08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਿੰਡ ਹਰਗਣਾ ਦੀ ਗੁਰਦੁਆਰਾ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 23-01-2026
ਸੰਘੋਲ, 22 ਜਨਵਰੀ (ਪਰਮਵੀਰ ਸਿੰਘ)-ਪਿੰਡ ਹਰਗਣਾ ਵਿਖੇ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਵਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਏ ਅਹੁਦੇ ਦੀ ਚੋਣ ਕੀਤੀ ਗਈ | ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਊਟੀ 'ਤੇ ਪੁੱਜੇ ਪਰਮਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਅਤੇ ਰਣਵੀਰ ਸਿੰਘ ਮੈਨੇਜਰ ਦੀ ਹਾਜ਼ਰੀ ਵਿਚ ਲੋਕਲ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ | ਜਸਪਾਲ ਸਿੰਘ ਪ੍ਰਧਾਨ ਵਲੋਂ ਮੀਤ ਪ੍ਰਧਾਨ ਅਹੁਦੇ ਲਈ ਕੁਲਵੀਰ ਸਿੰਘ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਮਹਿੰਦਰ ਸਿੰਘ ਕਮੇਟੀ ਮੈਂਬਰ ਵਲੋਂ ਕੀਤੀ ਗਈ ਤੇ ਸਰਬਸੰਮਤੀ ਨਾਲ ਕੁਲਵੀਰ ਸਿੰਘ ਪਿੰਡ ਹਰਗਣਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਓ. ਪੀ. ਬਾਂਸਲ ਮਾਡਰਨ ਸਕੂਲ ਦੀ ਪਾਈਪ ਬੈਂਡ ਟੀਮ ਨੇ ਉੱਤਰੀ ਜ਼ੋਨ 'ਚ ਹਾਸਿਲ ਕੀਤਾ ਤੀਜਾ ਸਥਾਨ ਅਗਲੀ ਖ਼ਬਰ ਸੈਨਿਕ ਭਲਾਈ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਕੈਰੀਅਰ ਸੰਬੰਧੀ ਲਗਾਇਆ ਕੈਂਪ
Ad Position 24