ਕਾਂਗਰਸ ਪਾਰਟੀ ਦੀ ਟਿਕਟ ਦਾ ਸਹੀ ਹੱਕਦਾਰ ਕਮਲਜੀਤ ਬੰਗਾ-ਕੇਵਲ ਸਿੰਘ ਚੱਕਮੰਡੇਰ
ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ)-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ। ਇਹ ਸ਼ਬਦ ਟਕਸਾਲੀ ਕਾਂਗਰਸ ਆਗੂ ਕੇਵਲ ਸਿੰਘ ਚੱਕਮੰਡੇਰ ਨੇ ਇਥੇ ਗੱਲਬਾਤ ਕਰਦਿਆਂ ਆਖੇ।
ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ)-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ। ਇਹ ਸ਼ਬਦ ਟਕਸਾਲੀ ਕਾਂਗਰਸ ਆਗੂ ਕੇਵਲ ਸਿੰਘ ਚੱਕਮੰਡੇਰ ਨੇ ਇਥੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਜੋ ਪਾਰਟੀ ਵਿੱਚ ਵਧੀਆ ਸੇਵਾਵਾ ਨਿਭਾਅ ਰਹੇ ਹਨ। ਜੇ ਰਲਾ ਮਿਲਾ ਕੇ ਦੇਖਿਆ ਜਾਵੇ ਤਾਂ ਹਲਕੇ ਦੇ ਲੋਕ ਸਿਰਫ ਤੇ ਸਿਰਫ ਹਲਕੇ ਦਾ ਹੀ ਉਮੀਦਵਾਰ ਚਾਹੁੰਦੇ ਹਨ। ਜੋ ਮਜਬੂਤ ਉਮੀਦਵਾਰ ਕਮਲਜੀਤ ਬੰਗਾ ਹੈ। ਉਨ੍ਹਾਂ ਹੋਰ ਕਿਹਾ ਕਿ ਬਾਹਰੋਂ ਆਏ ਸਿਰਫ ਵੋਟਾਂ ਵੇਲੇ ਜੋ ਲੋਕ ਟਿਕਟ ਦੀਆਂ ਦਾਅਵੇਦਾਰੀਆ ਜਿਤਾਉਂਦੇ ਹਨ ਹਲਕੇ ਨੂੰ ਉਨ੍ਹਾਂ ਲੋਕਾਂ ਦੀ ਕੀ ਦੇਣ ਹੈ?