, ਪਿਆਰਾ ਸਿੰਘ ਭੁੱਟਾ, ਬਲਦੇਵ ਸਿੰਘ ਮੀਰਪੁਰ ਤੇ ਗੁਰਦਿੱਤ ਸਿੰਘ ਢੋਲੇਵਾਲ ਆਦਿ ਹਾਜ਼ਰ ਸਨ।