28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

‘ ਯੂਨੋਇਆ-2026’ ਪ੍ਰਤਿਭਾ, ਪ੍ਰਾਪਤੀਆਂ ਤੇ ਸੱਭਿਆਚਾਰ ਦਾ ਸੰਗਮ ਬਣਿਆ

ਮੰਡੀ ਗੋਬਿੰਦਗੜ੍ਹ, 28 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਵਲੋਂ 47ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ‘ਯੂਨੋਇਆ-2026’ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਉਤਸਵੀ ਮਾਹੌਲ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 29-10-2026
ਮੰਡੀ ਗੋਬਿੰਦਗੜ੍ਹ, 28 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਵਲੋਂ 47ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ‘ਯੂਨੋਇਆ-2026’ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਉਤਸਵੀ ਮਾਹੌਲ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ਪਵਨ ਸਚਦੇਵਾ, ਸਕੱਤਰ, ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਦੂਜੇ ਸੈਸ਼ਨ ਵਿਚ ਅਜੇ ਗੋਇਲ ਉਪ ਪ੍ਰਧਾਨ ਮੈਨੇਜਮੈਂਟ ਕਮੇਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਮਿਹਨਤ, ਲਗਨ, ਅਨੁਸ਼ਾਸਨ ਅਤੇ ਸਕਾਰਾਤਮਿਕ ਸੋਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਪਵਨ ਸਚਦੇਵਾ ਨੇ ਕਿਹਾ ਕਿ ਜੀਵਨ ਵਿਚ ਕਈ ਵਾਰ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ, ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਜੀਵਨ ਰੁੱਖਾਂ ਦੀ ਤਰ੍ਹਾਂ ਬਣਾਉਣਾ ਚਾਹੀਦਾ ਹੈ, ਜੋ ਦੂਜਿਆਂ ਲਈ ਸਮਰਪਿਤ ਹੁੰਦੇ ਹਨ। ਸਮਾਗਮ ਵਿਚ ਅਤੁਲ ਅਗਰਵਾਲ, ਨਰੇਸ਼ ਅਗਰਵਾਲ, ਪਿਆਰਾ ਸਿੰਘ ਕਲਸੀ, ਨਿਤਿਨ ਸੱਗੜ, ਰਾਜ ਕੁਮਾਰ ਗੋਇਲ, ਸੰਜੇ ਭਾਟੀਆ, ਰਾਹੁਲ ਗੋਇਲ, ਸ਼ਿਵਰਾ ਗੋਇਲ, ਰਣਦੀਪ ਸਿੰਘ ਕਲਸੀ, ਸਿਧਾਰਥ ਗੋਇਲ, ਮਧੂ ਗੋਇਲ, ਰਚਨਾ ਸੱਗੜ, ਨੀਰੂ ਅਗਰਵਾਲ, ਬੁਨੀਤਾ ਕਲਸੀ, ਬਲਜਿੰਦਰ ਕੌਰ ਕਲਸੀ, ਡਾ. ਨਿਸ਼ੀ ਬਾਲਾ ਡਾਇਰੈਕਟਰ ਪੀ.ਆਈ.ਐੱਮ.ਟੀ., ਸਰਵਪ੍ਰੀਤ ਕੌਰ ਪ੍ਰਿੰਸੀਪਲ ਭਾਰਤਮ ਵਰਲਡ ਸਕੂਲ, ਅਰਚਨਾ ਗੁਪਤਾ ਪ੍ਰਿੰਸੀਪਲ ਐੱਸ.ਡੀ. ਮਾਡਲ ਪਬਲਿਕ ਸਕੂਲ ਅਤੇ ਡਾ. ਅੰਮ੍ਰਿਤਾ ਪ੍ਰਿੰਸੀਪਲ ਸੰਤ ਫ਼ਰੀਦ ਸਕੂਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿਚ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵਿਚ ਨਾਚ, ਸੰਗੀਤ, ਨਾਟਕ ਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਸ਼ਾਮਿਲ ਸਨ। ਸਮਾਰੋਹ ਦੌਰਾਨ ਸਕੂਲ ਦੇ ਹੈੱਡ ਬੁਆਏ ਧੈਰਿਆ ਅਤੇ ਹੈੱਡ ਗਰਲ ਵੰਸ਼ਿਕਾ ਸੋਨੀ ਨੇ ਪਿਛਲੇ ਅਕਾਦਮਿਕ ਸੈਸ਼ਨ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਾਲਾਨਾ ਮੈਗਜ਼ੀਨ ‘ਬੀਕਨ’ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਦੇ ਹੋਣਹਾਰ ਵਿਦਿਆਰਥੀ ਸੰਚਿਤ ਜੈਸਵਾਲ ਦੀ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਸਕੂਲ ਦੇ ਵੱਖ-ਵੱਖ ਹਾਊਸਾਂ ਵਿਚਕਾਰ ਹੋਏ ਮੁਕਾਬਲਿਆਂ ਵਿਚ ਨਹਿਰੂ ਹਾਊਸ ਨੇ ਪਹਿਲਾ ਸਥਾਨ ਅਤੇ ਟੈਗੋਰ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇੰਜੀ. ਮੱਟੂ ਨੇ ‘ਰੂਹ ਵਿਚ ਵਸਿਆ ਪੰਜਾਬ’ ਪੁਸਤਕ ਗੁਰਦੁਆਰਾ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਕੀਤੀ ਭੇਟ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24