16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਖੰਡ ਮਿੱਲ ਨਵਾਂਸ਼ਹਿਰ ਚਲਾਉਣ ਦੀ ਮੰਗ ਨੂੰ ਲੈ ਕੇ 27 ਨੂੰ ਸੜਕ ਜਾਮ ਕਰਨਗੀਆਂ ਜਥੇਬੰਦੀਆਂ

ਨਵਾਂਸ਼ਹਿਰ, 16 ਨਵੰਬਰ (ਜਸਬੀਰ ਸਿੰਘ ਨੂਰਪੁਰ )-ਸਰਕਾਰ ਅਤੇ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕੇ ਗੰਨਾਂ ਉਤਪਾਦਕ ਮਿੱਲ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਨੂੰ ਲੈ ਕੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੰਗੜੋਆ ਬਾਈਪਾਸ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ। ਇਸ ਸਬੰਧੀ ਸਹਿਕਾਰੀ ਖੰਡ ਮਿੱਲ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ, ਮਜਦੂਰ ਅਤੇ ਖੰਡ ਮਿੱਲ ਦੀਆਂ ਮੁਲਾਜ਼ਮ ਜਥਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 17-11-2026
ਨਵਾਂਸ਼ਹਿਰ, 16 ਨਵੰਬਰ (ਜਸਬੀਰ ਸਿੰਘ ਨੂਰਪੁਰ )-ਸਰਕਾਰ ਅਤੇ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕੇ ਗੰਨਾਂ ਉਤਪਾਦਕ ਮਿੱਲ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਨੂੰ ਲੈ ਕੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੰਗੜੋਆ ਬਾਈਪਾਸ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ। ਇਸ ਸਬੰਧੀ ਸਹਿਕਾਰੀ ਖੰਡ ਮਿੱਲ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ, ਮਜਦੂਰ ਅਤੇ ਖੰਡ ਮਿੱਲ ਦੀਆਂ ਮੁਲਾਜ਼ਮ ਜਥਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਸੰਤੋਖ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਰਾਜੇਵਾਲ, ਨਿਰਮਲ ਸਿੰਘ ਔਜਲਾ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਗੁਰਿੰਦਰ ਲਾਲ, ਜਸਵਿੰਦਰ ਲਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਦੋੜਕਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਕਮਲਜੀਤ ਸਨਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਿੱਲ ਵਿੱਚ ਇੱਕ ਨਿੱਜੀ ਕੰਪਨੀ ਦਾ ਪਾਵਰ ਪਲਾਂਟ ਲੱਗਾ ਸੀ ਜਿਸਦਾ ਮਿੱਲ ਦੇ ਨਾਲ ਸਾਲ 2025 ਵਿੱਚ ਕਰਾਰ ਖ਼ਤਮ ਹੋ ਗਿਆ। ਪਹਿਲਾਂ ਇਹ ਪਾਵਰ ਪਲਾਂਟ ਬਿਜਲੀ ਪੈਦਾ ਕਰਕੇ ਮਿੱਲ ਨੂੰ ਦਿੰਦਾ ਸੀ ਜਿਸਦੇ ਨਾਲ ਇਹ ਮਿੱਲ ਗੰਨਾਂ ਸੀਜ਼ਨ ਵਿੱਚ ਕਰੀਬ 32 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰ ਦਿੰਦੀ ਸੀ, ਪਰ ਪਿਛਲੇ ਸੀਜ਼ਨ ਵਿੱਚ ਇਸ ਮਿੱਲ ਨੇ ਪਾਵਰ ਕੌਮ ਤੋਂ ਬਿਜਲੀ ਲਈ ਪਰ ਇਹ ਬਿਜਲੀ ਲੋੜੀਂਦੀ ਪਾਵਰ ਤੋਂ ਘਾਟ ਸੀ ਜਿਸ ਕਾਰਨ ਪਿਛਲੇ ਸੀਜ਼ਨ ਵਿੱਚ ਇਹ ਮਿੱਲ ਸਿਰਫ 22 ਲੱਖ ਕੁਇੰਟਲ ਗੰਨਾ ਹੀ ਪੀੜ ਸਕੀ ਜਿਸ ਨਾਲ ਮਿੱਲ ਨੂੰ ਵੀ ਅਤੇ ਕਿਸਾਨਾਂ ਨੂੰ ਵੀ ਵੱਡਾ ਘਾਟਾ ਸਹਿਣ ਪਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਰੀਬ ਪਿਛਲੇ ਡੇਢ ਮਹੀਨੇ ਤੋਂ ਗੰਨਾਂ ਉਤਪਾਦਕਾਂ ਨੂੰ ਕੋਈ ਨਿਆਂ ਨਹੀਂ ਦੇ ਰਿਹਾ। ਜਿਸਤੋਂ ਅੱਕ ਕੇ ਕਿਸਾਨ ਜਥੇਬੰਦੀਆਂ 27 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਸੜਕ ਜਾਮ ਕਰ ਰਹੀਆਂ ਹਨ। ਮਿੱਲ ਮੁਲਾਜ਼ਮ ਯੂਨੀਅਨ ਦੇ ਆਗੂ ਅਮਰਜੀਤ ਕਰਨਾਣਾ ਨੇ ਕਿਹਾ ਕਿ ਉਹਨਾਂ ਦੀ ਯੂਨੀਅਨ ਇਸ ਜਾਮ ਨੂੰ ਸਫਲ ਕਰਨ ਲਈ ਦਿਨ-ਰਾਤ ਇੱਕ ਕਰ ਦੇਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਜੀ ਪੱਕਾ ਨਹੀਂ ਤਾਂ ਆਰਜ਼ੀ ਪੁਲ ਦਾ ਹੀ ਨਿਰਮਾਣ ਕਰਾ ਦਿਉ ਔਲੀਆਪੁਰ ਦਰਿਆ ’ਤੇ < ਮਾਰਚ ਮਹੀਨੇ ਤੋਂ ਬੰਦ ਹੈ ਔਲੀਆ... ਅਗਲੀ ਖ਼ਬਰ ਡਾ. ਬਿੱਟੂ ਨੂੰ ਬੰਗਾ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ -ਮਾਨ
Ad Position 24