ਰਿਕਾਰਡ ਤੋੜ ਮਹਿੰਗਾਈ ਨੇ ਕਿਰਤੀ ਦਾ ਚੁੱਲ੍ਹਾ ਬੁਝਾ ਦਿੱਤਾ, ਦੋ ਡੰਗ ਦੀ ਰੋਟੀ ਵੀ ਹੋਈ ਮੁਹਾਲ -ਕਰਨ ਸਿੰਘ ਰਾਣਾ
ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜੀਵਨ ਨੂੰ ਚੱਲਦਾ ਰੱਖਣ ਲਈ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀ ਉਪਲਬਧਤਾ ਸਸਤੇ ਅਤੇ ਸਥਿਰ ਰੇਟਾਂ ‘ਤੇ ਹੋਣੀ ਜ਼ਰੂਰੀ ਹੈ ਪਰ ਰਿਕਾਰਡ ਤੋੜ ਮਹਿੰਗਾਈ ਨੇ ਸਮੁੱਚੇ ਕਿਰਤੀ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ।
ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜੀਵਨ ਨੂੰ ਚੱਲਦਾ ਰੱਖਣ ਲਈ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀ ਉਪਲਬਧਤਾ ਸਸਤੇ ਅਤੇ ਸਥਿਰ ਰੇਟਾਂ ‘ਤੇ ਹੋਣੀ ਜ਼ਰੂਰੀ ਹੈ ਪਰ ਰਿਕਾਰਡ ਤੋੜ ਮਹਿੰਗਾਈ ਨੇ ਸਮੁੱਚੇ ਕਿਰਤੀ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ ਪਰਚੂਨ ਮਹਿੰਗਾਈ ਦਰ 6.09 ਫ਼ਸੀਦੀ ‘ਤੇ ਪੁੱਜ ਗਈ ਹੈ, ਜੋ ਕਿ ਆਰ.ਬੀ.ਆਈ ਵੱਲੋਂ ਤੈਅ ਕੀਤੀ ਦਰ ਤੋਂ ਲਗਭਗ ਇੱਕ ਪਰਸੈਂਟ ਵੱਧ ਹੈ। 20 25 ਦੇ ਮੁਕਾਬਲੇ ਅਕਤੂਬਰ 2026 ਵਿੱਚ ਜ਼ਰੂਰੀ ਖਾਣ-ਪੀਣ ਤੇ ਹੋਰ ਵਸਤਾਂ ਦੇ ਰੇਟਾਂ ਵਿੱਚ ਬੇਤਹਾਸ਼ਾ ਵਾਧੇ ਨੇ ਕਿਰਤੀ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸਾਥੀ ਰਾਣਾ ਨੇ ਅੱਗੇ ਦੱਸਿਆ ਕਿ ਪਿਆਜ਼ ਦੇ ਰੇਟਾਂ ਵਿੱਚ 116 ਫ਼ਸੀਦੀ, ਦੁੱਧ ਦੇ ਰੇਟ ਵਿੱਚ 26 ਫ਼ਸੀਦੀ, ਲਹਸਨ ਦੇ ਰੇਟਾਂ ਵਿੱਚ 40 ਫ਼ਸੀਦੀ, ਚੀਨੀ ਦੇ ਰੇਟਾਂ ਵਿੱਚ 70 ਫ਼ਸੀਦੀ, ਅਦਰਕ ਦੇ ਰੇਟਾਂ ਵਿੱਚ 48 ਫ਼ਸੀਦੀ, ਨਿੰਬੂ ਦੇ ਰੇਟਾਂ ਵਿੱਚ 47 ਫ਼ਸੀਦੀ ਅਤੇ ਮੀਟ-ਆਂਡਾ ਦੇ ਰੇਟਾਂ ਵਿੱਚ 19 ਫ਼ਸੀਦੀ ਦਾ ਵਾਧਾ ਹੋ ਗਿਆ ਹੈ ਅਤੇ ਹੋਰ ਜ਼ਰੂਰੀ ਵਸਤਾਂ ਦੇ ਰੇਟਾਂ ਵਿੱਚ ਤੇਜ਼ ਵਾਧੇ ਨੇ ਕਿਰਤੀ ਧਿਰ ਦੇ ਜੀਵਨ ਨੂੰ ਔਖਾ ਬਣਾ ਦਿੱਤਾ ਹੈ। ਔਰ ਰਾਜ ਕਰਦੀਆਂ ਸਿਆਸੀ ਧਿਰਾਂ ਮਹਿੰਗਾਈ ਬਾਰੇ ਕੋਈ ਚਰਚਾ ਨਹੀਂ ਕਰ ਰਹੀਆਂ, ਸਾਰੀਆਂ ਰਾਜਨੀਤਿਕ ਧਿਰਾਂ ਗੈਰ-ਜ਼ਰੂਰੀ ਮੁੱਦਿਆਂ ‘ਤੇ ਤਾਂ ਬੋਲਦੀਆਂ ਹਨ, ਪਰ ਮਹਿੰਗਾਈ ‘ਤੇ ਖਾਮੋਸ਼ ਹਨ, ਜੋ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਅੱਗੇ ਕਿਹਾ ਕਿ ਮਹਿੰਗਾਈ ਕਾਰਨ ਇਸ ਸਾਲ ਦੀ ਦਿਵਾਲੀ ‘ਤੇ ਬਾਜ਼ਾਰ ਦੀਆਂ ਰੌਣਕਾਂ ਵਿੱਚ ਕਮੀ ਆਈ ਹੈ। ਉਜਰਤਾਂ ਵਿੱਚ ਅਤੇ ਖਾਸ ਕਰਕੇ ਪ੍ਰਾਈਵੇਟ ਸੈਕਟਰ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਅਤੇ ਰੋਜ਼ਗਾਰ ਲਗਾਤਾਰ ਘੱਟ ਰਿਹਾ ਹੈ, ਜਿਸ ਨਾਲ ਦੋ ਡੰਗ ਦੀ ਰੋਟੀ ਦਾ ਸੰਕਟ ਮੂੰਹ ਅੱਡੀ ਖੜ੍ਹਾ ਹੈ। ਅਜਿਹੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਕਿਰਤੀ ਧਿਰ ਨੂੰ ਆਪਣੇ ਹੱਕਾਂ ਲਈ ਖੁਦ ਪੈਰਾਂ ‘ਤੇ ਖੜ੍ਹੇ ਹੋ ਕੇ ਸੰਘਰਸ਼ ਲੜਨਾ ਪਵੇਗਾ, ਤਾਂ ਹੀ ਇਹਨਾਂ ਬੇਲਗਾਮ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਧ ਰਹੀ ਤੇਜ਼ ਮਹਿੰਗਾਈ ਨੂੰ ਰੋਕਣ ਲਈ ਠੋਸ ਬੰਦੋਬਸਤ ਕਰਨ। ਇਸ ਮੌਕੇ ਉਹਨਾਂ ਨਾਲ ਡਾਕਟਰ ਪਵਨ ਕੁਮਾਰ, ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ, ਜਸਵੀਰ ਸਿੰਘ ਅਤੇ ਸੋਨੂ ਰਾਣਾ ਵੀ ਹਾਜ਼ਰ ਸਨ।