27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਵਿਰਸਾ ਸੰਭਾਲ ਗੁਰਮਤਿ ਸਮਾਗਮ ਕਰਵਾਇਆ

ਰਾਹੋਂ, 26 ਅਕਤੂਬਰ (ਉਂਕਾਰ ਸਿੰਘ ਰਾਠੋਰ)-ਖ਼ਾਲਸਾ ਰਾਜ ਉਸਰੱਈਏ ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲ਼ੇਵਾਲ਼ੀਆ ਦੀ ਯਾਦ ਵਿਚ ਵਿਰਸਾ ਸੰਭਾਲ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ, ਜਿਸ ਵਿਚ ਸਹਿਜ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿਚ ਪੰਥ ਦੇ ਮਹਾਨ ਢਾਡੀ ਭਾਈ ਹਰਦੀਪ ਸਿੰਘ ਸਾਹਦੜਾ ਦੇ ਜਥੇ ਨੇ ਢਾਡੀ ਕਲਾ ਰਾਹੀਂ ਸਿੱਖ ਮਿਸਲ ਕਾਲ ਅਤੇ ਸਰਦਾਰ ਤਾਰਾ ਸਿੰਘ ਗੈਬਾ ਦਾ ਇਤਿਹਾਸ ਦਾ ਵਰਨਣ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਰਾਹੋਂ, 26 ਅਕਤੂਬਰ (ਉਂਕਾਰ ਸਿੰਘ ਰਾਠੋਰ)-ਖ਼ਾਲਸਾ ਰਾਜ ਉਸਰੱਈਏ ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲ਼ੇਵਾਲ਼ੀਆ ਦੀ ਯਾਦ ਵਿਚ ਵਿਰਸਾ ਸੰਭਾਲ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ, ਜਿਸ ਵਿਚ ਸਹਿਜ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿਚ ਪੰਥ ਦੇ ਮਹਾਨ ਢਾਡੀ ਭਾਈ ਹਰਦੀਪ ਸਿੰਘ ਸਾਹਦੜਾ ਦੇ ਜਥੇ ਨੇ ਢਾਡੀ ਕਲਾ ਰਾਹੀਂ ਸਿੱਖ ਮਿਸਲ ਕਾਲ ਅਤੇ ਸਰਦਾਰ ਤਾਰਾ ਸਿੰਘ ਗੈਬਾ ਦਾ ਇਤਿਹਾਸ ਦਾ ਵਰਨਣ ਕੀਤਾ। ਉਨ੍ਹਾਂ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਧਰਮ ਅਤੇ ਰਾਜਨੀਤੀ ’ਤੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿਚ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਪ੍ਰਭਜੋਤ ਸਿੰਘ ਰਾਹੋਂ ਅਕਾਲੀ ਦਲ ਵਾਰਿਸ ਪੰਜਾਬ ਦੇ, ਜਸਵੀਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥ ਸੇਵਕ ਜੱਥਾ ਦੋਆਬਾ ਵਲੋਂ ਭਾਈ ਮਨਧੀਰ ਸਿੰਘ ਜੀ ਦੁਆਰਾ ਸਰਦਾਰ ਤਾਰਾ ਸਿੰਘ ਗ਼ੈਬਾ ਜੀ ਦੇ ਜੀਵਨ ਕਾਲ ਬਾਰੇ, ਉਨ੍ਹਾਂ ਦੇ ਰਾਜ ਪ੍ਰਬੰਧ, ਯੁੱਧ ਕਲਾ ਤੇ ਸੁੱਚੇ ਸਿੱਖ ਰਾਜ ਦੇ ਸੰਕਲਪ ਦੇ ਸੰਬੰਧ ਵਿਚ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਭਾਈ ਸ਼ਿੰਦਰਪਾਲ ਸਿੰਘ ਦੁਆਰਾ ਨਿਭਾਈ ਗਈ। ਅਖੀਰ ਵਿਚ ਸਰਦਾਰ ਮਲਕੀਤ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਵਿਚ ਰਾਹੋਂ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸਭਾਵਾਂ ਤੇ ਇਲਾਕੇ ਦੇ ਪਿੰਡਾਂ ਵਿਚੋ ਸੰਗਤਾਂ ਦੁਆਰਾ ਹਾਜ਼ਰੀ ਭਰੀ ਗਈ। ਸਮਾਗਮ ’ਚ ਪੰਥ ਸੇਵਕ ਜੱਥਾ ਦੋਆਬਾ, ਭਾਈ ਘਨਈਆਂ ਸੇਵਾ ਦਲ ਜਾਡਲਾ, ਸੰਤ ਸੇਵਕ ਜਥਾ ਕਿਸ਼ਨਪੁਰਾ ਦੇ ਸਿੰਘਾਂ ਵਲੋਂ ਵੀ ਹਾਜ਼ਰੀ ਲਵਾਈ ਗਈ। ਸਮਾਗਮ ’ਚ ਸ਼ਾਮਲ ਸ਼ਖ਼ਸੀਅਤਾਂ ਵਿਚ ਜਥੇਦਾਰ ਜਰਨੈਲ ਸਿੰਘ, ਬਾਬਾ ਨਰੰਗ ਸਿੰਘ ਮੰਜੀ ਸਾਹਿਬ, ਮਾਸਟਰ ਬਖਸ਼ੀਸ਼ ਸਿੰਘ, ਕੁਲਵੰਤ ਸਿੰਘ ਸਹਾਬਪੁਰ, ਸੁਖਵਿੰਦਰ ਸਿੰਘ ਛੀਨਾ, ਪ੍ਰਦੀਪ ਸਿੰਘ ਰਾਹੋਂ, ਜਰਨੈਲ ਸਿੰਘ ਮੰਜੀ ਸਾਹਿਬ, ਕੁਲਵਿੰਦਰ ਸਿੰਘ ਬਬਰ ਮਜਾਰਾ, ਸੁਰਿੰਦਰ ਸਿੰਘ ਰਾਣੇਵਾਲ, ਸਰਵਣ ਸਿੰਘ ਉਸਮਾਨਪੁਰ, ਕੁਲਦੀਪ ਸਿੰਘ ਸਲੇਮਪੁਰ, ਬਹਾਦਰ ਸਿੰਘ ਧਰਮਕੋਟ, ਅਮਰੀਕ ਸਿੰਘ ਧਰਮਕੋਟ, ਅਵਤਾਰ ਸਿੰਘ ਜਗਤਪੁਰ, ਤਿਲਰਾਜ ਸਿੰਘ, ਗੁਰਮੀਤ ਸਿੰਘ ਝੰਡੇਰਾ, ਉਂਕਾਰ ਸਿੰਘ ਰਾਹੋ, ਹਰਜੀਤ ਸਿੰਘ ਕਿਸ਼ਨਪੁਰ, ਅਵਤਾਰ ਸਿੰਘ ਕਿਸ਼ਨਪੁਰ, ਪ੍ਰਭਜੋਤ ਸਿੰਘ ਰੱਕੜ, ਹਰਪ੍ਰੀਤ ਸਿੰਘ ਮਹਿਰਮਪੁਰ, ਸੁਰਿੰਦਰ ਸਿੰਘ, ਏਵਨ ਸਿੰਘ, ਸਰਬਜੀਤ ਸਿੰਘ ਰਾਣੇਵਾਲ ਤੋਂ ਇਲਾਵਾ ਇਲਾਕੇ ਤੋਂ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਕਰਵਾਇਆ ਤਹਿਸੀਲ ਪੱਧਰੀ ਮਹਾਨ ਅਲੌਕਿਕ ਕੀਰਤਨ ਸਮਾਗਮ ਅਗਲੀ ਖ਼ਬਰ ਸਮਾਜ ਸੇਵਕ ਗੁਰਦੀਪ ਸਿੰਘ ਕਾਨੂੰਗੋ ਮੇਹਲੀ ਦਾ ਦਿਹਾਂਤ
Ad Position 24