ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵਲੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਧਰਨਾ ਜਾਰੀ
ਪਟਿਆਲਾ, 18 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ ਅੱਜ ਵੀ ਉਪ ਕੁਲਪਤੀ ਦਫ਼ਤਰ ਦੇ ਅੱਗੇ ਜਾਰੀ ਰਿਹਾ। ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨਿਵਰਸਿਟੀ ਅਧਿਆਪਕ ਸੰਘ ਦੇ ਸਕੱਤਰ ਡਾ.
ਪਟਿਆਲਾ, 18 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ ਅੱਜ ਵੀ ਉਪ ਕੁਲਪਤੀ ਦਫ਼ਤਰ ਦੇ ਅੱਗੇ ਜਾਰੀ ਰਿਹਾ। ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨਿਵਰਸਿਟੀ ਅਧਿਆਪਕ ਸੰਘ ਦੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ। ਅਧਿਆਪਕਾਂ ਨਾਲ ਸੰਬੰਧਿਤ ਮੁੱਖ ਮੰਗਾਂ ਵਿਚ ਯੂ. ਜੀ. ਸੀ. ਦੇ ਕਰੀਅਰ ਐਡਵਾਂਸਮੈਂਟ ਸਕੀਮ ਸੰਬੰਧੀ 2016 ਵਿਚ ਜਾਰੀ ਦਿਸ਼ਾ ਨਿਰਦੇਸ਼ ਨੂੰ ਲਾਗੂ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਵਲੋਂ ਇਹ ਦਿਸ਼ਾ ਨਿਰਦੇਸ਼ 31 ਦਸੰਬਰ 2024 ਤੱਕ ਮੰਨਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਫ਼ੈਸਲੇ ਅਨੁਸਾਰ ਇਹ ਦਿਸ਼ਾ ਨਿਰਦੇਸ਼ 31.12.2024 ਤੋਂ ਪਹਿਲਾਂ ਦੇ ਤਰੱਕੀ ਦੇ ਕੇਸਾਂ ’ਤੇ ਲਗਾਉਣੇ ਬਣਦੇ ਸਨ ਪਰ ਪਿਛਲੇ ਸਮੇਂ ਦੇ ਇਨ੍ਹਾਂ ਕੇਸਾਂ ’ਤੇ ਵੀ 2018 ਵਾਲ਼ੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਸਮੇਂ ਯੂਨੀਵਰਸਿਟੀ ਪ੍ਰਸ਼ਾਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੂਟਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਉਲ ਨੇ ਕਿਹਾ ਕਿ ਪੂਟਾ ਵਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਬਾਰੇ ਪ੍ਰਸ਼ਾਸਨ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਕੇ ਕਿਸੇ ਸਕਾਰਾਤਮਕ ਅੰਜਾਮ ਤੱਕ ਨਹੀਂ ਲੈ ਕੇ ਜਾਂਦੀ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਧਰਨੇ ’ਚ ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਰਾਕੇਸ਼ ਕੁਮਾਰ, ਡਾ. ਚਰਨਜੀਤ ਸਿੰਘ ਨੌਹਰਾ, ਡਾ. ਗੌਰਵ ਗੁਪਤਾ, ਅਧਿਆਪਕ ਆਗੂ ਡਾ. ਹਰਵਿੰਦਰ ਧਾਲੀਵਾਲ, ਡਾ. ਅਰਨੀਤ ਗਰੇਵਾਲ, ਡਾ. ਬਲਜਿੰਦਰ ਰਾਮ ਅਤੇ ਡਾ. ਗੁਰਪ੍ਰੀਤ ਕੌਰ ਬਰਾੜ ਅਤੇ ਅਧਿਆਪਕ ਮੌਜੂਦ ਸਨ।