19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਫਿਰੋਜ਼ਪੁਰ ਵਿਖੇ ਹੋਈ ਪੰਜਾਬ ਅਥਲੈਟਿਕ ਮੀਟ ਦੌਰਾਨ ਕਲੇਰ ਅਕੈਡਮੀ ਨੂੰ 9 ਤਗਮੇ ਪ੍ਰਾਪਤ

ਮੁਕੰਦਪੁਰ, 18 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਵਿਖੇ ਪਹਿਲੀ ਪੰਜਾਬ ਮਾਸਟਰ ਐਥਲੈਟਿਕ ਮੀਟ ਜੋ 14, 15 ਨਵੰਬਰ ਨੂੰ ਸੰਪਨ ਹੋਈ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਅਥਲੀਟਾਂ ਵੱਲੋਂ 9 ਤਗਮੇ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਪੰਜਾਬ ਭਰ ਵਿੱਚ ਰੌਸ਼ਨ ਕੀਤਾ। ਕਲੇਰ ਅਕੈਡਮੀ ਦੇ ਸੰਚਾਲਕ ਅਤੇ ਵਰਲਡ ਵੈਟਰਨ ਅਥਲੀਟ ਰਬਿੰਦਰ ਸਿੰਘ ਕਲੇਰ ਨੇ 75 ਸਾਲ ਉਮਰ ਵਰਗ ਮੁਕਾਬਲਿਆਂ ਦੌਰਾਨ 3000 ਮੀਟਰ 1500 ਮੀਟਰ ਅਤੇ 80+ ਮੀਟਰ ਦੌੜ ਵਿੱਚ 3 ਸੋਨੇ ਦੇ ਤਗਮੇ ਪ੍ਰਾਪਤ ਕੀਤੇ।

Ad Position 21
No active advertisement
ਅਜੀਤ ਡੈਸਕ 19-11-2026
ਮੁਕੰਦਪੁਰ, 18 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਵਿਖੇ ਪਹਿਲੀ ਪੰਜਾਬ ਮਾਸਟਰ ਐਥਲੈਟਿਕ ਮੀਟ ਜੋ 14, 15 ਨਵੰਬਰ ਨੂੰ ਸੰਪਨ ਹੋਈ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਅਥਲੀਟਾਂ ਵੱਲੋਂ 9 ਤਗਮੇ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਪੰਜਾਬ ਭਰ ਵਿੱਚ ਰੌਸ਼ਨ ਕੀਤਾ। ਕਲੇਰ ਅਕੈਡਮੀ ਦੇ ਸੰਚਾਲਕ ਅਤੇ ਵਰਲਡ ਵੈਟਰਨ ਅਥਲੀਟ ਰਬਿੰਦਰ ਸਿੰਘ ਕਲੇਰ ਨੇ 75 ਸਾਲ ਉਮਰ ਵਰਗ ਮੁਕਾਬਲਿਆਂ ਦੌਰਾਨ 3000 ਮੀਟਰ 1500 ਮੀਟਰ ਅਤੇ 80+ ਮੀਟਰ ਦੌੜ ਵਿੱਚ 3 ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਅਕੈਡਮੀ ਦੇ ਅਗਲੇ ਅਥਲੀਟ ਜਗਦੀਸ਼ ਰਾਮ ਨੇ 60 ਸਾਲ ਪਲੱਸ ਉਮਰ ਵਰਗ ਵਿੱਚ 200 ਮੀਟਰ ’ਚੋਂ ਕਾਂਸੀ ਦਾ ਤਗਮਾ, ਮਹਿੰਦਰ ਸਿੰਘ ਧਨੋਆ ਨੇ 80+ ਵਰਗ ਦੌਰਾਨ 3000 ਮੀਟਰ ਦੌੜ ਵਿੱਚੋਂ ਕਾਂਸੀ ਦਾ 80+ ਮੀਟਰ ਦੌੜ ਵਿੱਚ ਸੋਨੇ ਦਾ ਅਤੇ 1500 ਮੀਟਰ ਵਿੱਚ ਚਾਂਦੀ ਦਾ ਤਗਮਾ ਅਤੇ ਅਮਰੀਕ ਸਿੰਘ ਅਥਲੀਟ ਵਲੋਂ 70 ਸਾਲ ਪਲਸ ਉਮਰ ਵਰਗ ਵਿੱਚ 200 ਮੀਟਰ ਦੌੜ ਕਾਂਸੀ ਦਾ ਤਗਮਾ ਜਿੱਤ ਕੇ ਬੱਲੇ-ਬੱਲੇ ਕਰਵਾਈ। ਇਸ ਜਿੱਤ ਦੀ ਖੁਸ਼ੀ ਵਿੱਚ ਕਲੇਰ ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਅਤੇ ਹੋਰ ਜੇਤੂ ਅਥਲੀਟਾਂ ਨੂੰ ਮੁਬਾਰਕਬਾਦ ਮਿਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਉੜੀ ਸਾਹਿਬ ਦੀ ਤਪੋ ਭੂਮੀ ’ਤੇ ਭਾਰੀ ਮੇਲਾ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਯਾਦਗਾਰੀ ਕੀਰਤਨ ਸਮਾਗਮ ਕਰਵਾਇਆ
Ad Position 24