21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਬਾਇਓਟੈਕਨਾਲੋਜੀ ਸੁਸਾਇਟੀ ਦਾ ਗਠਨ

ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਨਵੇਂ ਅਕਾਦਮਿਕ ਸੈਸ਼ਨ ਦੀ ਰਸਮੀ ਸ਼ੁਰੂਆਤ ਕਰਦਿਆਂ ਬਾਇਓਟੈਕਨਾਲੋਜੀ ਸੁਸਾਇਟੀ ਦਾ ਗਠਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਬਾਇਓਟੈਕਨਾਲੋਜੀ ਸੁਸਾਇਟੀ ਦੇ ਨਵ-ਨਿਯੁਕਤ ਵਿਦਿਆਰਥੀ ਅਹੁਦੇਦਾਰਾਂ ਨਾਲ ਅਧਿਆਪਕ। ਅਜੀਤ ਤਸਵੀਰ 22-08-2026
ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਨਵੇਂ ਅਕਾਦਮਿਕ ਸੈਸ਼ਨ ਦੀ ਰਸਮੀ ਸ਼ੁਰੂਆਤ ਕਰਦਿਆਂ ਬਾਇਓਟੈਕਨਾਲੋਜੀ ਸੁਸਾਇਟੀ ਦਾ ਗਠਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਵਿਚ ਵਿਸ਼ੇ ਸੰਬੰਧੀ ਵਿੱਦਿਅਕ ਤੇ ਵਿਹਾਰਕ ਸਮਝ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵੱਖ-ਵੱਖ ਉਸਾਰੂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕਰਨ ਵਾਸਤੇ ਅਜਿਹੀ ਸੁਸਾਇਟੀ ਦੇ ਗਠਨ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਜਗਦੀਸ਼ ਸਿੰਘ ਨੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਉਪਰੰਤ ਬਾਇਓਟੈਕਨਾਲੋਜੀ ਸੁਸਾਇਟੀ ਦੀ ਪ੍ਰਧਾਨ ਨਵਜੋਤ ਕੌਰ ਨੇ ਸੁਸਾਇਟੀ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਦੀ ਪੜ੍ਹਾਈ, ਖੋਜ, ਹੁਨਰ ਵਿਕਾਸ ਤੇ ਹੋਰ ਅਕਾਦਮਿਕ ਗਤੀਵਿਧੀਆਂ ਵਿਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਇਸ ਦੌਰਾਨ ਬੀ. ਐੱਸ. ਸੀ. ਬਾਇਓਟੈਕਨਾਲੋਜੀ ਭਾਗ ਪਹਿਲਾ, ਦੂਸਰਾ, ਤੀਸਰਾ ਤੇ ਐੱਮ. ਐੱਸ. ਸੀ. ਬਾਇਓਟੈਕਨਾਲੋਜੀ ਭਾਗ ਪਹਿਲਾ ਤੇ ਦੂਸਰਾ ਦੀਆਂ ਜਮਾਤਾਂ ਦੇ ਨੁਮਾਇੰਦਿਆਂ ਨੂੰ ਕਲਾਸ ਰਿਪ੍ਰਜ਼ੈਂਟੇਟਿਵ ਚੁਣਿਆ ਗਿਆ। ਨਵੀਂ ਗਠਿਤ ਸੁਸਾਇਟੀ ਦੇ ਅਹੁਦੇਦਾਰਾਂ ਵਿਚ ਪ੍ਰਧਾਨ ਨਵਜੋਤ ਕੌਰ, ਮੀਤ ਪ੍ਰਧਾਨ ਏਜਸ਼ਨਦੀਪ ਕੌਰ, ਸਕੱਤਰ ਅਜਪਿੰਦਰ ਕੌਰ, ਜੁਆਇੰਟ ਸਕੱਤਰ ਪ੍ਰਭਨੂਰ ਕੌਰ, ਮੀਡੀਆ ਸਕੱਤਰ ਸੁਖਵਿੰਦਰ ਸਿੰਘ ਤੇ ਦਿਵਾਂਸ਼ੀ, ਖ਼ਜ਼ਾਨਚੀ ਹਰਸ਼ਦੀਪ ਕੌਰ ਤੇ ਅਭਿਸ਼ੇਕ ਪਾਂਡੇ ਅਤੇ ਵਲੰਟੀਅਰ ਵਜੋਂ ਗੁਰਪ੍ਰੀਤ ਕੌਰ, ਸ਼ੈਲੀ, ਸੁਖਮਨਦੀਪ ਕੌਰ ਅਤੇ ਭਾਵਨਾ ਨੂੰ ਚੁਣਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਮੋਨਿਕਾ ਨੇ ਸਮਾਗਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਹਰਮਨਜੋਤ ਕੌਰ, ਡਾ. ਸਿਮੀ ਗੋਇਲ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ-ਢਿੱਲੋਂ ਅਗਲੀ ਖ਼ਬਰ ਸ਼ਾਹਪੁਰ ਵਿਖੇ ਯੂਥ ਅਕਾਲੀ ਦਲ ( ਬ ) ਦੀ ਮੀਟਿੰਗ
Ad Position 24