ਕਰੀਮਪੁਰੀ ਵਲੋਂ ਸੜੋਆ ਵਿਖੇ 26 ਦੀ ਰੈਲੀ ਸੰਬੰਧੀ ਮੀਟਿੰਗ
ਸੜੋਆ, 18 ਨਵੰਬਰ (ਹਰਮੇਲ ਸਹੂੰਗੜਾ)-ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਅਤੇ ਸਾਬਕਾ ਵਿਧਾਇਕ ਨੇ ਪਿੰਡ ਸੜੋਆ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ।
ਸੜੋਆ, 18 ਨਵੰਬਰ (ਹਰਮੇਲ ਸਹੂੰਗੜਾ)-ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਅਤੇ ਸਾਬਕਾ ਵਿਧਾਇਕ ਨੇ ਪਿੰਡ ਸੜੋਆ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ। 26 ਨਵੰਬਰ ਸੰਵਿਧਾਨ ਦਿਵਸ ਨੂੰ ਸਮਰਪਿਤ ਫਿਲੌਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਰੈਲੀ ਦਾ ਪੋਸਟਰ ਵੀ ਰਿਲੀਜ਼ ਕੀਤਾ। ਕਰੀਮਪੁਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਅੰਦਰ ਡਾ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ 14 ਵਾਰ ਹੋਈ ਹੈ, ਇਸ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਅੰਦਰ ਆਮ ਪਾਰਟੀ ਸਰਕਾਰ ਵੀ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਹਲੇ ਤੱਕ ਬੁੱਤਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਮੀਟਿੰਗ ’ਚ ਸਾਬਕਾ ਵਿਧਾਇਕ ਹਰਗੋਪਾਲ ਸਿੰਘ ਐਡਵੋਕੇਟ ਬਲਾਚੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਜ਼ੋਨ ਇੰਚਾਰਜ ਐਡਵੋਕੇਟ ਨਵਰਾਜ ਸਿੰਘ, ਸਟੇਟ ਸਕੱਤਰ ਦਿਲਬਾਗ ਮਹਿੰਦੀਪੁਰ, ਵਿਧਾਨ ਸਭਾ ਇੰਚਾਰਜ ਭੁਪਿੰਦਰ ਬੇਗਮਪੁਰ, ਵਿਧਾਨ ਸਭਾ ਕੋਆਰਡੀਨੇਟਰ ਵਿਜੇ ਮੇਨਕਾ, ਜ਼ਿਲ੍ਹਾ ਕੋਆਰਡੀਨੇਟਰ ਨਰਿੰਦਰ ਬੇਗਮਪੁਰੀ, ਜ਼ਿਲ੍ਹਾ ਸਕੱਤਰ ਮਨਜੀਤ ਸੂਦ, ਕੈਸ਼ੀਅਰ ਜਸਵਿੰਦਰ ਮਾਨ, ਦਰਬਾਰਾ ਸਿੰਘ ਸਿਆਣਾ ਸ਼ਹਿਰੀ ਪ੍ਰਧਾਨ, ਰਾਜਕੁਮਾਰ ਦਾਦਰੀ ਸ਼ਹਿਰੀ ਵਾਈਸ ਪ੍ਰਧਾਨ, ਗੁਰਵਿੰਦਰ ਟੋਰੋਵਾਲ ਜ਼ੋਨ ਇੰਚਾਰਜ ਪੋਜੇਵਾਲ, ਪੁਸ਼ਵਿੰਦਰ ਪੋਜੇਵਾਲ ਸੈਕਟਰ ਪ੍ਰਧਾਨ, ਬਸਪਾ ਦੇ ਟਕਸਾਲੀ ਆਗੂ ਮਾਸਟਰ ਬਖਸ਼ੀ ਰਾਮ, ਪਰਸ ਰਾਮ ਸਾਧੜਾ, ਭਾਗਵਤ ਰੰਗਾ, ਐਡਵੋਕੇਟ ਰਾਜ ਬਲਵਿੰਦਰ ਸਿੰਘ, ਪ੍ਰੇਮ ਥੋਪੀਆ ਸਮੇਤ ਹੋਰ ਵੀ ਮੌਜੂਦ ਸਨ। ਇਸ ਮੌਕੇ ਪਿੰਡ ਸੜੋਆ ਦੇ ਸੁਰੇਸ ਨੂੰ ਸੈਕਟਰ ਪ੍ਰਧਾਨ ਨਿਯੁਕਤ ਕੀਤਾ ਗਿਆ।