ਕਰਮਜੀਤ ਸਿਘ ਬਿੱਟੂ ਵਲੋਂ ਬੰਗਾ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਦਆਵੇਦਾਰੀ ਪੇਸ਼
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੱਤਰ ਐਸ. ਸੀ ਸੈੱਲ ਪੰਜਾਬ ਕਾਂਗਰਸ ਕਰਮਜੀਤ ਸਿੰਘ ਬਿੱਟੂ ਫਗਵਾੜਾ ਨੇ ਵਿਧਾਨ ਸਭਾ ਰਿਜਰਵ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਜੇ ਉਕਤ ਹਲਕੇ ਤੋਂ ਕਾਂਗਰਸ ਹਾਈਕਮਾਂਡ ਉਸ ਨੂੰ ਕਾਂਗਰਸ ਦੀ ਟਿਕਟ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤਕੇ ਕਾਂਗਰਸ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਝੋਲੀ ਪਾਉਣਗੇ।
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੱਤਰ ਐਸ.ਸੀ ਸੈੱਲ ਪੰਜਾਬ ਕਾਂਗਰਸ ਕਰਮਜੀਤ ਸਿੰਘ ਬਿੱਟੂ ਫਗਵਾੜਾ ਨੇ ਵਿਧਾਨ ਸਭਾ ਰਿਜਰਵ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਜੇ ਉਕਤ ਹਲਕੇ ਤੋਂ ਕਾਂਗਰਸ ਹਾਈਕਮਾਂਡ ਉਸ ਨੂੰ ਕਾਂਗਰਸ ਦੀ ਟਿਕਟ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤਕੇ ਕਾਂਗਰਸ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਝੋਲੀ ਪਾਉਣਗੇ। ਇਸ ਸਬੰਧੀ ਉਨ੍ਹਾਂ ਨੇ ਆਪਣੇ ਪਾਰਟੀ ਦਫਤਰ ਦਾ ਉਦਘਾਟਨ ਵੀ ਕੀਤਾ। ਦਫਤਰ ਦਾ ਉਦਘਾਟਨ ਕਰਨ ਹਰਿੰਦਰ ਪਾਲ ਸਿੰਘ ਪ੍ਰਦੇਸ਼ ਜਨਰਲ ਸਕੱਤਰ ਕਿਸਾਨ ਵਿੰਗ ਅਤੇ ਪ੍ਰਦੇਸ਼ ਉਪ ਪ੍ਰਧਾਨ ਕਾਂਗਰਸ ਐਸ.ਸੀ ਵਿੰਗ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਥੋੜੇ ਹੀ ਸਮੇਂ ਵਿੱਚ ਕਰਮਜੀਤ ਸਿੰਘ ਬਿੱਟੂ ਨੇ ਵਿਧਾਨ ਸਭਾ ਹਲਕਾ ਬੰਗਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨੂੰ ਅਪੀਲ ਕਰਨਗੇ ਕਿ ਇਹੋ ਜਿਹੇ ਮਿਹਨਤੀ, ਇਮਾਨਦਾਰ ਅਤੇ ਭਰੋਸੇਮੰਦ ਇਨਸਾਨ ਨੂੰ ਟਿਕਟ ਨਾਲ ਨਿਵਾਜਣ ਤਾਂ ਕਿ ਵਿਧਾਨ ਸਭਾ ਹਲਕਾ ਬੰਗਾ ਦਾ ਸੰਪੂਰਨ ਵਿਕਾਸ ਹੋ ਸਕੇ । ਉਨ੍ਹਾਂ ਨਾਲ ਅਰਵਿੰਦ ਢੰਡਾ ਚੇਅਰਮੈਨ ਐਸ.ਸੀ ਡਿਪਾਰਟਮੈਂਟ ਜ਼ਿਲ੍ਹਾ ਜਲੰਧਰ ਵੀ ਹਾਜ਼ਰ ਸਨ। ਇਸ ਮੌਕੇ ਬਾਬਾ ਮਹਿੰਦਰ ਸਿੰਘ ਚਹੇੜੂ ਵਾਲੇ, ਟਕਸਾਲੀ ਆਗੂ ਜਸਵਿੰਦਰ ਮੱਟੂ ਫਰਾਲਾ, ਪੁਸ਼ਪਾ ਮਸੀਹ, ਗਿਆਨ ਚੰਦ ਰੱਤੂ, ਬਲਦੀਸ਼ ਕੌਰ, ਅਰਵਿੰਦ ਢੰਡਾ, ਸਤਵੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੋਖੀ ਰਾਮ ਬੱਜੋਂ ਸਾਬਕਾ ਜ਼ਿਲ੍ਹਾ ਪ੍ਰਧਾਨ, ਹਰਬੰਸ ਬਬਲੂ ਪੂੰਨੀਆਂ, ਅਮਰਦੀਪ ਸਿੰਘ ਢੰਡਾ, ਕੁਲਵਿੰਦਰ ਸਿੰਘ ਸੈਂਭੀ ਸਾਬਕਾ ਸਰਪੰਚ ਪੂੰਨੀਆ , ਲਾਲ ਸਿੰਘ ਬਹਿਰਾਮ, ਪ੍ਰਵੀਨ ਕੁਮਾਰੀ ਜਲੰਧਰ, ਚੰਦਰ ਕਾਂਤਾ ਆਦਿ ਹਾਜ਼ਰ ਸਨ।