ਡਾਈਟ ਫਤਹਿਗੜ੍ਹ ਸਾਹਿਬ ਵਿਖੇ ‘ਅੱਗ-ਰਹਿਤ ਪਕਵਾਨਾਂ’ ਦੇ ਮੁਕਾਬਲੇ ਕਰਵਾਏ
. ਫਤਹਿਗੜ੍ਹ ਸਾਹਿਬ, 26 ਅਗਸਤ (ਰਾਜਿੰਦਰ ਸਿੰਘ)-ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਅਤੇ ਵਿਹਾਰਕ ਜੀਵਨ-ਕੁਸ਼ਲਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਅੱਗ-ਰਹਿਤ ਪਕਵਾਨ ਮੁਕਾਬਲੇ’ ਸਿਰਲੇਖ ਹੇਠ ਇਕ ਵਿਸ਼ੇਸ਼ ਪਕਵਾਨ ਮੁਕਾਬਲਾ ਕਰਵਾਇਆ ਗਿਆ।
ਡ
ਡਾਈਟ ਪ੍ਰਿੰ. ਡਾ. ਆਨੰਦ ਗੁਪਤਾ ਸਿੱਖਿਆਰਥੀਆਂ ਦੁਆਰਾ ਬਣਾਏ ਪਕਵਾਨਾਂ ਦਾ ਨਿਰੀਖਣ ਕਰਦੇ ਹੋਏ। ਤਸਵੀਰ: ਰਾਜਿੰਦਰ ਸਿੰਘ
27-08-2026
. ਫਤਹਿਗੜ੍ਹ ਸਾਹਿਬ, 26 ਅਗਸਤ (ਰਾਜਿੰਦਰ ਸਿੰਘ)-ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਅਤੇ ਵਿਹਾਰਕ ਜੀਵਨ-ਕੁਸ਼ਲਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਅੱਗ-ਰਹਿਤ ਪਕਵਾਨ ਮੁਕਾਬਲੇ’ ਸਿਰਲੇਖ ਹੇਠ ਇਕ ਵਿਸ਼ੇਸ਼ ਪਕਵਾਨ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੇ ਕਨਵੀਨਰ ਵੰਦਨਾ ਚੋਪੜਾ ਨੇ ਦੱਸਿਆ ਕਿ ਇਸ ਵਿਚ ਕੁੱਲ 17 ਗਰੁੱਪਾਂ ਨੇ ਭਾਗ ਲਿਆ ਅਤੇ ਬਿਨਾਂ ਅੱਗ ਦੀ ਵਰਤੋਂ ਕੀਤੇ ਵੱਖ-ਵੱਖ ਪੌਸ਼ਟਿਕ, ਸੁਆਦਲੇ ਅਤੇ ਆਕਰਸ਼ਕ ਪਕਵਾਨ ਤਿਆਰ ਕੀਤੇ। ਮੁਕਾਬਲੇ ਵਿਚ ਭੇਲਪੁਰੀ, ਪੁਦੀਨੇ ਦਾ ਠੰਢਾ ਪੇਅ, ਵੱਖ-ਵੱਖ ਤਰਾਂ ਦੇ ਸਲਾਦ, ਸਬਜ਼ੀਆਂ ਵਾਲੇ ਸੈਂਡਵਿਚ, ਖੀਰੇ ਦੀਆਂ ਕਿਸ਼ਤੀਆਂ, ਛੋਲਿਆਂ ਦੀ ਚਾਟ ਅਤੇ ਹੋਰ ਕਈ ਪੌਸ਼ਟਿਕ ਪਕਵਾਨਾਂ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਗਿਆ। ਭਾਗੀਦਾਰਾਂ ਵਲੋਂ ਪਕਵਾਨਾਂ ਦੀ ਸਜਾਵਟ ਅਤੇ ਪੇਸ਼ਕਾਰੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਡਾਇਟ ਦੇ ਪ੍ਰਿੰ. ਡਾ. ਆਨੰਦ ਗੁਪਤਾ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ, ਸਹਿਯੋਗ ਦੀ ਭਾਵਨਾ, ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਅਤੇ ਵਿਹਾਰਕ ਜੀਵਨ-ਕੁਸ਼ਲਤਾਵਾਂ ਦਾ ਵਿਕਾਸ ਕਰਦੇ ਹਨ। ਮੁਕਾਬਲੇ ਵਿਚ ਜਸਪਾਲ ਕੌਰ, ਸੁਜਾਦ ਅਲੀ ਅਤੇ ਗੁਰਪ੍ਰੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਪਕਵਾਨਾਂ ਦੇ ਸੁਆਦ, ਪੌਸ਼ਟਿਕਤਾ, ਪੇਸ਼ਕਾਰੀ, ਸਿਰਜਣਾਤਮਿਕਤਾ ਅਤੇ ਨਵੀਨਤਾ ਦੇ ਆਧਾਰ ’ਤੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ। ਮੁਕਾਬਲੇ ਦੇ ਨਤੀਜਿਆਂ ਵਿਚ ਰਸ਼ਪ੍ਰੀਤ, ਰਮਨਪ੍ਰੀਤ ਕੌਰ, ਸੁਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਦੀ ਟੀਮ ਨੇ ਵੱਖ-ਵੱਖ ਕਿਸਮ ਦੇ ਪੌਸ਼ਟਿਕ ਪਕਵਾਨ ਤਿਆਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਮਨਪ੍ਰੀਤ ਕੌਰ, ਸੰਦੀਪ ਕੌਰ, ਕੁਲਦੀਪ ਕੌਰ ਅਤੇ ਅਮਨਦੀਪ ਕੌਰ ਦੀ ਟੀਮ ਨੇ ਨਾਰੀਅਲ ਤੋਂ ਬਣੇ ਵਿਸ਼ੇਸ਼ ਪਕਵਾਨ ਤਿਆਰ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸੂਰਜ, ਮਨਵੀਰ, ਗੁਰਪਿਆਰ ਅਤੇ ਹਰਸ਼ ਬਾਵਾ ਦੀ ਟੋਲੀ ਨੇ ਫਲਾਂ ਦਾ ਕਸਟਰਡ ਤਿਆਰ ਕਰਕੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੇ ਅੰਤ ਵਿਚ ਜੇਤੂ ਟੀਮਾਂ ਨੂੰ ਸੰਬੋਧਨ ਕਰਦੇ ਹੋਏ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਖਾਣਾ ਅਤੇ ਪਹਿਨਣਾ ਮਨੁੱਖ ਦੇ ਬੁਨਿਆਦੀ ਸ਼ੌਕ ਰਹੇ ਹਨ। ਦੁਨੀਆ ਦੀਆਂ ਬਹੁਤ ਸਾਰੀਆਂ ਸਭਿਅਤਾਵਾਂ ਆਪਣੇ ਖਾਣੇ ਤੇ ਪਹਿਰਾਵੇ ਕਰਕੇ ਵੀ ਜਾਣੀਆਂ ਜਾਂਦੀਆਂ ਹਨ। ਵੰਦਨਾ ਚੋਪੜਾ ਨੇ ਸਾਰੇ ਭਾਗੀਦਾਰਾਂ ਦੇ ਉਤਸ਼ਾਹ, ਮਿਹਨਤ ਅਤੇ ਸਿਰਜਣਾਤਮਿਕ ਯਤਨਾਂ ਦੀ ਸ਼ਲਾਘਾ ਕੀਤੀ।