ਰਾਣਾ ਹਸਪਤਾਲ ਸਰਹਿੰਦ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਰਾਣਾ ਹਸਪਤਾਲ ਸਰਹਿੰਦ ਵਿਖੇ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰਕ ਰੰਗਾਂ ਨਾਲ ਮਨਾਇਆ। ਇਸ ਮੌਕੇ ਹਸਪਤਾਲ ਦੀਆਂ ਸਮੂਹ ਮਹਿਲਾ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਰਾਣਾ ਹਸਪਤਾਲ ਸਰਹਿੰਦ ਵਿਖੇ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰਕ ਰੰਗਾਂ ਨਾਲ ਮਨਾਇਆ। ਇਸ ਮੌਕੇ ਹਸਪਤਾਲ ਦੀਆਂ ਸਮੂਹ ਮਹਿਲਾ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦਾ ਆਯੋਜਨ ਰਾਣਾ ਹਸਪਤਾਲ ਦੀ ਐਮ. ਡੀ. ਡਾ. ਦੀਪਿਕਾ ਸੂਰੀ ਦੀ ਅਗਵਾਈ ਹੇਠ ਕੀਤਾ। ਇਸ ਮੌਕੇ ਹਸਪਤਾਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਨਜ਼ਰ ਆਇਆ। ਮਹਿਲਾ ਸਟਾਫ਼ ਮੈਂਬਰਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਤੀਆਂ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲਿਆ। ਸਮਾਗਮ ਵਿਚ ਡਾ. ਦੀਪਿਕਾ ਸੂਰੀ, ਰਮਾ ਸੂਰੀ, ਸਰੋਜ ਕਟਿਆਲ ਸਮੇਤ ਰਾਣਾ ਹਸਪਤਾਲ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ। ਡਾ. ਦੀਪਿਕਾ ਸੂਰੀ ਨੇ ਸਮੂਹ ਮਹਿਲਾ ਸਟਾਫ਼ ਨੂੰ ਤੀਆਂ ਦੇ ਖ਼ੁਸ਼ੀਆਂ ਭਰੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਵਿਚ ਉਨ੍ਹਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਦੀਪਿਕਾ ਸੂਰੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਟਾਫ਼ ਮੈਂਬਰਾਂ ਵਿਚਕਾਰ ਆਪਸੀ ਪਿਆਰ, ਸਾਂਝ, ਭਾਈਚਾਰਕ ਭਾਵਨਾ ਤੇ ਟੀਮ ਸਪਿਰਿਟ ਨੂੰ ਹੋਰ ਮਜ਼ਬੂਤ ਕਰਦੇ ਹਨ। ਰਾਣਾ ਹਸਪਤਾਲ ਵਲੋਂ ਹਮੇਸ਼ਾ ਇਕ ਸਕਾਰਾਤਮਿਕ ਤੇ ਪਰਿਵਾਰਕ ਮਾਹੌਲ ਬਣਾਈ ਰੱਖਣ ਨੂੰ ਮਹੱਤਵ ਦਿੱਤਾ ਜਾਂਦਾ ਹੈ, ਤਾਂ ਜੋ ਸਟਾਫ਼ ਮੈਂਬਰ ਮਿਲ-ਜੁਲ ਕੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾ ਸਕਣ । ਸਮਾਗਮ ਦੀ ਸਮਾਪਤੀ ਖ਼ੁਸ਼ੀ ਭਰੇ ਮਾਹੌਲ ਵਿਚ ਹੋਈ। ਸਮੂਹ ਮਹਿਲਾ ਸਟਾਫ਼ ਮੈਂਬਰਾਂ ਨੇ ਇਕ-ਦੂਜੇ ਨੂੰ ਤੀਆਂ ਦੀ ਵਧਾਈ ਦਿੱਤੀ ਅਤੇ ਇਸ ਖ਼ੂਬਸੂਰਤ ਸੱਭਿਆਚਾਰਕ ਸਮਾਗਮ ਨੂੰ ਯਾਦਗਾਰ ਬਣਾਇਆ।