08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਿਨਾਂ ਨੰਬਰ ਐਕਟਿਵਾ ਸਮੇਤ ਨੌਜਵਾਨ ਪੁਲਿਸ ਅੜਿੱਕੇ, ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 01-02-2026
ਸੰਘੋਲ, 31 ਜਨਵਰੀ (ਧਨੋਆ)-ਸਥਾਨਕ ਪੁਲਿਸ ਨੇ ਬਿਨਾਂ ਨੰਬਰ ਹੌਂਡਾ ਐਕਟਿਵਾ ਸਮੇਤ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਚੌਂਕੀ ਸੰਘੋਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਦਲਜੀਤ ਸਿੰਘ, ਮੁਨਸ਼ੀ ਹਰਪ੍ਰੀਤ ਸਿੰਘ ਆਦਿ ਬਸੀ ਪਠਾਣਾਂ ਰੋਡ 'ਤੇ ਰੇਲਵੇ ਪੁਲ ਕੋਲ ਨਾਕਾਬੰਦੀ 'ਤੇ ਸਨ ਕਿ ਬਸੀ ਪਠਾਣਾਂ ਤਰਫ਼ੋਂ ਆਉਂਦੇ ਐਕਟਿਵਾ ਸਵਾਰ ਨੌਜਵਾਨ ਨੂੰ ਰੋਕਿਆ ਗਿਆ | ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੌਰਾਨ ਨੌਜਵਾਨ ਐਕਟਿਵਾ ਦੀ ਮਾਲਕੀ ਸਾਬਤ ਨਾ ਕਰ ਸਕਿਆ | ਜਿਸ 'ਤੇ ਪੁਲਿਸ ਨੇ ਨੌਜਵਾਨ ਕਮਲਜੀਤ ਸਿੰਘ ਵਾਸੀ ਮੁਹੱਲਾ ਗੁੱਗਾ ਮਾੜੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਖ਼ਿਲਾਫ਼ ਚੋਰੀ ਦੇ ਕਥਿਤ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਹੈ | ਮਾਮਲੇ 'ਚ ਪੁਲਿਸ ਵਲੋਂ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਮਲੋਹ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਅਣਪਛਾਤਾ ਵਿਅਕਤੀ ਕੱਪੜੇ ਦੀ ਦੁਕਾਨ 'ਚੋਂ ਮੋਬਾਈਲ ਤੇ ਨਕਦੀ ਚੋਰੀ ਕਰ ਕੇ ਹੋਇਆ ਫ਼ਰਾਰ
Ad Position 24