15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ

ਦਸੂਹਾ, 15 ਨਵੰਬਰ (ਭੁੱਲਰ)-ਨਿਰਮਲੇ ਭੇਖ ਸੰਪਰਦਾਇ ਨਾਲ ਸਬੰਧਿਤ ਨਿਰਮਲ ਟਕਸਾਲ ਡੇਰਾ ਗੁਰੂਸਰ ਤੋਂ ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹੋਰ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਲਈ ਸੰਗਤਾਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਯਾਤਰਾ ਦੀ ਸਫਲਤਾ ਦੀ ਅਰਦਾਸ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 16-11-2026
ਦਸੂਹਾ, 15 ਨਵੰਬਰ (ਭੁੱਲਰ)-ਨਿਰਮਲੇ ਭੇਖ ਸੰਪਰਦਾਇ ਨਾਲ ਸਬੰਧਿਤ ਨਿਰਮਲ ਟਕਸਾਲ ਡੇਰਾ ਗੁਰੂਸਰ ਤੋਂ ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹੋਰ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਲਈ ਸੰਗਤਾਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਯਾਤਰਾ ਦੀ ਸਫਲਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਦਾ ਜਥਾ ਤਖ਼ਤ ਸ਼੍ਰੀ ਪਟਨਾ ਸਾਹਿਬ, ਗੁਰਦੁਆਰਾ ਆਗਰਾ, ਗੁਰਦੁਆਰਾ ਪੱਕੀ ਸੰਗਤ ਇਲਾਹਾਬਾਦ, ਪਰਿਆਗਰਾਜ, ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਗੋਵਰਧਨ ਕਾਂਸ਼ੀ ਬਨਾਰਸ, ਬੋਧ ਗਾਇਆ, ਅਯੁਧਿਆ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ 16 ਨਵੰਬਰ ਨੂੰ ਪਹੁੰਚੇਗਾ। ਇਸ ਮੌਕੇ ਦਸੂਹਾ, ਖੁੱਡਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਚੰਡੀਗੜ੍ਹ, ਟਾਂਡਾ, ਕੁਰਾਲਾ, ਜੀਆ ਨੱਥਾ ਤੋਂ ਇਲਾਵਾ ਹੋਰ ਸਥਾਨਾਂ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਕਲਿਸਟ ਬਲਰਾਜ ਚੌਹਾਨ ਨੇ 400 ਕਿੱਲੋਮੀਟਰ 27 ਘੰਟੇ ਵਾਲੀ ਬਰੇਵਟ 18.35 ਘੰਟੇ ’ਚ ਕੀਤੀ ਪੂਰੀ 14ਵੀਂ ਵਾਰ ਸੁਪਰ ਰੈਂ... ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਸੰਪਰਕ ਸੜਕ ਦਾ ਉਦਘਾਟਨ
Ad Position 24