15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ’ਤੇ ਕਾਤਲਾਨਾ ਹਮਲਾ ਕਾਇਰਤਾ ਭਰਪੂਰ ਨਖਿਧ ਮਾਨਸਿਕਤਾ-ਦਰਬਾਰਾ ਸਿੰਘ ਗੁਰੂ

ਖਮਾਣੋਂ, 14 ਅਗਸਤ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਨੇ ਅਕਾਲੀ ਆਗੂਆਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿਚ ਹਿੰਸਾ ਲਈ ਕੋਈ ਥਾਂ ਨਹੀਂ।

Ad Position 21
No active advertisement
ਅਜੀਤ ਡੈਸਕ 15-08-2026
ਖਮਾਣੋਂ, 14 ਅਗਸਤ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਨੇ ਅਕਾਲੀ ਆਗੂਆਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿਚ ਹਿੰਸਾ ਲਈ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਇਕ ਸੱਚੇ ਸ਼ਰਧਾਲੂ ਦੇ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਦਰਸ਼ਨ ਕਰਨ ਗਏ ਸ. ਬਾਦਲ ਤੇ ਕਾਤਲਾਨਾ ਹਮਲਾ ਹੋਰ ਵੀ ਨਿੰਦਣਯੋਗ ਹੈ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਇਸ ਹਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਪਿੱਛੇ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਜਗਦੀਪ ਸਿੰਘ ਰਾਣਾ ਮੈਂਬਰ ਪੀ.ਏ.ਸੀ, ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ, ਰਾਜੀਵ ਅਹੂਜਾ ਹਲਕਾ ਪ੍ਰਧਾਨ ਵਪਾਰੀ ਵਿੰਗ, ਮਨਪ੍ਰੀਤ ਸਿੰਘ ਮੰਪੀ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਮਨੈਲਾ ਸਾਬਕਾ ਬਲਾਕ ਸੰਮਤੀ ਮੈਂਬਰ, ਸਦਾਗਰ ਸਿੰਘ ਭੁੱਟਾ ਸਰਕਲ ਪ੍ਰਧਾਨ ਐਸ. ਸੀ. ਵਿੰਗ, ਨਿਰਮਲ ਸਿੰਘ ਗੁਰੂ, ਦਿਲਬਰ ਸਿੰਘ ਫਰੌਰ, ਕੁਲਵੰਤ ਸਿੰਘ ਖਮਾਣੋਂ, ਬਲਜੀਤ ਸਿੰਘ ਮਨਸੂਰਪੁਰ, ਜਤਿੰਦਰ ਸਿੰਘ ਧੀਮਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਦੀ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ- ਸੁਖਬੀਰ ਅਗਲੀ ਖ਼ਬਰ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਵਿਖੇ ਮਨਾਇਆ ਤੀਜ ਦਾ ਤਿਉਹਾਰ
Ad Position 24