22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੇੜੀ ਨੌਧ ਸਿੰਘ-ਬਸੀ ਪਠਾਣਾਂ ਸੜਕ ਦੀ ਹਾਲਤ ਹੋਈ ਖਸਤਾ

ਸੰਘੋਲ, 20 ਅਗਸਤ (ਪਰਮਵੀਰ ਸਿੰਘ ਧਨੋਆ)-ਇਲਾਕੇ ਦੇ ਕਸਬਾ ਖੇੜੀ ਨੌਧ ਸਿੰਘ ਤੋਂ ਵਾਇਆ ਬੌੜ ਬਸੀ ਪਠਾਣਾਂ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਹਾਲ ਹੋ ਚੁੱਕੀ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਵਿਚ ਪਏ ਵੱਡੇ-ਵੱਡੇ ਟੋਇਆਂ ਕਾਰਨ ਇਲਾਕਾ ਵਾਸੀਆਂ ਤੋਂ ਇਲਾਵਾ ਹੋਰਨਾਂ ਰਾਹਗੀਰਾਂ ਨੂੰ ਆਉਣ ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 21-08-2026
ਸੰਘੋਲ, 20 ਅਗਸਤ (ਪਰਮਵੀਰ ਸਿੰਘ ਧਨੋਆ)-ਇਲਾਕੇ ਦੇ ਕਸਬਾ ਖੇੜੀ ਨੌਧ ਸਿੰਘ ਤੋਂ ਵਾਇਆ ਬੌੜ ਬਸੀ ਪਠਾਣਾਂ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਹਾਲ ਹੋ ਚੁੱਕੀ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਵਿਚ ਪਏ ਵੱਡੇ-ਵੱਡੇ ਟੋਇਆਂ ਕਾਰਨ ਇਲਾਕਾ ਵਾਸੀਆਂ ਤੋਂ ਇਲਾਵਾ ਹੋਰਨਾਂ ਰਾਹਗੀਰਾਂ ਨੂੰ ਆਉਣ ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮਲੇ ’ਚ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਕਤ ਸੜਕ ਦੀ ਤਰਸਯੋਗ ਹਾਲਤ ਹੋਣ ਕਰਕੇ ਬਸੀ ਪਠਾਣਾਂ ਜਾਂ ਫ਼ਤਿਹਗੜ੍ਹ ਸਾਹਿਬ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮਹਿੰਗੇ ਮੁੱਲ ਦਾ ਤੇਲ ਫ਼ੂਕ ਕੇ ਕਈ-ਕਈ ਕਿੱਲੋਮੀਟਰ ਹੋਰਨਾਂ ਲਿੰਕ ਸੜਕਾਂ/ਪਿੰਡਾਂ ਰਾਹੀਂ ਘੁੰਮਕੇ ਆਉਣਾ ਪੈਂਦਾ ਹੈ। ਦੱਸਣਯੋਗ ਹੈ ਕਿ ਵੱਡੀ ਗਿਣਤੀ ਲੋਕ ਰੋਜ਼ਾਨਾ ਇਸੇ ਸੜਕ ਰਾਹੀਂ ਖੇੜੀ ਨੌਧ ਸਿੰਘ ਤੋਂ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਲੈਣ ਆਉਂਦੇ ਜਾਂਦੇ ਰਹਿੰਦੇ ਹਨ। ਇਸੇ ਸੜਕ ਰਾਹੀਂ ਪਿੰਡ ਵਾਸੀਆਂ ਦਾ ਗੁਰਦੁਆਰਾ ਸਾਹਿਬ ਅਤੇ ਮੰਦਿਰ ਆਉਣਾ ਜਾਣਾ ਹੁੰਦਾ ਹੈ। ਬਰਸਾਤ ਮੌਕੇ ਸੜਕ ’ਤੇ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ। ਦੋਪਹੀਆ ਵਾਹਨ ਚਾਲਕਾਂ ਲਈ ਇਸ ਸੜਕ ’ਤੇ ਸਫ਼ਰ ਬੇਹੱਦ ਜੋਖ਼ਮ ਭਰਿਆ ਸਾਬਤ ਹੁੰਦਾ ਹੈ। ਸੜਕ ਵਿਚ ਪਏ ਵੱਡੇ ਟੋਇਆਂ ਕਾਰਨ ਅਕਸਰ ਛੋਟੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਾਫ਼ੀ ਹੋਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ ਪਰ ਇਸ ਸੜਕ ਨਾਲ ਕਿਉਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ?। ਲੋਕ ਸਵਾਲ ਕਰਦੇ ਹਨ ਕਿ ਹਲਕੇ ਦੇ ਵਿਧਾਇਕ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਕਸਰ ਇਸੇ ਸੜਕ ਰਾਹੀਂ ਖੇੜੀ ਨੌਧ ਸਿੰਘ ਜਾਂ ਹੋਰਨਾਂ ਪਿੰਡਾਂ ਵਿਚ ਆਉਂਦੇ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਧਿਆਨ ਇਸ ਸੜਕ ਵੱਲ ਕਿਉਂ ਨਹੀਂ ਜਾਂਦਾ। ਜੇਕਰ ਇਲਾਕਾ ਵਾਸੀਆਂ ਦੀ ਮੰਨੀਏ ਤਾਂ ਇਸ ਸੜਕ ਦੀ ਮੁਰੰਮਤ ਜੂਨ 2021 ਵਿਚ ਹੋਣ ਕਰਕੇ ਇਸ ਦੀ ਮਿਆਦ ਪੁੱਗ ਚੁੱਕੀ ਹੈ। ਜਿਸ ਕਾਰਨ ਇਸ ਦੀ ਤੁਰੰਤ ਪਹਿਲ ਦੇ ਆਧਾਰ ’ਤੇ ਮੁਰੰਮਤ ਹੋਣੀ ਬਣਦੀ ਹੈ। ਇਲਾਕਾ ਵਾਸੀਆਂ ਸ਼ਿੰਗਾਰਾ ਸਿੰਘ, ਅਸ਼ੋਕ ਕੁਮਾਰ, ਮਨਪ੍ਰੀਤ ਸਿੰਘ, ਜਗਨਪ੍ਰੀਤ ਸਿੰਘ, ਬਲਜੀਤ ਸਿੰਘ, ਹਰਕੀਰਤ ਸਿੰਘ, ਇੰਦਰਜੀਤ ਸਿੰਘ, ਲਖਵੀਰ ਸਿੰਘ, ਰਾਜਿੰਦਰ ਸਿੰਘ ਬਾਠ, ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਪੁਰਜ਼ੋਰ ਮੰਗ ਕੀਤੀ ਹੈ ਇਸ ਸੜਕ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਦੀ ਤੁਰੰਤ ਮੁਰੰਮਤ ਕਾਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆ ਤੋਂ ਨਿਜਾਤ ਮਿਲ ਸਕੇ। ਮਾਮਲੇ ’ਚ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫ਼ਸਰ ਗਗਨਦੀਪ ਸਿੰਘ ਦਾ ਕਹਿਣਾ ਸੀ ਕਿ ਬੇਸ਼ੱਕ ਇਸ ਸੜਕ ਦੀ ਮਿਆਦ ਲੰਘ ਚੁੱਕੀ ਹੈ ਪਰ ਫਿਰ ਵੀ ਸੜਕ ਦੇ ਨਿਰਮਾਣ ਲਈ ਕਾਗ਼ਜ਼ੀ ਕਾਰਵਾਈ ਲਈ ਸਮਾਂ ਲੱਗਦਾ ਹੈ, ਇਸ ਲਈ ਉਹ ਇਸ ਸੜਕ ਦੇ ਨਿਰਮਾਣ ਲਈ ਉੱਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਨਾਕਸ ਸਪਲਾਈ ਤੋਂ ਖਮਾਣੋਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਕਲੈਰੀਕਲ ਸਟਾਫ਼ ਸਬ ਡਵੀਜ਼ਨ ਖਮਾਣੋਂ ਦੇ ਜਸਪਾਲ ਸਿੰਘ ਪ੍ਰਧਾਨ ਬਣੇ ਨਵੀਂ ਕਮੇਟੀ ਦੀ ਕੀਤੀ ਗਈ ਚੋਣ
Ad Position 24