03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨੈਸ਼ਨਲ ਹਾਈਵੇ ’ਤੇ ਰੈਲ ਮਾਜਰਾ ਨੇੜੇ ਕਾਰ ਦੀ ਬਾਰਾਂਸਿੰਙੇ ਨਾਲ ਹੋਈ ਟੱਕਰ

ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਵੇਰੇ ਕਰੀਬ 8 ਵਜੇ ਨੈਸ਼ਨਲ ਹਾਈਵੇਅ 344-ਏ ’ਤੇ ਰਾਇਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਕਾਰ ਦੀ ਟੱਕਰ ਨਾਲ ਇੱਕ ਬਾਰਾਂਸਿੰਙੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਕਾਰ ਸਵਾਰਾਂ ਨੂੰ ਸੱਟਾਂ ਲੱਗੀਆਂ।

Ad Position 21
No active advertisement
ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਤੋਂ ਬਾਅਦ ਗੱਲਬਾਤ ਕਰਦੇ ਹੋਏ ਸੁਰਿੰਦਰ ਸ਼ਿੰਦਾ, ਅਰਜੁਨ ਸਿੰਘ ਤੇ ਸੰਜੀਵ ਸੋਨੂੰ। ਤਸਵੀਰ : ਕਲੇਰ 03-11-2026
ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਵੇਰੇ ਕਰੀਬ 8 ਵਜੇ ਨੈਸ਼ਨਲ ਹਾਈਵੇਅ 344-ਏ ’ਤੇ ਰਾਇਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਕਾਰ ਦੀ ਟੱਕਰ ਨਾਲ ਇੱਕ ਬਾਰਾਂਸਿੰਙੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਕਾਰ ਸਵਾਰਾਂ ਨੂੰ ਸੱਟਾਂ ਲੱਗੀਆਂ। ਉੱਘੇ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਦੀਵਾਲੀ ਦਾ ਸਮਾਂ ਹੈ ਅਤੇ ਜੰਗਲਾਂ ਵਿੱਚ ਸ਼ਿਕਾਰੀ ਸ਼ਿਕਾਰ ਕਰਨ ਲਈ ਆ ਰਹੇ ਹਨ। ਉਨ੍ਹਾਂ ਤੋਂ ਡਰਦੇ ਹੋਏ ਜੰਗਲੀ ਜੀਵ-ਜੰਤੂ ਜੰਗਲ ਛੱਡ ਕੇ ਸੜਕਾਂ ਅਤੇ ਪਿੰਡਾਂ ਵੱਲ ਆ ਰਹੇ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਇਸ ਮੌਕੇ ਪ੍ਰਧਾਨ ਸੁਰਿੰਦਰ ਸ਼ਿੰਦਾ ਅਤੇ ਸਮਾਜ ਸੇਵੀ ਅਰਜੁਨ ਸਿੰਘ ਸੰਜੀਵ ਸੋਨੂੰ ਨੇ ਸਰਕਾਰ, ਜੰਗਲਾਤ ਵਿਭਾਗ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਜੰਗਲੀ ਜੀਵਾਂ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ। ਸ਼ਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜੰਗਲਾਂ ਦੀ ਕਟਾਈ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਜੰਗਲੀ ਜੀਵਾਂ ਲਈ ਸੁਰੱਖਿਅਤ ਮਾਹੌਲ ਬਣਾਇਆ ਜਾਵੇ ਤਾਂ ਜੋ ਅਜਿਹੇ ਦਰਦਨਾਕ ਹਾਦਸੇ ਦੁਬਾਰਾ ਨਾ ਵਾਪਰਨ।
Ad Position 22
No active advertisement
ਪਿਛਲੀ ਖ਼ਬਰ ਦੂਜੀ ਵਾਰ ਟਿਕਟ ਮਿਲਣ ਉਪਰੰਤ ਵਿਧਾਇਕਾ ਸੰਤੋਸ਼ ਕਟਾਰੀਆ ਬਾਬਾ ਬਲਰਾਜ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਚੱਕ ਗੁਰੂ ਦੇ ਫੁੱਟਬਾਲ ਟੂਰਨਾਮੈਂਟ ’ਚ ਸਮੁੰਦੜਾ ਤੇ ਸਿੰਬਲੀ ਦੀਆਂ ਟੀਮਾਂ ਫਾਈਨਲ ’ਚ ਪਹੁੰਚੀਆਂ
Ad Position 24