ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਰੈਲੋਂ ਦੇ ਵਿਦਿਆਰਥੀਆਂ ਨੂੰ ਐਨ.ਆਰ.ਆਈ ਨੇ ਬੂਟ-ਜੁਰਾਬਾਂ ਵੰਡੀਆਂ
ਬਸੀ ਪਠਾਣਾਂ, 19 ਅਗਸਤ (ਰਾਜਿੰਦਰ ਸ਼ਰਮਾ)-ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਦੇ ਵਿਦਿਆਰਥੀਆਂ ਨੂੰ ਐਨ. ਆਰ.
ਬਸੀ ਪਠਾਣਾਂ, 19 ਅਗਸਤ (ਰਾਜਿੰਦਰ ਸ਼ਰਮਾ)-ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਦੇ ਵਿਦਿਆਰਥੀਆਂ ਨੂੰ ਐਨ.ਆਰ.ਆਈ. ਹਰਜਿੰਦਰ ਕੌਰ (ਯੂ.ਕੇ.) ਪੁੱਤਰੀ ਮਾਸਟਰ ਬਲਦੇਵ ਸਿੰਘ ਵਲੋਂ ਸਮਾਜ ਸੇਵਕ ਸੰਦੀਪ ਸਿੰਘ ਦੇ ਯਤਨਾਂ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਜੁਰਾਬਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਮਿਡ-ਡੇ ਮੀਲ ਵਰਕਰਾਂ, ਸਫ਼ਾਈ ਸੇਵਕਾਂ ਅਤੇ ਮਗਨਰੇਗਾ ਵਰਕਰਾਂ ਨੂੰ ਵੀ ਬੂਟ ਤੇ ਜੁਰਾਬਾਂ ਦਿੱਤੀਆਂ ਗਈਆਂ। ਸਮਾਰੋਹ ਦੌਰਾਨ ਮਨਿੰਦਰ ਸਿੰਘ ਮੁਹਾਲੀ ਵਲੋਂ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ 50 ਫਲਦਾਰ ਪੌਦੇ ਵੀ ਵੰਡੇ ਗਏ। ਸਮਾਗਮ ’ਚ ਬੱਚਿਆਂ ਦੀ ਸਹਾਇਤਾ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ ਗਿਆ। ਸਮੂਹ ਸਕੂਲ ਸਟਾਫ਼ ਵਲੋਂ ਇਸ ਸੇਵਾ ਕਾਰਜ ਨੂੰ ਲੋਕ-ਭਲਾਈ ਲਈ ਪ੍ਰੇਰਣਾਦਾਇਕ ਕਦਮ ਦੱਸਿਆ। ਸਕੂਲ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ. ਹਰਜਿੰਦਰ ਕੌਰ ਅਤੇ ਸੰਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ।