30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕਟਾਰੀਆਂ ਮੰਡੀ ’ਚ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਤੇ ਹੋਰ ਗੱਲਬਾਤ ਸਮੇਂ। ਕਟਾਰੀਆਂ ਮੰਡੀ ’ਚ ਝੋਨੇ ਦੀ ਚੁਕਾਈ ਤੇਜ਼ ਨਾ ਕੀਤੀ ਤਾਂ ਸਰਕਾਰ ਵਿਰੁੱਧ ਸੰਘਰਸ਼ ਕਰੇਗਾ-ਐਡ. ਲਾਦੀਆਂ, ਭੁੱਲਰ

ਕਟਾਰੀਆਂ, 30 ਅਕਤੂਬਰ (ਪ੍ਰੇਮੀ ਸੰਧਵਾਂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਸੀਨੀਅਰ ਕਿਸਾਨ ਆਗੂ ਹਰਵਿੰਦਰ ਸਿੰਘ ਭੁੱਲਰ ਲਾਦੀਆਂ, ਜਥੇ. ਸੁਲੱਖਣ ਸਿੰਘ ਕੰਗਰੌੜ ਤੇ ਸੀਨੀਅਰ ਕਿਸਾਨ ਆਗੂ ਗੁਲਾਬ ਸਿੰਘ ਚੇਤਾ ਆਦਿ ਕਿਸਾਨਾਂ ਤੋਂ ਇਲਾਵਾ ਮੰਡੀ ਦੇ ਹਰ ਵਰਗ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿਚ ਝੋਨੇ ਦੇ ਬੋਰਿਆਂ ਦੇ ਲੱਗੇ ਅੰਬਾਰਾਂ ਕਾਰਨ ਮੰਡੀ ਦਾ ਹਰ ਵਰਗ ਪ੍ਰੇਸ਼ਾਨੀ ਦੇ ਆਲਮ ਵਿਚ ਘਿਰਿਆ ਹੋਇਆ ਹੈ ਕਿਉਂਕਿ ਕਿਸਾਨਾਂ ਨੂੰ ਮੰਡੀ ’ਚ ਝੋਨਾ ਲਿਆਉਣ ਤੇ ਲਾਹੁਣ ਸਮੇਂ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਕਿਉਂਕਿ ਮੰਡੀ ਵਿਚ ਖੁੱਲ੍ਹੇ ਅਸਮਾਨ ਥੱਲੇ ਝੋਨੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ ਤੇ ਚੁਕਾਈ ਦਾ ਕੰਮ ਢਿੱਲਾ ਹੋਣ ਕਾਰਨ ਮੰਡੀ ’ਚ ਝੋਨੇ ਦੇ ਅੰਬਾਰ ਲੱਗ ਰਹੇ ਹਨ, ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਕਟਾਰੀਆਂ, 30 ਅਕਤੂਬਰ (ਪ੍ਰੇਮੀ ਸੰਧਵਾਂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਸੀਨੀਅਰ ਕਿਸਾਨ ਆਗੂ ਹਰਵਿੰਦਰ ਸਿੰਘ ਭੁੱਲਰ ਲਾਦੀਆਂ, ਜਥੇ. ਸੁਲੱਖਣ ਸਿੰਘ ਕੰਗਰੌੜ ਤੇ ਸੀਨੀਅਰ ਕਿਸਾਨ ਆਗੂ ਗੁਲਾਬ ਸਿੰਘ ਚੇਤਾ ਆਦਿ ਕਿਸਾਨਾਂ ਤੋਂ ਇਲਾਵਾ ਮੰਡੀ ਦੇ ਹਰ ਵਰਗ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿਚ ਝੋਨੇ ਦੇ ਬੋਰਿਆਂ ਦੇ ਲੱਗੇ ਅੰਬਾਰਾਂ ਕਾਰਨ ਮੰਡੀ ਦਾ ਹਰ ਵਰਗ ਪ੍ਰੇਸ਼ਾਨੀ ਦੇ ਆਲਮ ਵਿਚ ਘਿਰਿਆ ਹੋਇਆ ਹੈ ਕਿਉਂਕਿ ਕਿਸਾਨਾਂ ਨੂੰ ਮੰਡੀ ’ਚ ਝੋਨਾ ਲਿਆਉਣ ਤੇ ਲਾਹੁਣ ਸਮੇਂ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਕਿਉਂਕਿ ਮੰਡੀ ਵਿਚ ਖੁੱਲ੍ਹੇ ਅਸਮਾਨ ਥੱਲੇ ਝੋਨੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ ਤੇ ਚੁਕਾਈ ਦਾ ਕੰਮ ਢਿੱਲਾ ਹੋਣ ਕਾਰਨ ਮੰਡੀ ’ਚ ਝੋਨੇ ਦੇ ਅੰਬਾਰ ਲੱਗ ਰਹੇ ਹਨ, ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਵਿਚੋਂ ਬੋਰਿਆਂ ਦੀ ਚੁਕਾਈ ਤੇਜ਼ ਨਾ ਹੋਈ ਤਾਂ ਮੰਡੀ ਦਾ ਹਰ ਵਰਗ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸਟਰੋਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਹੋਰ। ਵਿਸ਼ਵ ਸਟਰੋਕ ਦਿਵਸ... ਅਗਲੀ ਖ਼ਬਰ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਗੱਲਬਾਤ ਕਰਦੇ ਹੋਏ ਨਾਲ ਹੋਰ। ਕਾਂਗਰਸ ਹਾਈਕਮਾਨ ਬੰਗਾ ਸੀਟ ਤੋਂ ਲੋਕਲ ਉਮੀਦਵਾਰ...
Ad Position 24