08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖਮਾਣੋਂ ਤਹਿਸੀਲ 'ਚ ਕੋਰਟ ਫ਼ੀਸ ਅਸ਼ਟਾਮ ਪੇਪਰ ਤੇ ਰਸੀਦੀ ਟਿਕਟਾਂ ਨਾ ਮਿਲਣ ਕਰਕੇ ਲੋਕ ਹੋਏ ਖੱਜਲ ਖ਼ੁਆਰ

Ad Position 21
No active advertisement
ਸੁਖਦੇਵ ਸਿੰਘ ਗੱਗੜ੍ਹਵਾਲ <br/> 08-03-2026
ਖਮਾਣੋਂ, 7 ਮਾਰਚ (ਜੋਗਿੰਦਰ ਪਾਲ)-ਖਮਾਣੋਂ ਦੀ ਤਹਿਸੀਲ 'ਚ ਪਿਛਲੇ 6 ਮਹੀਨਿਆਂ ਤੋਂ ਮੈਰਿਜ ਰਜਿਸਟਰਡ ਕਰਨ ਵੇਲੇ ਵਰਤੇ ਜਾਣ ਵਾਲੇ ਕੋਰਟ ਫ਼ੀਸ ਵਾਲੇ ਅਸ਼ਟਾਮ ਅਤੇ ਰਸੀਦੀ ਟਿਕਟਾਂ ਪਿਛਲੇ ਛੇ ਮਹੀਨੇ ਤੋਂ ਨਾ ਮਿਲਣ ਕਰਕੇ ਸਥਾਨਕ ਲੋਕ ਵੱਡੀਆਂ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸੰਬੰਧੀ ਸੁਖਦੇਵ ਸਿੰਘ ਗੱਗੜ੍ਹਵਾਲ, ਪਰਮਿੰਦਰ ਸਿੰਘ ਨਾਨੋਵਾਲ, ਗੁਰਜੀਤ ਸਿੰਘ ਮਾਵੀ, ਨਿਰਮਲ ਦਾਸ ਤੇ ਹੋਰਨਾਂ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਖਮਾਣੋਂ ਅੰਦਰ ਮੈਰਿਜ ਰਜਿਸਟਰਡ ਕਰਨ ਵੇਲੇ ਵਰਤੇ ਜਾਣ ਵਾਲੇ ਕੋਰਟ ਫ਼ੀਸ ਦੇ ਅਸ਼ਟਾਮ ਤੇ ਰਸੀਦੀ ਟਿਕਟਾਂ ਦੀ ਭਾਰੀ ਕਮੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਹੋਰਨਾਂ ਤਹਿਸੀਲਾਂ ਵਿਚ ਉਕਤ ਕੋਰਟ ਫ਼ੀਸ ਅਸ਼ਟਾਮ ਤੇ ਰਸੀਦੀ ਟਿਕਟਾਂ ਧੜਾ ਧੜ ਵਿਕ ਰਹੀਆਂ ਹਨ, ਜਦੋਂਕਿ ਖਮਾਣੋਂ 'ਚ ਪਿਛਲੇ ਛੇ ਮਹੀਨੇ ਤੋਂ ਲੋਕ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰ ਰਹੇ ਹਨ | ਗੱਗੜਵਾਲ ਨੇ ਕਿਹਾ ਕਿ ਜਾਂ ਤਾਂ ਸਰਕਾਰ ਮੈਰਿਜ ਰਜਿਸਟਰਡ ਨੂੰ ਆਸਾਨ ਕਰਨ ਲਈ ਕੋਰਟ ਫ਼ੀਸ ਅਸ਼ਟਾਮ ਪੇਪਰਾਂ ਨੂੰ ਆਨਲਾਈਨ ਕਰ ਦੇਵੇ ਨਹੀਂ ਤਾਂ ਅਸ਼ਟਾਮ ਤੇ ਰਸੀਦੀ ਟਿਕਟਾਂ ਦੀ ਕੋਈ ਕਿੱਲਤ ਨਹੀਂ ਆਉਣੀ ਚਾਹੀਦੀ ਤਾਂ ਜੋ ਲੋਕ ਖੱਜਲ ਖ਼ੁਆਰ ਨਾ ਹੋ
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਨੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ
Ad Position 24