ਮਨਪ੍ਰੀਤ ਦੀ ਪੁਸਤਕ ‘ਨਿੱਕੇ ਦਿਲਾਂ ਦੀ ਦਾਸਤਾਨ’ ਜਾਰੀ ਕਰਨ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਨਵਜੋਤ ਸਾਹਿਤ ਸੰਸਥਾ ਦੇ ਨੁਮਾਇੰਦੇ ਨਾਲ ਬੱਚਿਆਂ ਦੇ ਮਾਪੇ।
ਮਨਪ੍ਰੀਤ ਦੀ ਬਾਲ ਪੁਸਤਕ ‘ਨਿੱਕੇ ਦਿਲਾਂ ਦੀਆਂ ਗੱਲਾਂ’ ਜਾਰੀ
ਸਾਹਲੋਂ, 13 ਨਵੰਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਵਿਖੇ ਸਕੂਲ ਮੁਖੀ ਮਨਪ੍ਰੀਤ ਦੀ ਬਾਲ ਕਾਵਿ ਪੁਸਤਕ ‘ਨਿੱਕੇ ਦਿਲਾਂ ਦੀਆਂ ਗੱਲਾਂ’ ਜਾਰੀ ਕੀਤੀ ਗਈ। ਇਹ ਰਸਮ ਬਾਲ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਨਿਭਾਈ ਗਈ।
ਸਾਹਲੋਂ, 13 ਨਵੰਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਵਿਖੇ ਸਕੂਲ ਮੁਖੀ ਮਨਪ੍ਰੀਤ ਦੀ ਬਾਲ ਕਾਵਿ ਪੁਸਤਕ ‘ਨਿੱਕੇ ਦਿਲਾਂ ਦੀਆਂ ਗੱਲਾਂ’ ਜਾਰੀ ਕੀਤੀ ਗਈ। ਇਹ ਰਸਮ ਬਾਲ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਨਿਭਾਈ ਗਈ। ਰਿਲੀਜ਼ ਰਸਮ ਸਮੇਂ ਬਲਾਕ ਰਿਸੋਰਸ ਕੋ-ਆਰਡੀਨੇਟਰ ਨੀਲ ਕਮਲ ਅਤੇ ਗੁਰਦਿਆਲ ਸਿੰਘ ਨੇ ਵਧੀਆ ਅਧਿਆਪਨ ਦੇ ਨਾਲ ਬਾਲ ਸਾਹਿਤ ਦੀ ਰਚਨਾ ਲਈ ਮਨਪ੍ਰੀਤ ਨੂੰ ਸਿੱਖਿਆ ਵਿਭਾਗ ਦਾ ਮਾਣ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿਚਲੀਆਂ ਬਾਲ ਰਚਨਾਵਾਂ ਨੂੰ ਸਿੱਖਿਆ ਵਿਭਾਗ ਦੀਆਂ ਪੁਸਤਕਾਂ ਵਿਚ ਸ਼ਾਮਿਲ ਕਰਨ ਲਈ ਪ੍ਰਸਤਾਵ ਭੇਜਿਆ ਜਾਵੇਗਾ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਸਕੱਤਰ ਡਾ. ਕੇਵਲ ਰਾਮ ਨੇ ਕਿਤਾਬ ਵਿਚਲੀਆਂ ਰਚਨਾਵਾਂ ’ਤੇ ਮਾਰੀ ਪੰਛੀ ਝਾਤ ਮੁਤਾਬਿਕ ਇਸ ਨੂੰ ਬਾਲ ਭਾਵਨਾਵਾਂ ਦੀ ਤਰਜਮਾਨੀ ਦੱਸਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਮਾਸਿਕ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਸੰਦੀਪ ਕੌਰ ਨੇ ਵੀ ਇਸ ਸਾਹਿਤਕ ਉੱਦਮ ਲਈ ਮਨਪ੍ਰੀਤ ਨੂੰ ਵਧਾਈ ਦਿੱਤੀ। ਲੇਖਿਕਾ ਮਨਪ੍ਰੀਤ ਨੇ ਦੱਸਿਆ ਕਿ ਉਹਨਾਂ ਨੇ ‘ਨਿੱਕੇ ਦਿਲਾਂ ਦੀਆਂ ਗੱਲਾਂ’ ਪੁਸਤਕ ਰਾਹੀਂ ਬਾਲ ਵਰੇਸ ਦੀਆਂ ਸੰਵੇਦਨਾਵਾਂ ਪ੍ਰਗਟਾਉਣ ਅਤੇ ਵਿਦਿਆਰਥੀ ਰੂਪ ਵਿੱਚ ਬੱਚਿਆਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਇੱਕ ਅਧਿਆਪਕ ਰਾਹੀਂ ਵਰਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸਮਾਜ ਸੇਵੀ ਤੇਜਪਾਲ ਗੋਗੀ, ਕੁਲਵਿੰਦਰ ਕੌਰ, ਹਰਜੀਤ ਰਾਮ, ਮਨਪ੍ਰੀਤ ਕੌਰ, ਤ੍ਰਿਪਤੀ ਦੇਵੀ, ਸੀਮਾ ਰਾਣੀ, ਸੰਦੀਪ ਕੌਰ, ਪਰਮੀਲਾ ਦੇਵੀ, ਕੁਮਾਰੀ ਕਵਿਤਾ, ਬਲਜਿੰਦਰ ਕੌਰ, ਸੁਰਜੋਤ ਕੌਰ ਆਦਿ ਹਾਜ਼ਰ ਸਨ।