14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਰਧਮਾਨ ਜੈਨ ਸੇਵਾ ਸੰਘ ਵਲੋਂ ਲਗਾਏ ਗਏ ਅੱਖਾਂ ਦੇ ਕੈਂਪ ਵਿੱਚ 32 ਮਰੀਜ਼ਾਂ ਦੇ ਹੋਣਗੇ ਆਪ੍ਰੇਸ਼ਨ

ਨਵਾਂਸ਼ਹਿਰ, 14 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਮਹਾਂਸਾਧਵੀ ਮਥੁਰਾ ਦੇਵੀ ਦੀ 80ਵੀਂ ਬਰਸੀ ਦੇ ਸਬੰਧ ਵਿੱਚ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲਗਾਏ ਗਏ ਅੱਖਾਂ ਦੇ ਕੈਂਪ ਵਿੱਚ 32 ਮਰੀਜ਼ਾਂ ਦੇ ਆਪ੍ਰੇਸ਼ਨ ਹੋਣਗੇ। ਕੈਂਪ ਦਾ ਉਦਘਾਟਨ ਭੂਮੀ ਰੱਖਿਆ ਵਿਭਾਗ ਦੇ ਐੱਸ.

Ad Position 21
No active advertisement
ਅਜੀਤ ਡੈਸਕ 15-11-2026
ਨਵਾਂਸ਼ਹਿਰ, 14 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਮਹਾਂਸਾਧਵੀ ਮਥੁਰਾ ਦੇਵੀ ਦੀ 80ਵੀਂ ਬਰਸੀ ਦੇ ਸਬੰਧ ਵਿੱਚ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲਗਾਏ ਗਏ ਅੱਖਾਂ ਦੇ ਕੈਂਪ ਵਿੱਚ 32 ਮਰੀਜ਼ਾਂ ਦੇ ਆਪ੍ਰੇਸ਼ਨ ਹੋਣਗੇ। ਕੈਂਪ ਦਾ ਉਦਘਾਟਨ ਭੂਮੀ ਰੱਖਿਆ ਵਿਭਾਗ ਦੇ ਐੱਸ.ਡੀ.ਓ ਕ੍ਰਿਸ਼ਨ ਦੁੱਗਲ ਅਤੇ ਉਨ੍ਹਾਂ ਦੀ ਪਤਨੀ ਮੀਨਾ ਦੁੱਗਲ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਮਹਿੰਦਰ ਸਿੰਘ ਹੁਸੈਨਪੁਰ, ਕਮਲਜੀਤ ਸਿੰਘ ਰਾਣਾ, ਚਰਨਜੀਤ ਸਿੰਘ ਮੱਲਪੁਰ ਅੜਕਾਂ, ਕਪਿਲ ਕਿਰਪਾਲ ਅਤੇ ਅਸ਼ਵਨੀ ਹਾਜ਼ਰ ਸਨ। ਰਤਨ ਕੁਮਾਰ ਜੈਨ ਨੇ ਇਸ ਕੈਂਪ ਵਿੱਚ ਅਮਰੀਕਾ ਨਿਵਾਸੀ ਨਰਿੰਦਰ ਕੌਰ ਅਤੇ ਪ੍ਰਵੀਨ ਕੁਮਾਰ ਵੱਲੋਂ ਵਿਸ਼ੇਸ਼ ਆਰਥਿਕ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਕੈਂਪ ਦੇ ਉਦਘਾਟਨ ਮੌਕੇ ਬਿਰਾਜਮਾਨ ਮਹਾਂਸਾਧਵੀ ਸਵਾਤੀ ਮਹਾਰਾਜ ਨੇ ਮੰਗਲ ਪਾਠ ਸੁਣਾ ਕੇ ਕੈਂਪ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਹਾਂਸਾਧਵੀ ਸੁਪ੍ਰੱਗਿਆ, ਸੁਦੀਪਤ ਅਤੇ ਸੁਵਿਧੀ ਨੇ ਕਿਹਾ ਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦੇਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਇਸ ਮੌਕੇ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਵੱਲੋਂ ਐੱਸ.ਐੱਸ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ, ਨੇਮ ਕੁਮਾਰ ਜੈਨ, ਰਜਨੀਸ਼ ਜੈਨ, ਅਸ਼ੋਕ ਜੈਨ, ਚੰਦਰਮੋਹਨ ਜੈਨ, ਸ੍ਰੀਪਾਲ ਜੈਨ, ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਅਚਲ ਜੈਨ, ਰਾ ਕੇਸ਼ ਜੈਨ ਬੱਬੀ, ਅਨਿਲ ਜੈਨ ਭੋਲੂ, ਰਾਜੇਸ਼ ਜੈਨ, ਸੁਦਰਸ਼ਨ ਜੈਨ, ਲਲਿਤ ਜੈਨ, ਰੋਹਿਤ ਜੈਨ, ਜੈਨ ਮਹਿਲਾ ਮੰਡਲ ਦੀ ਪ੍ਰਧਾਨ ਕੰਚਨ ਜੈਨ, ਕੁਸੁਮ ਜੈਨ, ਯੁਵਤੀ ਮੰਡਲ ਦੀ ਪ੍ਰਧਾਨ ਰੀਤੂ ਜੈਨ, ਅਲਕਾ ਜੈਨ, ਅੰਜਲੀ ਜੈਨ, ਮੀਨਾਕਸ਼ੀ ਜੈਨ, ਆਦਰਸ਼ ਜੈਨ, ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਮੰਤਰੀ ਸ਼ੁਭਮ ਜੈਨ, ਚਰਚਿਤ ਜੈਨ, ਪ੍ਰਯਾਸ ਸੁਸਾਇਟੀ ਦੇ ਦਿਨੇਸ਼ ਜੈਨ ਅਤੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਹਾਰ ਅਤੇ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੇ ਲਗਭਗ 270 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ 32 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ। ਇਸ ਕੈਂਪ ਵਿੱਚ ਸੁਦਰਸ਼ਨ ਜੈਨ ਦੀ ਅਗਵਾਈ ਹੇਠ ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਰਾਹੋਂ ਅਤੇ ਮਹਾਵੀਰ ਜੈਨ ਯੁਵਕ ਮੰਡਲ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਐੱਸ.ਐੱਸ ਜੈਨ ਸਭਾ, ਮਹਾਵੀਰ ਜੈਨ ਯੁਵਕ ਮੰਡਲ, ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੁਸਾਇਟੀ, ਜੈਨ ਮਹਿਲਾ ਮੰਡਲ, ਚੰਦਨਬਾਲਾ ਜੈਨ ਯੁਵਤੀ ਮੰਡਲ, ਦੋਆਬਾ ਸੇਵਾ ਸਮਿਤੀ, ਨੇਤਰਦਾਨ ਸੰਸਥਾ, ਸ਼ਿਵ ਸ਼ੰਕਰ ਗੋਲਡਨ ਕਲੱਬ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿਕਾਰਡ ਤੋੜ ਮਹਿੰਗਾਈ ਨੇ ਕਿਰਤੀ ਦਾ ਚੁੱਲ੍ਹਾ ਬੁਝਾ ਦਿੱਤਾ, ਦੋ ਡੰਗ ਦੀ ਰੋਟੀ ਵੀ ਹੋਈ ਮੁਹਾਲ -ਕਰਨ ਸਿੰਘ ਰਾਣਾ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24