21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਿਯਮਾਂ ਦੀ ਨਹੀਂ ਪ੍ਰਵਾਹ, ਹਾਈਵੇ ਪੁਲ ਉੱਤੋਂ ਦੀ ਲੰਘ ਜਾਂਦੀਆਂ ਨੇ ਸਰਕਾਰੀ ਬੱਸਾਂ

ਸੰਘੋਲ, 21 ਅਗਸਤ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਦੇ ਮੁੱਖ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਘੱਟ ਰੁਕਣ ਕਾਰਨ ਇਲਾਕਾ ਵਾਸੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਇਲਾਕੇ ਦੇ 2 ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਸ਼ਹਿਰ ਜਾਣ ਲਈ ਏਥੋਂ ਬੱਸਾਂ ਚੜਦੇ ਹਨ।

Ad Position 21
No active advertisement
ਅਜੀਤ ਡੈਸਕ 22-08-2026
ਸੰਘੋਲ, 21 ਅਗਸਤ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਦੇ ਮੁੱਖ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਘੱਟ ਰੁਕਣ ਕਾਰਨ ਇਲਾਕਾ ਵਾਸੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਇਲਾਕੇ ਦੇ 2 ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਸ਼ਹਿਰ ਜਾਣ ਲਈ ਏਥੋਂ ਬੱਸਾਂ ਚੜਦੇ ਹਨ। ਉਕਤ ਸੜਕ ਰਾਹੀਂ ਵੱਡੀ ਗਿਣਤੀ ਲੋਕਾਂ ਦਾ ਮੋਰਿੰਡਾ, ਖਰੜ, ਮੁਹਾਲੀ, ਚੰਡੀਗੜ੍ਹ, ਖਮਾਣੋਂ, ਸਮਰਾਲਾ, ਨੀਲੋਂ, ਦੋਰਾਹਾ, ਲੁਧਿਆਣਾ ਸ਼ਹਿਰਾਂ ਵੱਲ ਆਉਣਾ ਜਾਣਾ ਹੁੰਦਾ ਹੈ। ਲੋਕਾਂ ਅਨੁਸਾਰ ਵੱਡੀ ਗਿਣਤੀ ਵਿਚ ਸਰਕਾਰੀ ਬੱਸਾਂ, ਸੰਘੋਲ ਬੱਸ ਸਟੈਂਡ ’ਚ ਦਾਖਲ ਹੋ ਕੇ ਸਵਾਰੀ ਚੁੱਕਣ ਦੀ ਥਾਂ ਹਾਈਵੇ ਪੁਲ ਉੱਤੋਂ ਦੀ ਹੀ ਲੰਘ ਜਾਂਦੀਆਂ ਹਨ ਜਦਕਿ ਵੱਡੀ ਗਿਣਤੀ ਸਵਾਰੀਆਂ ਬੱਸ ਅੱਡੇ ’ਚ ਲੰਮਾ ਸਮਾਂ ਧੁੱਪਾਂ ’ਚ ਬੱਸ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਸਮੇਂ ਸਿਰ ਬੱਸ ਨਾ ਮਿਲਣ ਕਾਰਨ ਵਿਦਿਆਰਥੀ ਤੇ ਨੌਕਰੀਪੇਸ਼ਾ ਲੋਕ ਆਪਣੇ ਕੰਮ ’ਤੇ ਦੇਰੀ ਨਾਲ ਪਹੁੰਚਦੇ ਹਨ। ਜੇਕਰ ਵਿਭਾਗੀ ਨਿਯਮਾਂ ਦੀ ਗੱਲ ਕਰੀਏ ਤਾਂ ਏਥੇ ਬੱਸਾਂ ਦਾ ਅੱਡੇ ’ਚ ਰੁਕ ਕੇ ਸਵਾਰੀਆਂ ਚੁੱਕਣਾ ਲਾਜ਼ਮੀ ਬਣਦਾ ਹੈ। ਪਰ ਬੱਸ ਚਾਲਕ ਆਪਣੇ ਹੀ ਵਿਭਾਗੀ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ। ਇਸ ਕਾਰਨ ਜਿੱਥੇ ਆਮ ਲੋਕਾਂ, ਸਕੂਲ/ਕਾਲਜ ਵਿਦਿਆਰਥੀਆਂ ਤੋਂ ਇਲਾਵਾ ਨੌਕਰੀ ਪੇਸ਼ਾ ਬੇਹੱਦ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ, ਉਥੇ ਹੀ ਵਿਭਾਗ ਨੂੰ ਰੋਜ਼ਾਨਾ ਕਿਰਾਏ ਵਜੋਂ ਹੋਣ ਵਾਲੀ ਆਮਦਨ ਦਾ ਵੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਲੋਕ ਪਹਿਲਾਂ ਵੀ ਸਮੱਸਿਆ ਬਾਰੇ ਆਪਣੀ ਆਵਾਜ਼ ਬੁਲੰਦ ਕਰ ਚੁੱਕੇ ਹਨ ਲੇਕਿਨ ਕੁਝ ਚਿਰ ਹਾਲਾਤ ਸੁਧਰਨ ਮਗਰੋਂ ਫਿਰ ਪਹਿਲਾਂ ਵਾਲੇ ਹੀ ਹੋ ਜਾਂਦੇ ਹਨ। ਇਲਾਕਾ ਵਾਸੀਆਂ ਐਡ. ਸੁਮੀਤਪਾਲ ਸਿੰਘ ਖਹਿਰਾ, ਐਡ. ਹਰਜਾਪ ਸਿੰਘ ਧਨੋਆ, ਸਤਵੀਰ ਸਿੰਘ, ਬਲਜੀਤ ਵਿਰਦੀ, ਪੂਸ਼ਨ ਰਾਣਾ ਸਰਪੰਚ ਸੰਘੋਲ, ਅਵਤਾਰ ਸਿੰਘ ਤਾਰੀ ਰਾਣਵਾਂ, ਮੁਖ਼ਤਿਆਰ ਸਿੰਘ ਪ੍ਰਧਾਨ ਦੁਕਾਨਦਾਰ ਸੰਘੋਲ, ਗੁਰਜੀਤ ਸਿੰਘ ਉੱਪਲ ਆੜ੍ਹਤੀ ਪੰਜਕੋਹਾ, ਵਰਿੰਦਰ ਸਿੰਘ ਰੋਮੀ, ਸੁਖਦੀਪ ਸਿੰਘ ਸਾਬਕਾ ਸਰਪੰਚ ਕਾਲੇਵਾਲ, ਅਵਤਾਰ ਸਿੰਘ ਮੋਹਨ ਮਾਜਰਾ, ਮਹੇਸ਼ ਕਾਲੀਆ ਕੋਟਲਾ ਅਜਨੇਰ, ਗੁਰਪ੍ਰੀਤ ਸਿੰਘ ਗੁਰਾ ਖੰਟ, ਪਿਆਰਾ ਸਿੰਘ ਮਾਨਪੁਰ, ਸਵਰਨ ਸਿੰਘ ਮੁਸਤਫਾਬਾਦ, ਅਮਰੀਕ ਸਿੰਘ, ਸੁਖਵੀਰ ਸਿੰਘ, ਗਿਆਨ ਚੰਦ, ਸ਼ੁਭਮ ਭਟਨਾਗਰ, ਹਰਚੰਦ ਸਿੰਘ ਚੰਨੀ, ਬਰਿੰਦਰ ਸਿੰਘ ਮੋਹਨ ਮਾਜਰਾ, ਗੁਰਸੇਵਕ ਸਿੰਘ ਆੜ੍ਹਤੀ ਯੂਨੀਅਨ, ਸੁਖਦੇਵ ਭਟਨਾਗਰ, ਮਨਪ੍ਰੀਤ ਸਿੰਘ ਲੋਹਾਰ ਮਾਜਰਾ, ਰਾਜਿੰਦਰ ਸਿੰਘ ਬਾਠ ਮਹੇਸ਼ਪੁਰਾ ਨੇ ਕਿਹਾ ਕਿ ਬੱਸਾਂ ਪੁਲ ਉੱਤੋਂ ਦੀ ਲੰਘ ਜਾਣ ਕਾਰਨ ਲੋਕਾਂ ਨੂੰ ਆਪਣੇ ਕੰਮਾਂ ’ਤੇ ਪਹੁੰਚਣ ਲਈ ਦੇਰੀ ਹੋ ਜਾਂਦੀ ਹੈ ਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸੂਬਾ ਸਰਕਾਰ ਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਮਾਮਲੇ ਬਾਰੇ ਲੋੜੀਂਦੀ ਕਾਰਵਾਈ ਕਰਕੇ ਸੰਘੋਲ ਵਿਖੇ ਸਰਕਾਰੀ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਵਿਸ਼ੇਸ਼ ਵਰਕਸ਼ਾਪ ਅਗਲੀ ਖ਼ਬਰ ਡੀ. ਬੀ. ਯੂ.-ਆਈ. ਸੀ. ਸੀ. ਲੀਡਰਸ਼ਿਪ ਸਮਿਟ-2026 ਕਰਵਾਇਆ
Ad Position 24