24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

2 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ’ਚ ਹੋਵੇਗਾ ਵਿਸ਼ਾਲ ‘ਹਰੇ ਕ੍ਰਿਸ਼ਨ ਮਹੋਤਸਵ’

ਮੰਡੀ ਗੋਬਿੰਦਗੜ੍ਹ, 23 ਅਗਸਤ (ਰਾਜੇਸ਼ ਸ਼ਰਮਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇਸਕੋਨ ਫ਼ੈਸਟੀਵਲ ਕਮੇਟੀ, ਮੰਡੀ ਗੋਬਿੰਦਗੜ੍ਹ ਵਲੋਂ ਇਸਕੋਨ ਚੰਡੀਗੜ੍ਹ ਦੀ ਸਰਪ੍ਰਸਤੀ ਹੇਠ 2 ਸਤੰਬਰ ਨੂੰ ਜੀ. ਟੀ.

Ad Position 21
No active advertisement
ਅਜੀਤ ਡੈਸਕ 24-08-2026
ਮੰਡੀ ਗੋਬਿੰਦਗੜ੍ਹ, 23 ਅਗਸਤ (ਰਾਜੇਸ਼ ਸ਼ਰਮਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇਸਕੋਨ ਫ਼ੈਸਟੀਵਲ ਕਮੇਟੀ, ਮੰਡੀ ਗੋਬਿੰਦਗੜ੍ਹ ਵਲੋਂ ਇਸਕੋਨ ਚੰਡੀਗੜ੍ਹ ਦੀ ਸਰਪ੍ਰਸਤੀ ਹੇਠ 2 ਸਤੰਬਰ ਨੂੰ ਜੀ. ਟੀ. ਰੋਡ ਸਥਿਤ ਮਹਾਰਾਜਾ ਅਗਰਸੈਨ ਭਵਨ ਵਿਖੇ ਵਿਸ਼ਾਲ ‘ਹਰੇ ਕ੍ਰਿਸ਼ਨ ਮਹੋਤਸਵ’ ਕਰਵਾਇਆ ਜਾ ਰਿਹਾ ਹੈ। ਧਾਰਮਿਕ ਤੇ ਭਗਤੀਮਈ ਮਾਹੌਲ ਵਿਚ ਹੋਣ ਵਾਲੇ ਇਸ ਸਮਾਗਮ ਨੂੰ ਲੈ ਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ਼ਾਮ 6 ਵਜੇ ਵ੍ਰਿੰਦਾਵਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਸ੍ਰੀਨਿਕੇਤ ਪ੍ਰਭੂ ਵਲੋਂ ਹਰੀਨਾਮ ਸੰਕੀਰਤਨ ਨਾਲ ਹੋਵੇਗੀ। ਇਸ ਦੌਰਾਨ ਸ਼ਰਧਾਲੂ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਮ ਦਾ ਸੰਕੀਰਤਨ ਕਰਦੇ ਹੋਏ ਭਗਤੀਮਈ ਮਾਹੌਲ ਦਾ ਅਨੰਦ ਮਾਣਨਗੇ। ਉਪਰੰਤ ਸ਼ਾਮ 7 ਵਜੇ ਸ੍ਰੀ ਕ੍ਰਿਸ਼ਨ ਮਹਾਭਿਸ਼ੇਕਮ ਕਰਵਾਇਆ ਜਾਵੇਗਾ, ਜਿਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਵਿਧੀਵਤ ਪੂਜਾ ਤੇ ਅਭਿਸ਼ੇਕ ਕੀਤਾ ਜਾਵੇਗਾ। ਰਾਤ 9:30 ਵਜੇ ਮਹਾ ਆਰਤੀ ਦਾ ਆਯੋਜਨ ਹੋਵੇਗਾ। ਇਸ ਮੌਕੇ ਭਗਵਾਨ ਨੂੰ ਛਪੰਜਾ ਭੋਗ ਲਗਾਏ ਜਾਣਗੇ ਅਤੇ ਸ਼ਰਧਾਲੂ ਮਹਾ ਆਰਤੀ ’ਚ ਸ਼ਾਮਿਲ ਹੋ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸਮਾਗਮ ਦੀ ਸਮਾਪਤੀ ਰਾਤ 10 ਵਜੇ ਵਿਸ਼ਾਲ ਮਹਾਪ੍ਰਸਾਦਮ ਦੀ ਵੰਡ ਨਾਲ ਹੋਵੇਗੀ। ਪ੍ਰਬੰਧਕਾਂ ਅਨੁਸਾਰ ਇਸ ਧਾਰਮਿਕ ਸਮਾਗਮ ਵਿਚ ਗੋਕਲ ਸਟੀਲ ਰੋਲਿੰਗ ਮਿੱਲਜ਼ ਤੋਂ ਰੂਪੇਸ਼ ਜੈਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸਕੋਨ ਫ਼ੈਸਟੀਵਲ ਕਮੇਟੀ ਵਲੋਂ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਸ਼ਰਧਾਲੂਆਂ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਵਿਸ਼ਾਲ ਭਗਤੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕਮੇਟੀ ਨੇ ਕਿਹਾ ਕਿ ‘ਹਰੇ ਕ੍ਰਿਸ਼ਨ ਮਹੋਤਸਵ’ ਸ਼ਰਧਾਲੂਆਂ ਨੂੰ ਹਰੀਨਾਮ ਸੰਕੀਰਤਨ, ਸ੍ਰੀ ਕ੍ਰਿਸ਼ਨ ਮਹਾਭਿਸ਼ੇਕ, ਮਹਾ ਆਰਤੀ, ਛਪੰਜਾ ਭੋਗ ਤੇ ਮਹਾਪ੍ਰਸਾਦਮ ਰਾਹੀਂ ਭਗਤੀ ਅਤੇ ਅਧਿਆਤਮਿਕਤਾ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ। ਕਮੇਟੀ ਨੇ ਸ਼ਰਧਾਲੂਆਂ ਨੂੰ ਸ੍ਰੀ ਸ੍ਰੀ ਰਾਧਾ ਮਾਧਵ ਤੇ ਸੰਸਥਾਪਕ ਆਚਾਰੀਆ ਸ਼ਰੀਲਾ ਪ੍ਰਭੂਪਾਦ ਦੇ ਪਵਿੱਤਰ ਅਸ਼ੀਰਵਾਦ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨ ਵਰਮਾ ਬੌਬੀ ਪੇਡਾ ਦੇ ਡਾਇਰੈਕਟਰ ਨਿਯੁਕਤ ਅਗਲੀ ਖ਼ਬਰ ਬੱਚਿਆਂ ਦੀ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਪ੍ਰਾਜੈਕਟ ਕਰਵਾਇਆ
Ad Position 24