20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਅੱਜ ਪੰਜਾਬ ਨੂੰ ਵੀ ਭਾਜਪਾ ਵਰਗੀ ਵਧੀਆ ਲੀਡਰਸ਼ਿਪ ਦੀ ਜ਼ਰੂਰਤ-ਸਿੱਧੂਪੁਰ

Ad Position 21
No active advertisement
ਭਾਜਪਾ ਐਸ.ਸੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 19-02-2026
ਬਸੀ ਪਠਾਣਾਂ, 18 ਫਰਵਰੀ (ਐਚ.ਐਸ. ਗੌਤਮ)-ਹਲਕਾ ਬਸੀ ਪਠਾਣਾਂ ਵਿਚ ਭਾਜਪਾ ਲਗਾਤਾਰ ਪਿੰਡਾਂ ਅੰਦਰ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ, ਜਿਸ ਦੇ ਤਹਿਤ ਭਾਜਪਾ ਐਸ.ਸੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਪਿੰਡ ਕਮਾਲੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਚੱਕਰ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਨ੍ਹਾਂ ਦੀ ਨਿਰੋਲ ਸਰਕਾਰ ਬਣਾਈ ਪ੍ਰੰਤੂ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਖ਼ਮਿਆਜ਼ਾ ਭੁਗਤਣਾ ਪਿਆ, ਕਿਉਂਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਅਨੇਕਾਂ ਹੀ ਵਾਅਦੇ ਕੀਤੇ ਸਨ | ਪ੍ਰੰਤੂ ਉਨ੍ਹਾਂ ਵਿਚੋਂ ਪੂਰਾ ਕੋਈ ਵੀ ਨਹੀਂ ਕਰ ਸਕੇ | ਅੱਜ ਪੰਜਾਬ ਦਾ ਹਰ ਵਰਗ ਪੰਜਾਬ ਦੀ ਸਰਕਾਰ ਕੋਲੋਂ ਦੁਖੀ ਹੈ, ਹਰ ਵਰਗ ਧਰਨਿਆਂ ਤੇ ਬੈਠਣ ਦੇ ਲਈ ਮਜਬੂਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਨਵਾਂ ਪੰਜਾਬ ਬਣਾਉਣ ਦੇ ਲਈ ਇਕ ਵਧੀਆ, ਮਜ਼ਬੂਤ ਅਤੇ ਭਰੋਸੇਯੋਗ ਲੀਡਰਸ਼ਿਪ ਦੀ ਜ਼ਰੂਰਤ ਹੈ | ਉਹ ਕੇਵਲ ਭਾਜਪਾ ਕੋਲ ਹੀ ਹੈ, ਜੋ ਪੰਜਾਬ ਨੂੰ ਵਧੀਆ ਪ੍ਰਸ਼ਾਸਨ ਸੁਖਾਵਾ ਮਾਹੌਲ, ਅਤੇ ਰੁਜ਼ਗਾਰ ਦੇ ਨਵੇਂ ਨਵੇਂ ਸਾਧਨ ਪ੍ਰਦਾਨ ਕਰ ਸਕਦੀ ਹੈ | ਸਿੱਧੂਪੁਰ ਨੇ ਲੋਕਾਂ ਤੋਂ ਉਮੀਦ ਕੀਤੀ ਕਿ 2027 ਦੌਰਾਨ ਉਹ ਭਾਜਪਾ ਨੂੰ ਮੌਕਾ ਜ਼ਰੂਰ ਦੇਣਗੇ | ਇਸ ਮੌਕੇ ਸਰਪੰਚ ਅਵਤਾਰ ਸਿੰਘ, ਲਖਵਿੰਦਰ ਸਿੰਘ ਕਮਾਲੀ ਸਾਬਕਾ ਪੰਚਾਇਤ ਸਕੱਤਰ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਸਿੰਘ ਤੋ ਇਲਾਵਾ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਆਈ.ਐੱਮ.ਟੀ. ਨੇ ਵਿਦਿਆਰਥੀਆਂ ਨੂੰ ਵਿੱਦਿਅਕ ਉਦਯੋਗਿਕ ਦੌਰਾ ਕਰਵਾਇਆ ਅਗਲੀ ਖ਼ਬਰ ਪੀ.ਐੱਚ.ਸੀ. ਸੰਘੋਲ ਵਿਖੇ ਧਾਰਮਿਕ ਸਮਾਗਮ
Ad Position 24