ਕਾਠਗੜ੍ਹ ਪੈਟਰੋਲ ਪੰਪ ਨਜ਼ਦੀਕ ਵਿਚਕਾਰ ਛੱਡੀ ਸੜਕ।
ਕਾਠਗੜ੍ਹ ਮੋੜ ਤੋਂ ਬੱਲੋਵਾਲ ਸੌਂਖੜੀ ਤੱਕ ਬਣ ਰਹੀ ਵਿਚਕਾਰ ਛੱਡੀ ਸੜਕ ਕਾਰਨ ਹੋ ਸਕਦਾ ਵੱਡਾ ਹਾਦਸਾ
ਰੱਤੇਵਾਲ, 30 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਮੋੜ ਤੋਂ ਬੱਲੋਵਾਲ ਸੌਂਖੜੀ ਤੱਕ ਬਣ ਰਹੀ ਸੜਕ ’ਤੇ ਲੁੱਕ ਪਾਉਣ ਦਾ ਕੰਮ ਪਿਛਲੇ ਤਿੰਨ ਮਹੀਨਿਆਂ ਤੋਂ ਵਿਚਕਾਰ ਹੀ ਛੱਡ ਦਿੱਤਾ ਗਿਆ ਸੀ ਜੋ ਕਿ ਅੱਜ ਤੱਕ ਆਰੰਭ ਨਹੀਂ ਹੋਇਆ। ਕਾਠਗੜ੍ਹ ਰੈਂਪ ਤੋਂ ਅੱਗੇ ਸੜਕ ਦਾ ਕੁੱਝ ਹਿੱਸਾ ਪੈਟਰੋਲ ਪੰਪ ਤੱਕ ਇਕ ਸਾਈਡ ਤੋਂ ਬਣਾ ਦਿੱਤਾ ਗਿਆ ਅਤੇ ਅੱਧਾ ਹਿੱਸਾ ਨਾ ਬਣਨ ਕਾਰਨ ਆਉਣ ਜਾਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਕਿਉਂਕਿ ਇਸ ਛੋਟੇ ਜਿਹੇ ਹਿੱਸੇ ਵਿਚ ਇਕ ਕੁਹਣੀ ਮੋੜ ਆਉਂਦਾ ਹੈ।
ਰੱਤੇਵਾਲ, 30 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਮੋੜ ਤੋਂ ਬੱਲੋਵਾਲ ਸੌਂਖੜੀ ਤੱਕ ਬਣ ਰਹੀ ਸੜਕ ’ਤੇ ਲੁੱਕ ਪਾਉਣ ਦਾ ਕੰਮ ਪਿਛਲੇ ਤਿੰਨ ਮਹੀਨਿਆਂ ਤੋਂ ਵਿਚਕਾਰ ਹੀ ਛੱਡ ਦਿੱਤਾ ਗਿਆ ਸੀ ਜੋ ਕਿ ਅੱਜ ਤੱਕ ਆਰੰਭ ਨਹੀਂ ਹੋਇਆ। ਕਾਠਗੜ੍ਹ ਰੈਂਪ ਤੋਂ ਅੱਗੇ ਸੜਕ ਦਾ ਕੁੱਝ ਹਿੱਸਾ ਪੈਟਰੋਲ ਪੰਪ ਤੱਕ ਇਕ ਸਾਈਡ ਤੋਂ ਬਣਾ ਦਿੱਤਾ ਗਿਆ ਅਤੇ ਅੱਧਾ ਹਿੱਸਾ ਨਾ ਬਣਨ ਕਾਰਨ ਆਉਣ ਜਾਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਕਿਉਂਕਿ ਇਸ ਛੋਟੇ ਜਿਹੇ ਹਿੱਸੇ ਵਿਚ ਇਕ ਕੁਹਣੀ ਮੋੜ ਆਉਂਦਾ ਹੈ। ਕਾਠਗੜ੍ਹ ਤੋਂ ਆਉਣ ਵਾਲੀ ਸਾਰੀ ਆਵਾਜਾਈ ਨਵੀਂ ਬਣੀ ਸੜਕ ਤੋਂ ਨਿਕਲਣਾ ਪਸੰਦ ਕਰਦੀ ਹੈ, ਜਦ ਕਿ ਦੂਜੀ ਸਾਈਡ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਉਸੇ ਹੀ ਟਰੈਕ ’ਤੇ ਚੱਲਣਾ ਪੈਂਦਾ ਹੈ। ਜਦੋਂ ਕੋਈ ਵੀ ਸਾਧਨ ਇਸ ਕੂਣੀ ਮੋੜ ’ਤੇ ਪਹੁੰਚਦਾ ਹੈ ਤਾਂ ਅਚਾਨਕ ਦੋਨਾਂ ਸਾਈਡਾਂ ਤੋਂ ਆ ਰਹੇ ਵਹਿਕਲਾਂ ਦੀ ਟੱਕਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਕਿਉਂਕਿ ਦੂਜੀ ਸਾਈਡ ਤੋਂ ਸੜਕ ਕਾਫੀ ਟੁੱਟੀ ਹੋਈ ਹੈ ਅਤੇ ਅਚਾਨਕ ਕੁਹਣੀ ਮੋੜ ’ਤੇ ਕਾਠਗੜ੍ਹ ਤੋਂ ਆ ਰਹੀ ਆਵਾਜਾਈ ਨੂੰ ਅਚਾਨਕ ਪਏ ਟੋਇਆਂ ਵਿਚ ਆਪਣੇ ਵਾਹਨ ਨੂੰ ਉਤਾਰਨਾ ਪੈਂਦਾ ਹੈ, ਜਿਸ ਕਾਰਨ ਜਦੋਂ ਵਾਹਲ ਅੱਗੇ ਪਏ ਖੱਡਿਆਂ ਵਿਚ ਗਿਰਦਾ ਹੈ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ ਜੇਕਰ ਵਾਹਲ ਚਾਲਕ ਟਰੈਕ ਤੋਂ ਹੇਠਾਂ ਵਾਹਲ ਨਹੀਂ ਉਤਾਰਦਾ ਤਾਂ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਇਸ ਲਈ ਸੰਬੰਧਤ ਵਿਭਾਗ ਨੂੰ ਇਸ ਸੜਕ ਨੂੰ ਜਲਦ ਮੁਕੰਮਲ ਕਰਨਾ ਚਾਹੀਦਾ ਹੈ। ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਨੂੰ ਜਲਦ ਕਰਵਾਇਆ ਜਾਵੇ।