ਹਰਿਦੁਆਰ ਤੋਂ ਕਾਂਵੜ ਲੈ ਕੇ ਪਰਤੇ ਸ਼ਿਵ ਭਗਤਾਂ ਦਾ ਕੀਤਾ ਸਵਾਗਤ
ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)- ਸੰਘੋਲ ਦੇ ਸ਼ਿਵ ਭਗਤ ਨੌਜਵਾਨਾਂ ਦਾ ਹਰਿਦਵਾਰ ਤੋਂ ਪੈਦਲ ਪਿੰਡ ਪਰਤਣ ’ਤੇ ਸ਼ਿਵ ਭਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੇ 8 ਨੌਜਵਾਨ ਹਰਿਦਵਾਰ ਤੋਂ ਕਰੀਬ 260 ਕਿੱਲੋਮੀਟਰ ਪੈਦਲ ਯਾਤਰਾ ਕਰ ਕੇ ਕਾਂਵੜ ਲੈ ਕੇ ਪਿੰਡ ਪਰਤੇ ਹਨ ਜਿੱਥੇ ਪਿੰਡ ਵਾਸੀਆਂ ਨੇ ਪਰਤੇ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਸ਼ਿਵ ਭਗਤਾਂ ਦਾ ਕਾਫ਼ਲਾ ਖੰਡੂ ਵਾਲਾ ਟੋਭਾ ਵਿਖੇ ਸ਼ਿਵ ਮੰਦਿਰ ਪਹੁੰਚਿਆ ਤੇ ਜਲ ਅਭਿਸ਼ੇਕ ਕੀਤਾ।
ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)- ਸੰਘੋਲ ਦੇ ਸ਼ਿਵ ਭਗਤ ਨੌਜਵਾਨਾਂ ਦਾ ਹਰਿਦਵਾਰ ਤੋਂ ਪੈਦਲ ਪਿੰਡ ਪਰਤਣ ’ਤੇ ਸ਼ਿਵ ਭਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੇ 8 ਨੌਜਵਾਨ ਹਰਿਦਵਾਰ ਤੋਂ ਕਰੀਬ 260 ਕਿੱਲੋਮੀਟਰ ਪੈਦਲ ਯਾਤਰਾ ਕਰ ਕੇ ਕਾਂਵੜ ਲੈ ਕੇ ਪਿੰਡ ਪਰਤੇ ਹਨ ਜਿੱਥੇ ਪਿੰਡ ਵਾਸੀਆਂ ਨੇ ਪਰਤੇ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਸ਼ਿਵ ਭਗਤਾਂ ਦਾ ਕਾਫ਼ਲਾ ਖੰਡੂ ਵਾਲਾ ਟੋਭਾ ਵਿਖੇ ਸ਼ਿਵ ਮੰਦਿਰ ਪਹੁੰਚਿਆ ਤੇ ਜਲ ਅਭਿਸ਼ੇਕ ਕੀਤਾ। ਇਸ ਦੌਰਾਨ ਭਜਨ ਕੀਰਤਨ ਉਪਰੰਤ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ ਗਿਆ। ਇਸ ਦੌਰਾਨ ਗੌਤਮ ਰਿਸ਼ੀ, ਦੀਪਕ ਰਾਣਾ, ਮਨੂੰ , ਸੁਮਿਤ , ਨਿਖਿਲ, ਅਰਮਾਨ, ਚਰਨਜੀਤ ਸਿੰਘ, ਕਰਨ, ਕ੍ਰਿਸ਼, ਰਾਜਪਾਲ ਰਾਣਾ, ਸ਼ਿਵ ਦਿਆਲ, ਵਿੱਕੀ, ਬਾਬੂ, ਜੱਸੀ ਪੁਰੀ, ਕਪਿਲ ਰਾਣਾ, ਰਾਕੇਸ਼ ਕੁਮਾਰ ਸਾਬਕਾ ਸਰਪੰਚ ਆਦਿ ਮੌਜੂਦ ਰਹੇ।