07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੀ.ਬੀ.ਯੂ. ਦੀਆਂ ਵੁੱਡਬਾਲ ਟੀਮਾਂ ਨੇ ਏ.ਆਈ.ਯੂ. ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਭੋਪਾਲ ਦੀ ਮੱਧਯੰਚਲ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਵੁੱਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇਸ਼ ਭਗਤ ਯੂਨੀਵਰਸਿਟੀ ਦੇ ਖਿਡਾਰੀ ਟਰਾਫ਼ੀ ਦੇ ਤਗਮਿਆਂ ਸਮੇਤ ਪ੍ਰਬੰਧਕਾਂ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 08-03-2026
ਅਮਲੋਹ, 7 ਮਾਰਚ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੀਆਂ ਵੁੱਡਬਾਲ ਟੀਮਾਂ ਨੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਭੋਪਾਲ ਦੀ ਮੱਧਯੰਚਲ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਵੁੱਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਯੂਨੀਵਰਸਿਟੀ ਨੇ ਕੁੱਲ 14 ਤਗਮੇ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ 'ਤੇ ਇਕ ਸ਼ਾਨਦਾਰ ਪ੍ਰਾਪਤੀ ਕੀਤੀ ਹੈ | ਟੂਰਨਾਮੈਂਟ ਦੇ ਪੂਰੇ ਮੁਕਾਬਲੇ ਦੌਰਾਨ ਬੇਮਿਸਾਲ ਹੁਨਰ, ਟੀਮ ਵਰਕ ਅਤੇ ਦਿ੍ੜ੍ਹਤਾ ਦਾ ਪ੍ਰਦਰਸ਼ਨ ਕਰਕੇ ਮਹਿਲਾ ਵੁੱਡਬਾਲ ਟੀਮ ਨੇ ਸਟਰੋਕ ਈਵੈਂਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਪੁਰਸ਼ਾਂ ਦੀ ਵੁੱਡਬਾਲ ਟੀਮ ਨੇ ਸਟਰੋਕ ਈਵੈਂਟ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦੋ ਪੁਰਸ਼ ਖਿਡਾਰੀਆਂ ਨੇ ਡਬਲ ਫੇਅਰਵੇਅ ਈਵੈਂਟ ਵਿਚ ਕਾਂਸੀ ਦੇ ਤਗਮੇ ਵੀ ਆਪਣੇ ਨਾਮ ਕੀਤੇ | ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ਼ ਨੂੰ ਉਨ੍ਹਾਂ ਦੇ ਸਮਰਪਣ ਤੇ ਟੀਮ ਵਰਕ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਪਟਿਆਲੇ ਅਤੇ ਫ਼ਤਹਿਗੜ੍ਹ ਸਾਹਿਬ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ ਤੇ ਕੰਨ ਦੀਆਂ ਮਸ਼ੀਨਾਂ ਉਪਲੱਬਧ
Ad Position 24