17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦਾ ਆਗਾਜ਼ ਹੋਵੇਗਾ ਜ਼ਿਲ੍ਹਾ ਐਸ. ਬੀ. ਐਸ. ਨਗਰ ਤੋਂ

ਨਵਾਂਸ਼ਹਿਰ, 17 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਬੀਤੀ ਸ਼ਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਭਾਜਪਾ ਆਗੂਆਂ ਦੀ ਮੀਟਿੰਗ ’ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਸੰਬੰਧੀ ਵਿਚਾਰਾਂ ਉਪਰੰਤ ਯਾਤਰਾ ਦੀ ਰੂਪ ਰੇਖਾ, ਵਿਊਂਤਬੰਦੀ ਤਿਆਰ ਕੀਤੀ ਗਈ। ਬੈਠਕ ’ਚ ਹਾਈਕਮਾਨ ਵਲੋਂ ਭੇਜੇ ਗਏ ਭਾਜਪਾ ਦੇ ਸੀਨੀਅਰ ਨੇਤਾ ਸਰੇਸ਼ ਚੰਦੇਲ ਐਮ.

Ad Position 21
No active advertisement
ਅਜੀਤ ਡੈਸਕ 18-11-2026
ਨਵਾਂਸ਼ਹਿਰ, 17 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਬੀਤੀ ਸ਼ਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਭਾਜਪਾ ਆਗੂਆਂ ਦੀ ਮੀਟਿੰਗ ’ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਸੰਬੰਧੀ ਵਿਚਾਰਾਂ ਉਪਰੰਤ ਯਾਤਰਾ ਦੀ ਰੂਪ ਰੇਖਾ, ਵਿਊਂਤਬੰਦੀ ਤਿਆਰ ਕੀਤੀ ਗਈ। ਬੈਠਕ ’ਚ ਹਾਈਕਮਾਨ ਵਲੋਂ ਭੇਜੇ ਗਏ ਭਾਜਪਾ ਦੇ ਸੀਨੀਅਰ ਨੇਤਾ ਸਰੇਸ਼ ਚੰਦੇਲ ਐਮ. ਪੀ ਸਾਬਕਾ ਵਾਈਸ ਪ੍ਰਧਾਨ ਰਾਸ਼ਟਰੀ ਕਿਸਾਨ ਮੋਰਚਾ ਭਾਰਤ ਵਲੋਂ ਜ਼ਿਲ੍ਹੇ ਵਿੱਚ ਤਿੰਨ ਮੀਟਿੰਗਾਂ ਕਰਕੇ ਪ੍ਰਬੰਧਾਂ ਨੂੰ ਆਖਰੀ ਛੋਹਾਂ ਦਿੱਤੀਆਂ ਗਈਆਂ। ਇਹ ਕੀਤੀਆਂ ਗਈਆਂ ਮੀਟਿੰਗਾਂ ਨਵਾਂਸ਼ਹਿਰ ਵਿਖੇ ਰੋਟਰੀ ਕਲੱਬ ਦਫ਼ਤਰ ਬੰਗਾ ਵਿਖੇ ਸ਼ਿਵ ਮੰਦਰ ਅਤੇ ਬਲਾਚੌਰ ਵਿਖੇ ਬੀ.ਜੇ.ਪੀ ਦਫਤਰ ਭੱਦੀ ਰੋਡ ਵਿਖੇ ਹੋਈਆਂ। ਇਨ੍ਹਾਂ ਬੈਠਕਾਂ ਨੂੰ ਜ਼ਿਲ੍ਹੇ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ, ਓ.ਬੀ.ਸੀ ਮੋਰਚਾ ਪੰਜਾਬ ਮੋਰਚਾ ਦੇ ਵਾਈਸ ਪ੍ਰਧਾਨ ਸੋਨੂ ਭਾਟੀਆ, ਜ਼ਿਲਾ ਸਕੱਤਰ ਵਕੀਲ ਅਮਰ ਰਾਣਾ, ਵਕੀਲ ਵਿਸ਼ਾਲ ਸ਼ਰਮਾ, ਸਕੱਤਰ ਕਿਸਾਨ ਮੋਰਚਾ ਪੰਜਾਬ ਬਾਬਾ ਗੁਰਮੀਤ ਸਿੰਘ, ਧਰਮਪਾਲ ਸਾਬਕਾ ਆਈ.ਏ.ਐਸ ਵਾਈਸ ਪ੍ਰਧਾਨ ਓ.ਬੀ.ਸੀ ਮੋਰਚਾ ਪੰਜਾਬ, ਸੀਨੀਅਰ ਨੇਤਾ ਸਰਬਜੀਤ ਸਿੰਘ ਮੱਕੜ ਸਾਬਕਾ ਐਮ.ਐਲ.ਏ, ਸਹਿਜ ਪ੍ਰਭਾਰੀ ਪੰਜਾਬ ਨੇ ਸੰਬੋਧਨ ਕੀਤਾ। ਉਪਰੋਕਤ ਨੇਤਾਵਾਂ ਦੀਆਂ ਹਦਾਇਤਾਂ ਅਨੁਸਾਰ ਇਹ ਸ਼ੁਭ ਯਾਤਰਾ ਬਲਾਚੌਰ ਤੋਂ ਸ਼ੁਰੂ ਹੋ ਕੇ ਨਵਾਂ ਸ਼ਹਿਰ, ਬੰਗਾ ਤੋਂ ਬਾਅਦ ਫਗਵਾੜਾ ਤੋਂ ਹੁੰਦੀ ਹੋਈ ਡੇਰਾ ਬੱਲਾਂ ਵਿਖੇ ਪਹੁੰਚੇਗੀ। ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਇਸ ਪਵਿੱਤਰ ਯਾਤਰਾ ਵਿੱਚ ਸ਼ਾਮਲ ਹੋਣਗੇ ਅਤੇ ਸਮੁੱਚੀ ਸੰਗਤ ਡੇਰਾ ਬੱਲਾਂ ਵਿਖੇ ਨਤਮਸਤਕ ਹੋਵੇਗੀ। ਉਪਰੰਤ ਸੰਤ ਬਾਬਾ ਨਿਰੰਜਨ ਦਾਸ ਸੰਗਤਾਂ ਨੂੰ ਆਪਣੇ ਇਲਾਹੀ ਬਚਨਾਂ ਨਾਲ ਨਿਹਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਪੂਨਾ ਰਾਣੀ ਜੀਤਪੁਰ ਕਿਹਾ, ਆਂਗਣਵਾੜੀ ਵਰਕਰਾਂ ਤੇ ਹੈਲਪਰ... ਅਗਲੀ ਖ਼ਬਰ ਔੜ ਵਿਖੇ ਲੱਧੜ ਗੋਤ ਪਰਿਵਾਰਾਂ ਨੇ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ
Ad Position 24