04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੰਡੀਆਂ ’ਚੋਂ ਚੁਕਾਈ ਦੀ ਸੁਸਤ ਰਫਤਾਰ ਕਾਰਨ ਲੇਬਰ ਅਤੇ ਆੜ੍ਹਤੀ ਹੋਏ ਪ੍ਰੇਸ਼ਾਨ

ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਝੋਨੇ ਦੀ ਕਟਾਈ ਦਾ ਕੰਮ ਨੇੜੇ ਹੋ ਚੁੱਕਾ ਹੈ ਪਰ ਮਜਾਰੀ ਖੇਤਰ ਦੀਆਂ ਦਾਣਾ ਮੰਡੀਆਂ ਬਕਾਪੁਰ, ਕਰਾਵਰ ਅਤੇ ਸਾਹਿਬਾ ਵਿਖੇ ਚੁਕਾਈ ਦੀ ਸੁਸਤ ਰਫਤਾਰ ਕਾਰਨ ਲੇਬਰ ਅਤੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ। ਦਾਣਾ ਮੰਡੀ ਬਕਾਪੁਰ ਵਿੱਚ ਲੇਬਰ ਨੇ ਦੱਸਿਆ ਕਿ ਉਹ ਪਿਛਲੇ 10 ਦਿਨ ਤੋਂ ਬਿਲਕੁਲ ਵਿਹਲੇ ਬੈਠੇ ਹਨ।

Ad Position 21
No active advertisement
ਅਜੀਤ ਡੈਸਕ 04-11-2026
ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਝੋਨੇ ਦੀ ਕਟਾਈ ਦਾ ਕੰਮ ਨੇੜੇ ਹੋ ਚੁੱਕਾ ਹੈ ਪਰ ਮਜਾਰੀ ਖੇਤਰ ਦੀਆਂ ਦਾਣਾ ਮੰਡੀਆਂ ਬਕਾਪੁਰ, ਕਰਾਵਰ ਅਤੇ ਸਾਹਿਬਾ ਵਿਖੇ ਚੁਕਾਈ ਦੀ ਸੁਸਤ ਰਫਤਾਰ ਕਾਰਨ ਲੇਬਰ ਅਤੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ। ਦਾਣਾ ਮੰਡੀ ਬਕਾਪੁਰ ਵਿੱਚ ਲੇਬਰ ਨੇ ਦੱਸਿਆ ਕਿ ਉਹ ਪਿਛਲੇ 10 ਦਿਨ ਤੋਂ ਬਿਲਕੁਲ ਵਿਹਲੇ ਬੈਠੇ ਹਨ। ਇੱਥੇ ਕੋਈ ਵੀ ਗੱਡੀ ਬੋਰੀਆਂ ਚੁੱਕਣ ਨਹੀਂ ਆਈ। ਉਨ੍ਹਾਂ ਕਿਹਾ ਕਿ ਅਸੀਂ ਜੋ ਹੁਣ ਤੱਕ ਕਮਾਇਆ ਹੈ ਇਥੇ ਬੈਠ ਕੇ ਹੀ ਉਹੀ ਖਾ ਰਹੇ ਹਾਂ ਤੇ ਲੱਗਦਾ ਘਰ ਖਾਲੀ ਹੱਥ ਪਰਤਣਾ ਪਵੇਗਾ। ਉਨ੍ਹਾਂ ਦੱਸਿਆ ਇਸ ਮੰਡੀ ’ਚ 70 ਹਜ਼ਾਰ ਦੇ ਕਰੀਬ ਬੋਰੀਆਂ ਭਰੀਆਂ ਪਈਆਂ ਹਨ। ਲੇਬਰ ਵਲੋਂ ਖਰੀਦ ਏਜੰਸੀਆਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸੇ ਤਰ੍ਹਾਂ ਦਾਣਾ ਮੰਡੀ ਕਰਾਵਰ ਵਿੱਚ ਵੀ ਚੁਕਾਈ ਦਾ ਕੰਮ ਸੁਸਤਰ ਰਫਤਾਰ ਨਾਲ ਚੱਲ ਰਿਹਾ ਹੈ। ਇਸ ਮੰਡੀ ਵਿੱਚ 60 ਹਜ਼ਾਰ ਦੇ ਕਰੀਬ ਬੋਰੀਆਂ ਚੁੱਕਣ ਨੂੰ ਪਈਆਂ ਹਨ। ਇਹੀ ਹਾਲ ਸਾਹਿਬਾ ਦਾਣਾ ਮੰਡੀ ਦਾ ਹੈ। ਜਿੱਥੇ 20 ਹਜਾਰ ਦੇ ਕਰੀਬ ਬੋਰੀਆਂ ਚੁੱਕਣ ਨੂੰ ਪਈਆਂ ਹਨ। ਇਸ ਬਾਰੇ ਆੜਤੀਆਂ ਅਤੇ ਲੇਬਰ ਨੇ ਦੱਸਿਆ ਕਿ ਸਾਹਿਬਾ ਮੰਡੀ ਵਿੱਚ ਕਦੇ ਕਦਾਈ ਹੀ ਇੱਥੇ ਗੱਡੀ ਆਉਂਦੀ ਹੈ। ਜਿਆਦਾ ਸਮਾਂ ਲੇਬਰ ਵਿਹਲੇ ਬੈਠ ਕੇ ਹੀ ਕੰਮ ਤੋਂ ਬਗੈਰ ਸਮਾਂ ਕੱਢ ਰਹੀ ਹੈ। ਇਹਨਾਂ ਮੰਡੀਆਂ ਦੇ ਆੜਤੀਆਂ ਅਤੇ ਲੇਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੁਕਾਈ ਦੇ ਕੰਮ ਵਿੱਚ ਤੇਜੀ ਲਿਆ ਕੇ ਲੇਬਰਾਂ ਨੂੰ ਜਲਦੀ ਵਿਹਲਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੌਬੀ ਕੰਗ ਵਲੋਂ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਅਗਲੀ ਖ਼ਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਰੋਸ ਪ੍ਰਗਟ
Ad Position 24