ਮੈਚ ਉਪਰੰਤ ਗੱਲਬਾਤ ਸਮੇਂ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਖਿਡਾਰੀ।
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨੇ ਮੈਚ ਕਰਵਾਇਆ
ਨਵਾਂਸ਼ਹਿਰ, 30 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਫੁੱਟਬਾਲ ਮੈਚ ਕਰਵਾਇਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਅਵਤਾਰ ਸਿੰਘ ਤੇ ਜੱਸਾ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ।
ਨਵਾਂਸ਼ਹਿਰ, 30 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਫੁੱਟਬਾਲ ਮੈਚ ਕਰਵਾਇਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਅਵਤਾਰ ਸਿੰਘ ਤੇ ਜੱਸਾ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ। ਇਸ ਮੈਚ ਦੇ ਪਹਿਲੇ ਹਾਫ ਵਿਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਅਵਤਾਰ ਸਿੰਘ ਦੀ ਟੀਮ ਦੇ ਖਿਡਾਰੀਆ ਮਿੰਟਾ ਗੁੱਜਰ ਪੂਰੀਆ, ਤਰਸੇਮ ਲਾਲ, ਗੁਰਜੋਤ ਸਿੰਘ ਬਾਜਵਾ, ਮੰਜੂ ਬਾਲੀ, ਮਨੀ ਤੇ ਸੋਨੂੰ ਤੇ ਹੋਰ ਖਿਡਾਰੀਆ ਨੇ ਬਾਲ ਬਣਾਉਂਦੇ ਹੋਏ ਇਕ ਬਾਲ ਅਵਤਾਰ ਸਿੰਘ ਨੂੰ ਪਾਇਆ ਤੇ ਉਸ ਨੇ ਪਹਿਲਾ ਕਪਤਾਨੀ ਗੋਲ ਕੀਤਾ ਤੇ ਉਸ ਤੋਂ ਬਾਅਦ ਮੰਜੂ ਬਾਲੀ ਵਲੋ ਦੂਜਾ ਗੋਲ਼ ਕੀਤਾ। ਦੂਸਰੇ ਹਾਫ ਵਿਚ ਜੱਸਾ ਸਿੰਘ ਦੀ ਟੀਮ ਦੇ ਖਿਡਾਰੀਆਂ ਹਰਸ਼ ਨੇਰੀ, ਮੋਹਿਤ ਕਟਾਰੀਆ, ਰਾਹੁਲ ਚੋਪੜਾ, ਮਿੰਟੂ, ਗੁਰਦੀਪ ਭੱਟੀ ਤੇ ਹੋਰ ਖਿਡਾਰੀਆ ਨੇ ਬਾਲ ਬਣਾਉਂਦੇ ਹੋਏ ਪਹਿਲਾ ਗੋਲ ਹਰਸ਼ ਨੇਰੀ ਵਲੋਂ ਕੀਤਾ। ਇਸ ਤਰ੍ਹਾਂ ਇਹ ਮੈਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਅਵਤਾਰ ਸਿੰਘ ਦੀ ਟੀਮ ਵਲੋਂ ਫਸਵੇਂ ਮੁਕਾਬਲੇ ਵਿਚ 2-1 ’ਤੇ ਜਿੱਤ ਲਿਆ ਗਿਆ। ਇਸ ਮੌਕੇ ਸੈਰ ਕਮੇਟੀ ਨਵਾਂਸ਼ਹਿਰ, ਦਰਸ਼ਕਾਂ ਅਤੇ ਨਵੇਂ ਤੇ ਪੁਰਾਣੇ ਖਿਡਾਰੀਆਂ ਵਲੋਂ ਸੰਪੂਰਨ ਸਹਿਜੋਗ ਦਿੱਤਾ ਗਿਆ।