20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਲੇਸ਼ੀਆ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਗੁਰਵੰਸ਼ਪ੍ਰੀਤ ਸਿੰਘ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 19 ਅਗਸਤ (ਪੱਤਰ ਪ੍ਰੇਰਕ)- ਐਮ. ਬੀ.

Ad Position 21
No active advertisement
ਅਜੀਤ ਡੈਸਕ 20-08-2026
ਫ਼ਤਹਿਗੜ੍ਹ ਸਾਹਿਬ, 19 ਅਗਸਤ (ਪੱਤਰ ਪ੍ਰੇਰਕ)- ਐਮ.ਬੀ.ਡਬਲਯੂ. ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2026, ਮਲੇਸ਼ੀਆ ਵਿਚ ਅੰਡਰ-14 ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਰਵੰਸ਼ਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਫ਼ਤਹਿਗੜ੍ਹ ਸਾਹਿਬ ਅਤੇ ਆਪਣੇ ਮਾਪਿਆਂ, ਕੋਚਾਂ ਤੇ ਖੇਡ ਪ੍ਰੇਮੀਆਂ ਦਾ ਨਾਮ ਰੌਸ਼ਨ ਕੀਤਾ। ਗੁਰਵੰਸ਼ ਪ੍ਰੀਤ ਸਿੰਘ ਅਮਨ ਸਪੋਰਟਸ ਕਲੱਬ, ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਹੈ ਅਤੇ ਉਸ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ਨਾਲ ਖੇਡ ਜਗਤ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਵੰਸ਼ਪ੍ਰੀਤ ਸਿੰਘ ਦੀ ਇਸ ਉਪਲਬਧੀ ਲਈ ਉਸ ਦੇ ਕੋਚ ਅਮਨਦੀਪ ਕੌਰ ਅਤੇ ਸਵਰਨ ਸਿੰਘ ਚੀਮਾ ਦੀ ਮਿਹਨਤ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਹਨਾਂ ਕੋਚਾਂ ਦੀ ਅਗਵਾਈ ਹੇਠ ਗੁਰਵੰਸ਼ ਨੇ ਮਲੇਸ਼ੀਆ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਕਾਂਸੀ ਦਾ ਤਗਮਾ ਜਿੱਤ ਕੇ ਦਿੱਤਾ। ਇਸ ਸ਼ਾਨਦਾਰ ਪ੍ਰਾਪਤੀ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਵਲੋਂ ਗੁਰਵੰਸ਼ ਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਨੇ ਗੁਰਵੰਸ਼ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਤਗਮਾ ਜਿੱਤਣ ਲਈ ਵਧਾਈ ਦਿੱਤੀ। ਵਿਧਾਇਕ ਰਾਏ ਨੇ ਕਿਹਾ ਕਿ ਨੌਜਵਾਨਾਂ ਵਲੋਂ ਖੇਡਾਂ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਮਾਣ ਵਾਲੀ ਗੱਲ ਹਨ। ਅਜਿਹੇ ਖਿਡਾਰੀ ਨਾ ਸਿਰਫ਼ ਆਪਣੇ ਪਰਿਵਾਰ ਅਤੇ ਸੰਸਥਾ ਦਾ ਨਾਮ ਉੱਚਾ ਕਰਦੇ ਹਨ, ਸਗੋਂ ਆਪਣੇ ਇਲਾਕੇ ਅਤੇ ਪੰਜਾਬ ਦੀ ਪਹਿਚਾਣ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਬੂਤ ਕਰਦੇ ਹਨ। ਇਸ ਮੌਕੇ ਅਮਨ ਸਪੋਰਟਸ ਕਲੱਬ ਦੇ ਕੋਚ ਅਮਨਦੀਪ ਕੌਰ ਅਤੇ ਸਵਰਨ ਸਿੰਘ ਚੀਮਾ ਨੇ ਕਿਹਾ ਕਿ ਗੁਰਵੰਸ਼ ਪ੍ਰੀਤ ਸਿੰਘ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਕੇ ਤਗਮਾ ਜਿੱਤਣਾ ਖਿਡਾਰੀ ਲਈ ਵੱਡੀ ਉਪਲਬਧੀ ਹੈ ਅਤੇ ਇਹ ਪ੍ਰਾਪਤੀ ਹੋਰ ਬੱਚਿਆਂ ਨੂੰ ਵੀ ਖੇਡਾਂ ਵੱਲ ਉਤਸ਼ਾਹਿਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਐਸ.ਪੀ. ਡੀ ਰਾਕੇਸ਼ ਯਾਦਵ ਦਾ ਬਲਵਿੰਦਰ ਸਿੱਧੂ ਅਤੇ ਲੱਖਾ ਧਨੋਆ ਨੇ ਕੀਤਾ ਸਵਾਗਤ ਅਗਲੀ ਖ਼ਬਰ ‘ ਇਕ ਦਿਨ ਮੇਰਾ ਪਿੰਡ’ ਤਹਿਤ ਡਾ. ਚੌਹਾਨ ਪਹੁੰਚੇ ਪਿੰਡ ਸੈਦਪੁਰਾ, ਪਿੰਡ ਵਾਸੀਆਂ ਨੇ ਦੱਸੀਆਂ ਪਿੰਡ ਦੀਆਂ ਸਮੱਸਿਆਵਾਂ
Ad Position 24