08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲਾਇਨਜ਼ ਕਲੱਬ ਵਲੋਂ ਨਸਰਾਲੀ ਗਊਸ਼ਾਲਾ ਵਿਖੇ ਕੀਤੀ ਗਊ ਸੇਵਾ

Ad Position 21
No active advertisement
ਅਜੀਤ ਡੈਸਕ 23-01-2026
ਮੰਡੀ ਗੋਬਿੰਦਗੜ੍ਹ, 22 ਜਨਵਰੀ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਦੀਪਕ ਚੋਪੜਾ ਦੀ ਨਿਗਰਾਨੀ ਹੇਠ ਨਸਰਾਲੀ ਗਊਸ਼ਾਲਾ ਵਿਖੇ ਗਊ ਸੇਵਾ ਪ੍ਰੋਗਰਾਮ ਕਰਵਾਇਆ ਗਿਆ | ਕਲੱਬ ਦੇ ਪੀ.ਆਰ.ਓ ਸੰਦੀਪ ਸਦਾਨਾ ਨੇ ਦੱਸਿਆ ਕਿ ਇਸ ਦੌਰਾਨ ਗਊਆਂ ਲਈ ਹਰਾ ਚਾਰਾ, ਅਨਾਜ ਅਤੇ ਹੋਰ ਜ਼ਰੂਰੀ ਸਮੱਗਰੀ ਦਾਨ ਕੀਤੀ ਗਈ | ਇਸ ਮੌਕੇ ਪ੍ਰਧਾਨ ਗੋਇਲ ਨੇ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਕਾਰਜ ਸਮਾਜਿਕ ਸਹਿਯੋਗ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ | ਪ੍ਰੋਜੈਕਟ ਚੇਅਰਮੈਨ ਚੋਪੜਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਸੇਵਾ ਕਾਰਜਾਂ ਵਿਚ ਮੋਹਰੀ ਰਿਹਾ ਹੈ | ਇਸ ਮੌਕੇ ਸਕੱਤਰ ਸੁਮਿਤ ਗਰਗ, ਖ਼ਜ਼ਾਨਚੀ ਓ.ਪੀ. ਵਰਮਾ ਸਮੇਤ ਰਾਜੇਸ਼ ਬੱਸੀ, ਅਨਿਤ ਮਿੱਤਲ, ਜੁਗਲ ਕਿਸ਼ੋਰ, ਆਈ. ਪੀ. ਐਸ. ਕੋਛੜ, ਕਮਲ ਗੁਪਤਾ, ਕੁਲਵਿੰਦਰ, ਰਾਕੇਸ਼ ਸਿੰਗਲਾ, ਪੁਨੀਤ ਗਰਗ, ਵਿਵੇਕ ਸਿੰਗਲਾ, ਸੁਰੇਸ਼ ਗੁਪਤਾ, ਵਿਕਾਸ ਗਰਗ, ਅੰਕੁਰ ਕੌਸ਼ਲ, ਸੁਮਨ ਗੋਇਲ, ਸੰਜੀਵ ਭਾਟੀਆ, ਦਿਨੇਸ਼ ਸਿੰਘ, ਵਰਿੰਦਰ ਸ਼ੁਕਲਾ, ਦੀਪਕ ਚੋਪੜਾ, ਲਲਿਤ ਗਰਗ, ਰਮਨ ਮਿੱਤਲ, ਵਿਨੈ ਅਗਰਵਾਲ, ਮੁਕੇਸ਼ ਸ਼ਰਮਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਰ ਚੋਰੀ ਦੇ ਮਾਮਲੇ 'ਚ ਇਕ ਗਿ੍ਫ਼ਤਾਰ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਖਮਾਣੋਂ ਨੇ ਕੀਤੀ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ
Ad Position 24