ਡਾ. ਬਿੱਟੂ ਨੂੰ ਬੰਗਾ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ -ਮਾਨ
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੰਗਾ ਹਲਕੇ ਤੋਂ ਡਾ. ਸਤਵਿੰਦਰ ਪਾਲ ਬਿੱਟੂ ਨੂੰ ਉਮੀਦਵਾਰ ਦੇ ਤੌਰ ’ਤੇ ਉਤਾਰਨ ਦੇ ਨਾਲ ਬੰਗਾ ਇਲਾਕੇ ਵਿਚ ਬਹੁਤ ਹੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੰਗਾ ਹਲਕੇ ਤੋਂ ਡਾ. ਸਤਵਿੰਦਰ ਪਾਲ ਬਿੱਟੂ ਨੂੰ ਉਮੀਦਵਾਰ ਦੇ ਤੌਰ ’ਤੇ ਉਤਾਰਨ ਦੇ ਨਾਲ ਬੰਗਾ ਇਲਾਕੇ ਵਿਚ ਬਹੁਤ ਹੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਸ਼ਬਦ ਜਸਵਿੰਦਰ ਸਿੰਘ ਮਾਨ ਵਲੋਂ ਬੰਗਾ ਵਿਖੇ ਵਿਸ਼ੇਸ਼ ਇਕੱਠ ਦੌਰਾਨ ਕਹੇ ਗਏ। ਉਨ੍ਹਾਂ ਕਿਹਾ ਕਿ ਡਾ. ਸਤਵਿੰਦਰ ਪਾਲ ਬਿੱਟੂ ਵਲੋਂ ਸਿਆਸਤ ’ਚ ਆਉਣ ਤੋਂ ਪਹਿਲਾਂ ਇਮਾਨਦਾਰੀ ਦੇ ਨਾਲ ਸਿਹਤ ਵਿਭਾਗ ’ਚ ਸੇਵਾਵਾਂ ਨਿਭਾ ਕੇ ਬਹੁਤ ਨਾਮਣਾ ਖੱਟਿਆ ਅਤੇ ਹੁਣ ਡਾ. ਸਤਵਿੰਦਰ ਪਾਲ ਬਿੱਟੂ ਬੰਗਾ ਹਲਕਾ ਬੰਗਾ ਦੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ, ਇਸੇ ਕਰਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਬੰਗਾ ਹਲਕੇ ਤੋਂ ਬਤੌਰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਜਤਿੰਦਰ ਸਿੰਘ ਮਾਨ, ਰਾਮਜੀਤ ਸਿੰਘ, ਸੁੱਚਾ ਰਾਮ ਪੀ.ਟੀ, ਅਮਰਜੀਤ ਮਾਨ, ਸੁਖਜਿੰਦਰ ਸਿੰਘ ਮਾਨ, ਰਾਜੂ ਦਾਮਨ, ਗੁਰਪਿੰਦਰ ਸਿੰਘ ਮਾਨ, ਸਾਹਿਲ ਘਈ, ਰਵਿੰਦਰ ਘਈ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ ਮਾਨ, ਕੁਲਦੀਪ ਦੀਪਾ, ਮਨਦੀਪ ਸਿੰਘ ਮਾਨ, ਭਿੰਦਾ ਵੀ ਹਾਜ਼ਰ ਸਨ।