ਔਰਤਾਂ ਦੇ ਹੱਕਾਂ ਲਈ ਗੰਭੀਰਤਾ ਨਾਲ ਉਨ੍ਹਾਂ ਦਾ ਸਾਥ ਦੇਣ ਦੀ ਲੋੜ-ਐਡਵੋਕੇਟ ਅਰੋੜਾ
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਔਰਤਾਂ ਨਾਲ ਸਦੀਆਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ। ਇਹ ਵਿਤਕਰਾ ਉਸ ਮਹਾਨ ਦੇਸ਼ ਭਾਰਤ ’ਚ ਹੋ ਰਿਹਾ ਹੈ ਜਿੱਥੇ ਸ਼ਕਤੀ ਲਈ ਦੁਰਗਾ ਮਾਤਾ, ਦੌਲਤ ਲਈ ਲਕਸ਼ਮੀ ਅਤੇ ਕਲਾ ਲਈ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਔਰਤਾਂ ਨਾਲ ਸਦੀਆਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ। ਇਹ ਵਿਤਕਰਾ ਉਸ ਮਹਾਨ ਦੇਸ਼ ਭਾਰਤ ’ਚ ਹੋ ਰਿਹਾ ਹੈ ਜਿੱਥੇ ਸ਼ਕਤੀ ਲਈ ਦੁਰਗਾ ਮਾਤਾ, ਦੌਲਤ ਲਈ ਲਕਸ਼ਮੀ ਅਤੇ ਕਲਾ ਲਈ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪ੍ਰਗਟਾਵਾ ਪੇਸ਼ੇ ਵਜੋਂ ਵਕੀਲ ਅਤੇ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਐਡਵੋਕੇਟ ਅਮਨ ਅਰੋੜਾ ਨੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕੀਤਾ। ਐਡਵੋਕੇਟ ਅਰੋੜਾ ਨੇ ਕਿਹਾ ਕਿ ਆਜ਼ਾਦੀ ਪਿੱਛੋਂ ਸਾਡੇ ਸੰਵਿਧਾਨ ਵਿੱਚ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਗਏ ਹਨ। ਪਰ ਸਮਾਜਿਕ ਤੌਰ ਉੱਤੇ ਅਜੇ ਵੀ ਮਰਦ ਉਸ ਦੀ ਬਰਾਬਰੀ ਕਬੂਲਣ ਲਈ ਤਿਆਰ ਨਹੀਂ ਹੈ। ਐਡਵੋਕੇਟ ਅਰੋੜਾ ਨੇ ਔਰਤਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਔਰਤਾਂ ਨੂੰ ਹੀ ਪਹਿਲਕਦਮੀ ਕਰਨੀ ਹੋਵੇਗੀ।