09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐਸ.ਐਮ.ਓ. ਦੇ ਯਤਨਾਂ ਸਦਕਾ ਯੂਥ ਕੇਸਰੀ ਟੀਮ ਨੇ ਹਸਪਤਾਲ ਵਿਖੇ 200 ਬੂਟਿਆਂ ਦਾ ਲੰਗਰ ਲਾਇਆ

ਬਨੂੜ, 8 ਅਗਸਤ (ਭੁਪਿੰਦਰ ਸਿੰਘ)-ਸ਼ੁੱਧ ਅਤੇ ਸਵੱਛ ਵਾਤਾਵਰਨ ਲਈ ਸਰਕਾਰੀ ਹਸਪਤਾਲ ਬਨੂੜ ਦੀ ਐਸ. ਐਮ.

Ad Position 21
No active advertisement
ਅਜੀਤ ਡੈਸਕ 09-08-2026
ਬਨੂੜ, 8 ਅਗਸਤ (ਭੁਪਿੰਦਰ ਸਿੰਘ)-ਸ਼ੁੱਧ ਅਤੇ ਸਵੱਛ ਵਾਤਾਵਰਨ ਲਈ ਸਰਕਾਰੀ ਹਸਪਤਾਲ ਬਨੂੜ ਦੀ ਐਸ.ਐਮ.ਓ. ਡਾ ਰਜਨੀਤ ਕੌਰ ਰੰਧਾਵਾਂ ਦੀ ਰਹਿਨਮੁਾਈ ਹੇਠ ਯੂਥ ਕੇਸਰੀ ਟੀਮ ਬਨੂੜ ਵਲੋਂ ਬੂਟਿਆਂ ਦਾ ਲੰਗਰ ਲਾਇਆ ਗਿਆ। ਟੀਮ ਵਲੋਂ ਹਸਪਤਾਲ ਵਿਖੇ ਬੂਟੇ ਲਾਏ ਗਏ ਅਤੇ ਮਰੀਜ਼ਾਂ ਨੂੰ ਬੂਟੇ ਵੰਡੇ ਗਏ। ਐਸ.ਐਮ.ਓ. ਰਜਨੀਤ ਕੌਰ ਰੰਧਾਵਾਂ ਨੇ ਮਰੀਜ਼ਾਂ ਨੂੰ ਬੂਟੇ ਵੰਡਦੇ ਹੋਏ ਕਿਹਾ ਕਿ ਨਰੋਈ ਸਿਹਤ ਅਤੇ ਸ਼ੁੱਧ ਹਵਾ ਲਈ ਆਪਣੇ ਆਲੇ ਦੁਆਲੇ ਬੂਟਿਆਂ ਦਾ ਹੋਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਵਿਚ ਕੁਝ ਅਜਿਹੀ ਕਿਸਮਾਂ ਦੇ ਬੂਟੇ ਹਨ ਜੋ ਵੱਡੇ ਹੋ ਕੇ ਦਵਾਈਆ ਦਾ ਕੰਮ ਕਰਨਗੇ। ਯੂਥ ਕੇਸਰੀ ਟੀਮ ਦੇ ਮੈਂਬਰ ਜੋਰਾ ਸਿੰਘ, ਗੁਰਮੇਜਰ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੂਟੇ ਖੁਦ ਤਿਆਰ ਕੀਤੇ ਗਏ ਹਨ। ਅੱਜ 200 ਬੂਟੇ ਲਿਆਂਦੇ ਗਏ ਹਨ। ਜਿਨਾਂ ’ਚੋਂ ਅਮਲਤਾਸ, ਗੁਲਮੋਹਰ, ਅਰਜੁਨ, ਜੰਡ ਆਦਿ ਕੁਝ ਪੌਦੇ ਹਸਪਤਾਲ ਵਿਖੇ ਲਾਏ ਗਏ ਹਨ ਅਤੇ ਬਾਕੀ ਹਸਪਤਾਲ ਵਿਚ ਇਲਾਜ ਲਈ ਆਏ ਮਰੀਜ਼ਾਂ ਨੂੰ ਵੰਡੇ ਗਏ ਹਨ। ਇਸ ਮੌਕੇ ਡਾ. ਰਾਹੁਲ ਜਿੰਦਲ, ਡਾ. ਹਰਮੇਲ ਸਿਂਘ, ਪਰਮਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਚਿੱਚੜਵਾਲਾ ਨੇ ਅਜ਼ਾਦ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰਦਿਆਂ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਸਰਕਾਰਾਂ ਦੀਆਂ ਨਸ਼ਾ-ਵਿਰੋਧੀ ਨੀਤੀਆਂ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਵਿਚ ਨਾਕਾਮ ਸਾਬਤ ਹੋਈਆਂ-ਭੱਟੀ
Ad Position 24