ਮਾਤਾ ਨੈਣਾਂ ਦੇਵੀ ਦਰਬਾਰ ਵਿਖੇ 9 ਰੋਜ਼ਾ ਲੰਗਰ ਲਗਾਇਆ
ਮੰਡੀ ਗੋਬਿੰਦਗੜ੍ਹ, 21 ਅਗਸਤ (ਰਾਜੇਸ਼ ਸ਼ਰਮਾ)-ਜੈ ਮਾਤਾ ਨੈਣਾਂ ਦੇਵੀ ਸੇਵਾ ਸੰਮਤੀ ਲੰਗਰ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਨੈਣਾਂ ਦੇਵੀ ਦਰਬਾਰ ਵਿਖੇ ਮਾਤਾ ਦੇ ਚਾਲੇ ਦੌਰਾਨ 9 ਰੋਜ਼ਾ ਲੰਗਰ ਲਗਾਇਆ। ਲੰਗਰ ਵਿਚ ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਲਈ ਸਵੇਰ ਦੀ ਚਾਹ, ਪੌਸ਼ਟਿਕ ਨਾਸ਼ਤਾ, ਦੁਪਹਿਰ ਤੇ ਰਾਤ ਦਾ ਭੋਜਨ ਮੁਹੱਈਆ ਕਰਵਾਇਆ।
ਮੰਡੀ ਗੋਬਿੰਦਗੜ੍ਹ, 21 ਅਗਸਤ (ਰਾਜੇਸ਼ ਸ਼ਰਮਾ)-ਜੈ ਮਾਤਾ ਨੈਣਾਂ ਦੇਵੀ ਸੇਵਾ ਸੰਮਤੀ ਲੰਗਰ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਨੈਣਾਂ ਦੇਵੀ ਦਰਬਾਰ ਵਿਖੇ ਮਾਤਾ ਦੇ ਚਾਲੇ ਦੌਰਾਨ 9 ਰੋਜ਼ਾ ਲੰਗਰ ਲਗਾਇਆ। ਲੰਗਰ ਵਿਚ ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਲਈ ਸਵੇਰ ਦੀ ਚਾਹ, ਪੌਸ਼ਟਿਕ ਨਾਸ਼ਤਾ, ਦੁਪਹਿਰ ਤੇ ਰਾਤ ਦਾ ਭੋਜਨ ਮੁਹੱਈਆ ਕਰਵਾਇਆ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ 24 ਘੰਟੇ ਦੁੱਧ ਤੇ ਠੰਢੇ ਪਾਣੀ ਦੀ ਸੇਵਾ ਵੀ ਕੀਤੀ ਗਈ। ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਵਰਮਾ ਤੇ ਲੰਗਰ ਇੰਚਾਰਜ ਸ਼ਿਵ ਕਪਿਲਸ਼ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੰਡੀ ਗੋਬਿੰਦਗੜ੍ਹ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਵਣ ਮਹੀਨੇ ਦੌਰਾਨ ਇਹ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਲੰਗਰ ਮਾਤਾ ਦੇ ਭਗਤਾਂ ਦੀ ਸੇਵਾ ਨੂੰ ਸਮਰਪਿਤ ਹੈ ਤੇ ਇਸ ਰਾਹੀਂ ਮੰਡੀ ਗੋਬਿੰਦਗੜ੍ਹ ਦੇ ਲੋਕਾਂ ਅਤੇ ਕਾਰੋਬਾਰ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਜਾਂਦੀ ਹੈ। ਸ਼ਿਵ ਕਪਿਲਸ਼ ਨੇ ਲੰਗਰ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਰਮਨ ਸ਼ਰਮਾ, ਪ੍ਰਧਾਨ ਕੁਲਦੀਪ ਚੰਦ ਵਰਮਾ, ਸ਼ਿਵ ਕਪਿਲਸ਼, ਮੋਹਿਤ ਕੁਮਾਰ, ਜਸਪ੍ਰੀਤ ਸਿੰਘ, ਪ੍ਰਦੀਪ ਸ਼ੋਰੀ, ਪੁਨੀਤ ਕਪੂਰ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਜਤਿੰਦਰ ਕੁਮਾਰ, ਰਾਜ ਕੁਮਾਰ, ਟਿੰਕੂ ਆਦਿ ਨੇ ਸੇਵਾ ਨਿਭਾਈ।