18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

25 ਨੂੰ ਰਾਮ ਨੌਮੀ 'ਤੇ ਕੱਢੀ ਜਾਵੇਗੀ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 22-01-2026
ਮੰਡੀ ਗੋਬਿੰਦਗੜ੍ਹ, 21 ਜਨਵਰੀ (ਇਕਬਾਲਦੀਪ ਸੰਧੂ)-ਸ੍ਰੀ ਹਰੀ ਕਥਾ ਸਮਿਤੀ ਵਲੋਂ ਸ਼ਹਿਰ ਦੇ ਸਾਰੇ ਮੰਦਰਾਂ, ਧਾਰਮਿਕ ਸੰਸਥਾਵਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 26 ਮਾਰਚ ਨੂੰ ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ, ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸਬੰਧ ਵਿਚ 25 ਮਾਰਚ ਨੂੰ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਸਬੰਧੀ ਅੱਜ ਕਿ੍ਸ਼ਨਾ ਮੰਦਰ ਦੇ ਪਿੱਛੇ ਸਥਿਤ ਲੰਗਰ ਭਵਨ ਵਿਚ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸ੍ਰੀ ਰਾਮ ਨੌਮੀ ਦੇ ਸਮੂਹਿਕ ਸਮਾਗਮਾਂ ਦੀ ਵਿਸਥਾਰਪੂਰਵਕ ਰੂਪ-ਰੇਖਾ ਤਿਆਰ ਕੀਤੀ ਗਈ | ਮੀਟਿੰਗ ਦੌਰਾਨ ਸਮਿਤੀ ਦੇ ਜਨਰਲ ਸਕੱਤਰ ਸੁਰੇਸ਼ ਗੁਪਤਾ ਤੇ ਸ਼ੋਭਾ ਯਾਤਰਾ ਦੇ ਚੇਅਰਮੈਨ ਯੱਗ ਦੱਤ ਨੇ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਅਤੇ ਪ੍ਰਭਾਤ ਫੇਰੀਆਂ ਦੇ ਸੁਚੱਜੇ ਆਯੋਜਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਮਿਤੀ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ, ਖ਼ਜ਼ਾਨਚੀ ਸੱਜਣ ਗੋਇਲ, ਦਵਿੰਦਰ ਪਰਾਸ਼ਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ 5 ਮਾਰਚ ਤੋਂ 9 ਮਾਰਚ ਤੱਕ ਸ੍ਰੀ ਰਾਮ ਮੰਦਰ ਵਿਖੇ ਸ੍ਰੀ ਰਾਮ ਕਥਾ ਹੋਵੇਗੀ, ਜਦਕਿ 10 ਮਾਰਚ ਨੂੰ ਸ੍ਰੀ ਸੁੰਦਰਕਾਂਡ ਦਾ ਪਾਠ ਕੀਤਾ ਜਾਵੇਗਾ | ਇਸੇ ਤਰ੍ਹਾਂ 11 ਤੋਂ 23 ਮਾਰਚ ਤੱਕ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਕੀਰਤਨ ਅਤੇ ਪ੍ਰਭਾਤ ਫੇਰੀਆਂ ਆਯੋਜਿਤ ਕੀਤੀਆਂ ਜਾਣਗੀਆਂ |
