18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬਾਬਾ ਰਾਮ ਰਤਨ ਦੇ ਦਰਬਾਰ ਵਿਖੇ 3 ਰੋਜ਼ਾ ਧਾਰਮਿਕ ਮੇਲਾ ਮਨਾਇਆ

ਰਾਹੋਂ, 18 ਨਵੰਬਰ (ਉਂਕਾਰ ਸਿੰਘ ਰਾਠੌਰ)-ਰਾਹੋਂ ਨਵਾਂਸ਼ਹਿਰ ਰੋਡ ’ਤੇ ਸਥਿਤ ਬਾਬਾ ਰਾਮ ਰਤਨ ਦੇ ਦਰਬਾਰ ਵਿਖੇ 3 ਰੋਜ਼ਾ ਸਾਲਾਨਾ ਧਾਰਮਿਕ ਮੇਲਾ ਮਨਾਇਆ ਗਿਆ। 15 ਨਵੰਬਰ ਤੋਂ ਸ਼ੁਰੂ ਹੋਏ ਇਸ ਧਾਰਮਿਕ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦਰਬਾਰ ਵਿਖੇ ਨਤਮਸਤਕ ਹੋਈ ।

Ad Position 21
No active advertisement
ਅਜੀਤ ਡੈਸਕ 19-11-2026
ਰਾਹੋਂ, 18 ਨਵੰਬਰ (ਉਂਕਾਰ ਸਿੰਘ ਰਾਠੌਰ)-ਰਾਹੋਂ ਨਵਾਂਸ਼ਹਿਰ ਰੋਡ ’ਤੇ ਸਥਿਤ ਬਾਬਾ ਰਾਮ ਰਤਨ ਦੇ ਦਰਬਾਰ ਵਿਖੇ 3 ਰੋਜ਼ਾ ਸਾਲਾਨਾ ਧਾਰਮਿਕ ਮੇਲਾ ਮਨਾਇਆ ਗਿਆ। 15 ਨਵੰਬਰ ਤੋਂ ਸ਼ੁਰੂ ਹੋਏ ਇਸ ਧਾਰਮਿਕ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦਰਬਾਰ ਵਿਖੇ ਨਤਮਸਤਕ ਹੋਈ । ਇਸ ਮੌਕੇ ਧਾਰਮਿਕ ਰਸਮਾਂ ਅਨੁਸਾਰ ਸ੍ਰੀ ਰਾਮਾਇਣ ਜੀ ਦੇ ਪਾਠ ਕਰਵਾਏ ਗਏ, ਜਿਨ੍ਹਾਂ ਦੇ ਭੋਗ ਉਪਰੰਤ ਹਵਨ ਯੱਗ ਕਰਵਾਇਆ ਗਿਆ। ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਪ੍ਰਸਿੱਧ ਗਾਇਕ ਬੰਟੀ ਸ਼ਾਰਧਾ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਬਾਬਾ ਰਾਮ ਰਤਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਮੌਕੇ ਵਿਸ਼ਾਲ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ । ਇਸ ਮੌਕੇ ਨਵਾਂਸ਼ਹਿਰ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ, ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਚੋਪੜਾ, ਬੀ. ਜੇ. ਪੀ ਆਗੂ ਕਮਲਜੀਤ ਸਿੰਘ ਰਾਣਾ, ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ਭਾਰਟਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰ ਦਵਿੰਦਰ ਕੌਰ ਭਾਗੀ, ਕੌਂਸਲਰ ਰਣਧੀਰ ਸਿੰਘ, ਬਲਦੇਵ ਸਿੰਘ ਭਾਗੀ, ਮੁੱਖ ਸੇਵਾਦਾਰ ਬੱਬੂ ਭਾਰਗਵ, ਟੇਕ ਬਹਾਦਰ ਭਾਰਗਵ, ਅਰਜੁਨ ਰੰਦੇਵ, ਰਮੇਸ਼ ਜਸਵਾਲ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਸਾਬਕਾ ਵਾਈਸ ਪ੍ਰਧਾਨ ਮਹਿੰਦਰ ਪਾਲ, ਬੰਟੀ, ਅਜੇ ਵਸ਼ਿਸ਼ਟ, ਯਸ਼ਪਾਲ ਜਾਂਗੜਾ, ਅਰਵਿੰਦ ਜੋਸ਼ੀ ਲਾਲੀ, ਮਨੀਸ਼ ਅਰੋੜਾ, ਆਸ਼ੂ ਦਿਗਵਾ, ਅਸ਼ਵਨੀ ਭਾਰਗਵ, ਸੁਭਾਸ਼ ਅਰੋੜਾ, ਰਜੀਵ ਪਾਠਕ, ਡਾ. ਕਾਲਾ, ਮਨੋਜ ਅਰੋੜਾ, ਸੋਢੀ ਭਾਰਗਵ, ਗੋਲਡੀ ਭਾਰਗਵ, ਰਜਿੰਦਰ ਟੋਨੀ, ਸ਼ੇਰ ਸਿੰਘ ਰਠੋਰ, ਯੋਗੇਸ਼ ਕੁਮਾਰ, ਬੱਲੀ ਭੰਗਲ, ਅਮਿਤ ਕੁਮਾਰ, ਅਵਤਾਰ ਤਾਰੀ, ਸ਼ਿਵ ਕੁਮਾਰ, ਅਮਰੀਕ ਸਿੰਘ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੰਦਰ ਬਾਬਾ ਨਿਰਮਲ ਸ਼ਾਹ ਕੁੱਲਪੁਰ ਵਿਖੇ ਸਾਲਾਨਾ ਭੰਡਾਰਾ ਅੱਜ ਅਗਲੀ ਖ਼ਬਰ ਰੌਬੀ ਕੰਗ ਦੀ ਅਗਵਾਈ ’ਚ ਕਈ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ‘ਆਪ’ ਦਾ ਪੱਲਾ ਫੜ੍ਹਿਆ
Ad Position 24