ਚੌਧਰੀ ਹੁਸਨ ਲਾਲ ਵਲੋਂ ਮੇਹਲੀਆਣਾ ’ਚ ਵਰਕਰਾਂ ਨਾਲ ਮੀਟਿੰਗ
ਘੁੰਮਣਾਂ, 25 ਨਵੰਬਰ (ਮਹਿੰਦਰਪਾਲ ਸਿੰਘ)-ਸਾਬਕਾ ਚੀਫ ਸੈਕਟਰੀ ਚੌਧਰੀ ਹੁਸਨ ਲਾਲ ਜੋ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨੇੜਲੇ ਹਨ, ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ਦੇ ਪੁੱਲ ਤੇ ਸੜਕਾਂ ਬਣਾਉਣ ‘ਚ ਅਹਿਮ ਹਿੱਸਾ ਪਾਇਆ ਸੀ। ਉਨਾਂ ਵੱਲੋਂ ਪਿੰਡ ਮੇਹਲੀਆਣਾ ’ਚ ਸਾਬਕਾ ਚੇਅਰਮੈਨ ਤੀਰਥ ਸਿੰਘ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।
ਘੁੰਮਣਾਂ, 25 ਨਵੰਬਰ (ਮਹਿੰਦਰਪਾਲ ਸਿੰਘ)-ਸਾਬਕਾ ਚੀਫ ਸੈਕਟਰੀ ਚੌਧਰੀ ਹੁਸਨ ਲਾਲ ਜੋ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨੇੜਲੇ ਹਨ, ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ਦੇ ਪੁੱਲ ਤੇ ਸੜਕਾਂ ਬਣਾਉਣ ‘ਚ ਅਹਿਮ ਹਿੱਸਾ ਪਾਇਆ ਸੀ। ਉਨਾਂ ਵੱਲੋਂ ਪਿੰਡ ਮੇਹਲੀਆਣਾ ’ਚ ਸਾਬਕਾ ਚੇਅਰਮੈਨ ਤੀਰਥ ਸਿੰਘ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਸਮਾਂ ਆ ਗਿਆ ਹੈ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ। ਹਰ ਇੱਕ ਵਰਕਰ ਇੱਕ ਜੁੱਟ ਹੋ ਕੇ ਚੰਨੀ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਜੋ ਕੰਮ ਕੀਤੇ, ਲੋਕ ਉਸ ਦੀ ਸਲਾਂਘਾ ਕਰ ਰਹੇ ਹਨ। ਇਸ ਮੌਕੇ ‘ਤੇ ਰਜਿੰਦਰ ਸ਼ਰਮਾ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ, ਸਰਪ਼ੰਚ ਰਾਜ ਕੁਮਾਰ, ਸਾਬਕਾ ਚੇਅਰਮੈਨ ਤੀਰਥ ਸਿੰਘ, ਮੋਹਣ ਸਿੰਘ, ਜਸਬੀਰ ਸਿੰਘ ਤੱਖਰ, ਸਤਪਾਲ ਪੰਚ, ਚਰਨ ਦਾਸ ਪੰਚ, ਮਨਜੀਤ ਸਿੰਘ ਬਾਗੀ, ਰਣਜੀਤ ਕੁਮਾਰ, ਕੁਲਵਿੰਦਰ ਰਾਮ, ਕਮਲਜੀਤ, ਜੋਗਿੰਦਰ ਪਾਲ, ਪ੍ਰਭਦੱਤ ਸਿੰਘ, ਮੋਹਣ ਸਿੰਘ, ਠੇਕੇਦਾਰ ਰੇਸ਼ਮ ਲਾਲ ਹੋਰ ਹਾਜ਼ਰ ਸਨ।