ਹਰ ਪ੍ਰਭਾਤ ਫੇਰੀ ਤੋਂ ਇਕ ਦਿਨ ਪਹਿਲਾਂ ਸਬੰਧਿਤ ਮੰਦਰ ਵਿਚ ਸੰਕੀਰਤਨ ਕੀਤਾ ਜਾਵੇਗਾ | ਜਿਸ ਦੌਰਾਨ 25 ਨੂੰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 26 ਮਾਰਚ ਨੂੰ ਸ੍ਰੀ ਰਾਮ ਮੰਦਰ, ਜੀ.ਟੀ. ਰੋਡ, ਮੰਡੀ ਗੋਬਿੰਦਗੜ੍ਹ ਵਿਖੇ ਸ੍ਰੀ ਰਾਮ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਵਿਨੋਦ ਗੋਇਲ, ਰਿਸ਼ੀ ਰਾਜ ਗੋਇਲ, ਮਨੋਜ ਭੱਲਾ, ਸੀਮਾ ਧੀਰ, ਸੁਕੇਸ਼ ਅਗਰਵਾਲ, ਮੰਜੂ ਚਿਕਲਸਲ, ਬਲਵਿੰਦਰ ਕੁਮਾਰ ਸ਼ਰਮਾ, ਜਗਮੀਤ ਕੁਮਾਰ, ਜਗਮੋਹਨ ਸ਼ਰਮਾ, ਰਾਜਨ ਕੱਕੜ, ਸ਼ਿਵਮ ਸ਼ਰਮਾ, ਗੋਪਾਲ ਕਿ੍ਸ਼ਨ ਬਾਂਸਲ, ਚੇਤਨ ਗੋਇਲ, ਭਰਤ ਅਗਰਵਾਲ, ਨਰਾਇਣ ਦਾਸ, ਮਨੋਜ, ਦੀਪਿਕਾ ਗਰਗ, ਕਸ਼ਿਸ਼ ਸੋਫਤ, ਵੰਦਨਾ ਸ਼ਰਮਾ, ਅਨੁਰਾਧਾ ਗੋਇਲ, ਮੋਨਿਕਾ ਗਰਗ, ਅਮਿਤਾ ਬਾਂਸਲ, ਡਿੰਪਲ ਉੱਪਲ, ਸਰੋਜ ਸ਼ਰਮਾ, ਸੁਨੀਲ ਮਿੱਤਲ, ਅੰਜਲੀ ਮਿੱਤਲ, ਪ੍ਰਤਿਭਾ ਬਾਂਸਲ, ਫਤਿਹ ਚੰਦ ਗੁਪਤਾ, ਸੰਦੀਪ ਬੱਲ, ਅੰਕੁਸ਼ ਜਿੰਦਲ, ਰਿਤੂ ਸ਼ਰਮਾ, ਸੁਮਨ ਬਿੰਦਲ, ਰਾਜੇਸ਼ ਕੁਮਾਰੀ, ਊਸ਼ਾ ਕਵਾਤਰਾ, ਰੇਖਾ ਰਾਣੀ, ਅਸ਼ਵਨੀ ਭਾਟੀਆ, ਡਾ. ਭੱਤੇਸ਼ਵਰ ਯਾਦਵ, ਸੁਰਿੰਦਰ ਸਿੰਘ, ਯਤਿਨ ਪਰਾਸ਼ਰ, ਰਿਤੁਲ ਬੱਸੀ, ਮੋਨਿਕਾ ਗੋਇਲ, ਪੂਜਾ ਚੋਪੜਾ, ਤੋਸ਼ੀ ਧੀਮਾਨ, ਨੀਲਮ ਜੋਤੀ, ਰਾਜੇਸ਼ ਜੈਸਵਾਲ, ਦਲੀਪ ਗੁਪਤਾ, ਅਸ਼ੋਕ ਜਿੰਦਲ, ਸਵਾਮੀ ਰਾਜ ਕੁਮਾਰ ਭਾਰਤੀ, ਦੀਪਕ ਬਾਂਸਲ, ਸੀਤਾਰਾਮ ਮਹਾਵਰ, ਸੁਮੀਤ ਗੁਪਤਾ, ਜਗਦੀਸ਼ ਗੁਪਤਾ, ਦੀਪਕ ਬਾਂਸਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਜੀ. ਕੇ. ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ ਨੇ ਰੱਥ ਯਾਤਰਾ 'ਚ ਭਰੀ ਹਾਜ਼ਰੀ ਅਗਲੀ ਖ਼ਬਰ ਕੌਂਸਲਰ ਰਾਧਿਕਾ ਵਰਮਾ ਤੇ 'ਆਪ' ਆਗੂ ਬੌਬੀ ਨੇ ਨਸ਼ਿਆਂ ਵਿਰੁੱਧ ਕੱਢੀ ਪੈਦਲ ਜਾਗਰੂਕਤਾ ਯਾਤਰਾ
Ad Position 24