ਸਵੇਰੇ 4 ਵਜੇ ਦਾਤਰ ਦੇ ਜ਼ੋਰ ’ਤੇ ਟੇਲਰ ਮਾਸਟਰ ਨੂੰ ਬੰਨ੍ਹ ਕੇ ਦੁਕਾਨ ਲੁੱਟੀ
ਕਾਠਗੜ੍ਹ, 25 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਮੋੜ ’ਤੇ ਮੰਗਲਵਾਰ ਸਵੇਰੇ ਕਰੀਬ 4 ਵਜੇ ਸਵੇਰੇ ਸਾਜਰੇ ਹੋਈ ਲੁੱਟ ਦੀ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਗੱਡੀ ’ਚ ਸਵਾਰ ਹੋ ਕੇ ਆਏ 2 ਹਥਿਆਰਬੰਦ ਵਿਅਕਤੀਆਂ ਨੇ ਟੇਲਰ ਮਾਸਟਰ ਸੱਤਪਾਲ ਵਾਸੀ ਚਾਹਲਾਂ ਨੂੰ ਦਾਤ ਦੀ ਨੋਕ ’ਤੇ ਬਾਹਾਂ ਬੰਨ੍ਹ ਕੇ ਕੈਬਿਨ ਦੇ ਅੰਦਰ ਬਣੀ ਪੜਛੱਤੀ ਦੇ ਉਪਰ ਸੁੱਟ ਦਿੱਤਾ ਅਤੇ ਦੁਕਾਨ ਵਿੱਚੋਂ ਨਗਦੀ, ਕੱਪੜੇ ਅਤੇ ਇਨਵੈਟਰ ਲੁੱਟ ਕੇ ਫਰਾਰ ਹੋ ਗਏ।
ਕ
ਕਾਠਗੜ੍ਹ ਮੋੜ ਵਿਖੇ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦਾ ਪੀੜਤ ਟੇਲਰ ਮਾਸਟਰ ਸੱਤਪਾਲ। ਤਸਵੀਰ : ਕਲੇਰ
26-11-2026
ਕਾਠਗੜ੍ਹ, 25 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਮੋੜ ’ਤੇ ਮੰਗਲਵਾਰ ਸਵੇਰੇ ਕਰੀਬ 4 ਵਜੇ ਸਵੇਰੇ ਸਾਜਰੇ ਹੋਈ ਲੁੱਟ ਦੀ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਗੱਡੀ ’ਚ ਸਵਾਰ ਹੋ ਕੇ ਆਏ 2 ਹਥਿਆਰਬੰਦ ਵਿਅਕਤੀਆਂ ਨੇ ਟੇਲਰ ਮਾਸਟਰ ਸੱਤਪਾਲ ਵਾਸੀ ਚਾਹਲਾਂ ਨੂੰ ਦਾਤ ਦੀ ਨੋਕ ’ਤੇ ਬਾਹਾਂ ਬੰਨ੍ਹ ਕੇ ਕੈਬਿਨ ਦੇ ਅੰਦਰ ਬਣੀ ਪੜਛੱਤੀ ਦੇ ਉਪਰ ਸੁੱਟ ਦਿੱਤਾ ਅਤੇ ਦੁਕਾਨ ਵਿੱਚੋਂ ਨਗਦੀ, ਕੱਪੜੇ ਅਤੇ ਇਨਵੈਟਰ ਲੁੱਟ ਕੇ ਫਰਾਰ ਹੋ ਗਏ। ਪੀੜਤ ਸੱਤਪਾਲ ਟੇਲਰ ਮਾਸਟਰ ਕਾਠਗੜ੍ਹ ਮੋੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰੇ ਕਰੀਬ 4 ਵਜੇ ਆਪਣੀ ਦੁਕਾਨ ’ਤੇ ਆਇਆ ਅਤੇ ਆਪਣਾ ਕੰਮ ਕਰਨ ਲੱਗਾ। ਇਸੇ ਦੌਰਾਨ ਗੱਡੀ ’ਤੇ ਸਵਾਰ 2 ਵਿਅਕਤੀ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਦਾਤ ਸੀ। ਉਨ੍ਹਾਂ ਨੇ ਉਸ ਨੂੰ ਪੁੱਠਾ ਕਰਕੇ ਦਾਤ ਮਾਰੇ ਵੀ ਅਤੇ ਉਹਨਾਂ ਕਿਹਾ ਕਿ ਜੇ ਰੋਲਾ ਪਾਇਆ ਤਾਂ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ। ਲੁਟੇਰਿਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਅੰਦਰ ਕੈਬਿਨ ਵਿੱਚ ਬੰਦ ਕਰ ਕੇ ਪੜਛੱਤੀ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਦੁਕਾਨ ਵਿੱਚੋਂ ਨਗਦੀ ਅਤੇ ਕੱਪੜੇ ਲੈ ਗਏ। ਸੱਤਪਾਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਾਰਦਾਤ ਤੋਂ ਬਾਅਦ ਲੁਟੇਰੇ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਫੌਜੀ ਹਰਜਿੰਦਰ ਸਿੰਘ ਇੱਕ ਬੈਂਕ ਵਿੱਚ ਗਾਰਡ ਵਜੋਂ ਕੰਮ ਕਰਦਾ ਵਿਅਕਤੀ, ਜੋ ਸਵੇਰੇ ਸੈਰ ਕਰਨ ਲਈ ਜਾ ਰਿਹਾ ਸੀ, ਟੇਲਰ ਮਾਸਟਰ ਅੰਦਰ ਬੰਨ੍ਹਿਆ ਪੜਛੱਤੀ ’ਤੇ ਉੱਚੀ ਅਵਾਜ਼ਾਂ ਮਾਰ ਰਿਹਾ ਸੀ ਕਿ ਉਸ ਨੂੰ ਬਚਾ ਲਵੋ ਤਾਂ ਉਸ ਨੇ ਆਵਾਜ਼ ਸੁਣ ਕੇ ਪੀੜਤ ਨੂੰ ਅੰਦਰੋਂ ਪੜਛੱਤੀ ਉਪਰੋਂ ਬਾਹਾਂ ਖੋਲ੍ਹ ਹੇਠਾ ਉਤਾਰਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਸਰਪੰਚ ਜਸਵੀਰ ਸਿੰਘ ਘੁੰਮਣ ਕਾਠਗੜ੍ਹ ਮੋੜ, ਰਾਜ ਕੁਮਾਰ ਸਰਪੰਚ, ਮਨਜੀਤ ਸਿੰਘ, ਦਿਲਾਵਰ ਸਿੰਘ ਆਦਿ ਹਾਜ਼ਰ ਸਨ।