23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੰਘੋਲ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਸੰਘੋਲ, 22 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਵਿਖੇ ਗਰਾਮ ਪੰਚਾਇਤ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਲੰਗਰ ਕਮੇਟੀ, ਪਿੰਡ ਵਾਸੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਬਿਰਦੀ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਰੋਜ਼ਾਨਾ ‘ਅਜੀਤ’ ਦੇ ਸੰਪਾਦਕ ਡਾ.

Ad Position 21
No active advertisement
ਸੰਘੋਲ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਲਗਾਏ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 23-08-2026
ਸੰਘੋਲ, 22 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਵਿਖੇ ਗਰਾਮ ਪੰਚਾਇਤ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਲੰਗਰ ਕਮੇਟੀ, ਪਿੰਡ ਵਾਸੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਬਿਰਦੀ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਰੋਜ਼ਾਨਾ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ। ਕੈਂਪ ਦੌਰਾਨ ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਵਲੋਂ 46 ਯੂਨਿਟ ਖ਼ੂਨ ਇਕੱਤਰ ਕੀਤਾ ਅਤੇ ਖ਼ੂਨ ਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵਲੋਂ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਆਉਂਦੀ, ਬਲਕਿ ਸਰੀਰ ਨਿਰੋਗ ਰਹਿੰਦਾ ਹੈ। ਇਸ ਤੋਂ ਇਲਾਵਾ ਬੀ. ਪੀ. ਵੀ ਕੰਟਰੋਲ ਰਹਿੰਦਾ ਹੈ ਤੇ ਸਰੀਰ 24 ਘੰਟੇ ’ਚ ਖ਼ੂਨ ਪੂਰਾ ਕਰ ਦਿੰਦਾ ਹੈ। ਇਸ ਮੌਕੇ 105 ਵਾਰ ਦੇ ਖ਼ੂਨਦਾਨੀ ਜਸਵੀਰ ਸਿੰਘ ਬਿਰਦੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੁਆਰਾ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਲਈ ਪਾਏ ਜਾ ਰਹੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਸਰਪੰਚ ਪੂਸ਼ਨ ਕੁਮਾਰ, ਬਲਰਾਮ ਕ੍ਰਿਸ਼ਨ ਪੰਚ, ਬਾਰੂਰਾਮ ਪੰਚ, ਸਾਬਕਾ ਸਰਪੰਚ ਰਕੇਸ਼ ਕੁਮਾਰ, ਨੰਬਰਦਾਰ ਬਿਕਰਮ ਸਿੰਘ, ਨੰਬਰਦਾਰ ਸ਼ਸ਼ੀ ਰਾਜ, ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ ਸਿਆਲਕੋਟੀਏ, ਅਸ਼ੋਕ ਕੁਮਾਰ ਸੈਕਟਰੀ ਲੰਗਰ ਕਮੇਟੀ, ਸੰਜੀਵ ਸਰੀਨ, ਸਤੀਸ਼ ਕੁਮਾਰ, ਗੌਤਮ ਰਿਸ਼ੀ ਪ੍ਰਧਾਨ ਭਾਜਪਾ, ਉਮਾਕਾਂਤ, ਗੁਰਪ੍ਰੀਤ ਸਿੰਘ ਲਾਲੀ ਵਿਰਦੀ, ਸੁਖਬੀਰ ਸਿੰਘ ਵਿਰਦੀ, ਚੰਦ ਕੁਮਾਰ ਸ਼ਰਮਾ, ਵਰਿੰਦਰ ਸਿੰਘ ਬਿਰਦੀ, ਕਮਲ ਕੁਮਾਰ ਲੱਕੀ, ਮੁਖ਼ਤਿਆਰ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ, ਪ੍ਰਭਨੂਰ ਵਿਰਦੀ, ਬਿੱਟੂ ਭਟਨਾਗਰ, ਰਮਨਦੀਨ ਸਿੰਘ ਸੇਹ, ਨੰਬਰਦਾਰ ਬਹਾਦਰ ਸਿੰਘ, ਬਲਜੀਤ ਸਿੰਘ ਬਾਠਾਂ ਖ਼ੁਰਦ, ਸੁਖਜੀਤ ਸਿੰਘ ਬਿਰਦੀ, ਹਰਜੀਤ ਸਿੰਘ ਬਿਰਦੀ, ਰਮਨ, ਮੋਹਣ ਲਾਲ ਘੋਲਾ, ਹਰਜੀਤ ਸਿੰਘ, ਗੁਰਦੀਪ ਸਿੰਘ ਲਾਡੀ ਪ੍ਰਧਾਨ ਯੂਥ ਅਕਾਲੀ ਦਲ, ਕਮਲਜੀਤ ਸਿੰਘ ਜੋਨੀ ਪੇਸੀ, ਮਨੀਸ਼ ਕੁਮਾਰ ਆਦਿ ਤੋਂ ਇਲਾਵਾ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਬੂਟਿਆਂ ਦਾ ਲੰਗਰ ਲਗ... ਅਗਲੀ ਖ਼ਬਰ ਲਿਬੜਾ ਨੇ ਪਿੰਡ ਲੋਹਾ ਖੇੜੀ ਵਿਖੇ ਮੀਟਿੰਗ ਦੌਰਾਨ ਜਥੇਬੰਦੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਦਾ ਦਿੱਤਾ ਸੱਦਾ
Ad Position 24