ਕਾਠਗੜ੍ਹ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਕਾਠਗੜ੍ਹ, 26 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਪੁਰਬ ਨੂੰ ਸਮਰਪਿਤ ਕਸਬਾ ਕਾਠਗੜ੍ਹ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਨਾਲ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਬੈਂਡ-ਵਾਜਿਆਂ ਦੀਆਂ ਮਧੁਰ ਧੁਨਾਂ, ਢੋਲ ਤੇ ਡੀ.
ਕਾਠਗੜ੍ਹ, 26 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਪੁਰਬ ਨੂੰ ਸਮਰਪਿਤ ਕਸਬਾ ਕਾਠਗੜ੍ਹ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਨਾਲ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਬੈਂਡ-ਵਾਜਿਆਂ ਦੀਆਂ ਮਧੁਰ ਧੁਨਾਂ, ਢੋਲ ਤੇ ਡੀ. ਜੇ. ਦੀਆਂ ਥਾਪਾਂ ਤੇ ਆਤਿਸ਼ਬਾਜ਼ੀ ਨੇ ਪੂਰੇ ਕਸਬੇ ਨੂੰ ਧਾਰਮਿਕ ਰੰਗ ਵਿਚ ਰੰਗ ਦਿੱਤਾ। ਸ਼ੋਭਾ ਯਾਤਰਾ ਦੀ ਅਗਵਾਈ ਡੇਰਾ ਟਿੱਬੀ ਸਾਹਿਬ ਪੀਰਾਂ ਦੇ ਮੁੱਖ ਗੱਦੀਨਸ਼ੀਨ ਬਾਬਾ ਸਖੀ ਰਾਮ ਨੇ ਕੀਤੀ, ਜਦਕਿ ਇਸ ਦੇ ਪ੍ਰਬੰਧ ਮੁੱਖ ਪ੍ਰਬੰਧਕ ਸੇਵਾਦਾਰ ਸਾਈਂ ਕਾਲੇ ਸ਼ਾਹ ਵਲੋਂ ਕੀਤੇ ਗਏ। ਸ਼ੋਭਾ ਯਾਤਰਾ ਠੀਕ ਸ਼ਾਮ 4 ਵਜੇ ਵਾਰਡ ਨੰਬਰ ਇਕ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਆਰੰਭ ਹੋਈ। ਇਸ ਮੌਕੇ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਵਿਚ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸੁਸ਼ੋਭਿਤ ਸੀ। ਕਲਸ਼ ਲੈ ਕੇ ਜਾ ਰਹੀਆਂ ਲੜਕੀਆਂ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਸ਼ੋਭਾ ਯਾਤਰਾ ਦੇ ਬਾਜ਼ਾਰ ਵਿਚ ਪਹੁੰਚਣ ’ਤੇ ਦੁਕਾਨਦਾਰਾਂ ਤੇ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬੀਰ ਖਾਲਸਾ ਗਤਕਾ ਗਰੁੱਪ ਨਵਾਂਸ਼ਹਿਰ ਵਾਲਿਆਂ ਦੇ ਨਿਹੰਗ ਸਿੰਘਾਂ ਦੀ ਟੀਮ ਨੇ ਸੰਗਤਾਂ ਨੂੰ ਵੱਖ-ਵੱਖ ਖ਼ਤਰਨਾਕ ਕਰਤੱਬ ਦਿਖਾ ਕੇ ਨਿਹਾਲ ਕੀਤਾ। ਸ਼ੋਭਾ ਯਾਤਰਾ ਬਾਜ਼ਾਰ ਵਿਚੋਂ ਹੁੰਦੀ ਹੋਈ ਕਾਠਗੜ੍ਹ ਦੀ ਦੂਜੀ ਪੰਚਾਇਤ ਕਾਠਗੜ੍ਹ ਖੁਰਦ ਵਿਖੇ ਪਹੁੰਚੀ, ਜਿਥੇ ਸ਼ਿਵਾ ਐਗਰੋ ਉਦਯੋਗ ਦੇ ਅੰਦਰ ਸਥਾਪਿਤ ਭਗਵਾਨ ਵਾਲਮੀਕਿ ਦੇ ਮੰਦਰ ਵਿਚ ਸੰਗਤਾਂ ਨੇ ਮੱਥਾ ਟੇਕਿਆ। ਇੱਥੇ ਪ੍ਰਸ਼ਾਦ ਅਤੇ ਲੱਡੂ ਵੰਡੇ ਗਏ। ਉਪਰੰਤ ਸ਼ੋਭਾ ਯਾਤਰਾ ਵਾਪਸ ਵਾਰਡ ਨੰਬਰ ਇਕ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ, ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ, ਕਾਂਗਰਸ ਦੇ ਸੀਨੀਅਰ ਆਗੂ ਜਿੰਦਰ ਚੇਅਰਮੈਨ ਐਸ. ਸੀ. ਸੈੱਲ, ਕਾਂਗਰਸ ਦੇ ਸੀਨੀਅਰ ਆਗੂ ਧਰਮਪਾਲ ਭਰਥਲਾ, ‘ਆਪ’ ਆਗੂ ਸਤਨਾਮ ਜਲਾਲਪੁਰ, ਸੀਨੀਅਰ ਕਾਂਗਰਸੀ ਆਗੂ ਦੀਪਾ ਸਰਪੰਚ ਨਿੱਘੀ, ਸੀਨੀਅਰ ਕਾਂਗਰਸੀ ਆਗੂ ਮੋਹਨ ਲਾਲ ਸੰਧੂ ਬਲਾਚੌਰ ਇਸ ਮੌਕੇ ਦੋਵੇਂ ਪੰਚਾਇਤਾਂ ਦੀ ਸਰਪੰਚ ਰਿਸ਼ੂ ਬਾਲਾ ਤੋਂ ਇਲਾਵਾ ਸਾਬਕਾ ਸਰਪੰਚ ਸੁਭਾਸ਼ ਆਨੰਦ, ਕਾਮਰੇਡ ਅਵਤਾਰ ਸਿੰਘ ਤਾਰੀ, ਸੰਦੀਪ ਭਾਟੀਆ, ਸੁਰੇਸ਼ ਕੁਮਾਰ, ਫੌਜੀ ਸਤਿੰਦਰ ਸ਼ਰਮਾ, ਰਵੀ ਕੁਮਾਰ, ਡਾਕਟਰ ਜੋਗਿੰਦਰ ਪਾਲ, ਰਾਮ ਕੁਮਾਰ, ਧੀਰਜ ਕੁਮਾਰ, ਦੀਪਕ ਕਲਿਆਣ , ਰਕੇਸ਼ ਭਾਟੀਆ, ਸੁਰਿੰਦਰ ਕੁਮਾਰ, ਜੈ ਚੰਦ, ਬਖਸ਼ੀ ਰਾਮ, ਕ੍ਰਿਸ਼ਨ ਕੁਮਾਰ ਪਾਲ, ਫੌਜੀ ਮੁਖਤਿਆਰ ਸਿੰਘ, ਪੰਚਾਇਤ ਸਕੱਤਰ ਅਵਤਾਰ ਸਿੰਘ ਸਮੇਤ ਹੋਰ ਪਤਵੰਤੇ ਤੇ ਸ਼ਰਧਾਲੂ ਹਾਜ਼ਰ ਸਨ।