ਪਿੰਡ ਜਾਡਲਾ ਵਿਖੇ ‘ਟੀ. ਬੀ. ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਪ੍ਰੋਗਰਾਮ
ਨਵਾਂਸ਼ਹਿਰ/ਜਾਡਲਾ, 25 ਅਕਤੂਬਰ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)-ਸਿਹਤ ਵਿਭਾਗ ਵਲੋਂ ਟੀ. ਬੀ.
ਸ
ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਿੰਡ ਜਾਡਲਾ ਵਿਖੇ ਲੋਕਾਂ ਨੂੰ ਟੀ. ਬੀ. ਸੰਬੰਧੀ ਜਾਗਰੂਕ ਕਰਨ ਸਮੇਂ।
26-10-2026
ਨਵਾਂਸ਼ਹਿਰ/ਜਾਡਲਾ, 25 ਅਕਤੂਬਰ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)-ਸਿਹਤ ਵਿਭਾਗ ਵਲੋਂ ਟੀ. ਬੀ. ਮੁਕਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਿੰਡ ਜਾਡਲਾ ਵਿਖੇ ‘ਟੀ. ਬੀ. ਮੁਕਤ ਭਾਰਤ ਅਭਿਆਨ’ ਤਹਿਤ ਜੋਸ਼ (ਜੁਆਇੰਟ ਸਕੂਐਡ ਫਾਰ ਹੈਲਥ) ਟੀਮ ਵਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਤਪਦਿਕ (ਟੀ. ਬੀ.) ਦੇ ਲੱਛਣਾਂ, ਬਚਾਅ, ਜਾਂਚ ਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਸੰਬੰਧੀ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਜੀਤ ਕੌਰ ਨੇ ਦੱਸਿਆ ਕਿ ਟੀ. ਬੀ. ਇਕ ਇਲਾਜਯੋਗ ਬਿਮਾਰੀ ਹੈ ਅਤੇ ਸਮੇਂ ਸਿਰ ਪਛਾਣ ਤੇ ਡਾਕਟਰੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾਉਣਾ ਇਸ ’ਤੇ ਕਾਬੂ ਪਾਉਣ ਲਈ ਬੇਹੱਦ ਜ਼ਰੂਰੀ ਹੈ। ਡਾ. ਕੌਰ ਨੇ ਇਹ ਵੀ ਕਿਹਾ ਕਿ ਟੀ. ਬੀ. ਦੀ ਰੋਕਥਾਮ ਅਤੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟੀ. ਬੀ. ਤੋਂ ਪੀੜਤ ਵਿਅਕਤੀਆਂ ਨਾਲ ਕਿਸੇ ਕਿਸਮ ਦਾ ਭੇਦਭਾਵ ਨਾ ਕੀਤਾ ਜਾਵੇ, ਸਗੋਂ ਉਨ੍ਹਾਂ ਨੂੰ ਇਲਾਜ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਪਰਿਵਾਰ ਤੇ ਸਮਾਜ ਵਲੋਂ ਸਹਿਯੋਗ ਦਿੱਤਾ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲਬਧ ਟੀ. ਬੀ. ਦੀ ਜਾਂਚ ਤੇ ਇਲਾਜ ਦੀਆਂ ਮੁਫ਼ਤ ਸਹੂਲਤਾਂ ਦਾ ਲਾਭ ਲੈਣ ਲਈ ਵੀ ਉਨ੍ਹਾਂ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਨਾਟਕ ਨੇ ਲੋਕਾਂ ਨੂੰ ਟੀ. ਬੀ. ਬਾਰੇ ਜਾਗਰੂਕ ਰਹਿਣ, ਬਿਮਾਰੀ ਦੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਮਦਨ ਲਾਲ (ਆਮ ਆਦਮੀ ਕਲੀਨਿਕ), ਪਿੰਡ ਜਾਡਲਾ ਦੇ ਸਰਪੰਚ, ਟੀ. ਬੀ. ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਸਮਾਜ ਸੇਵੀ ਮੋਹਿੰਦਰਪਾਲ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਿਹਤ ਵਿਭਾਗ ਦੇ ਸਟਾਫ਼ ਮੈਂਬਰਾਂ ਵਿਚ ਕਲੀਨਿਕਲ ਅਸਿਸਟੈਂਟ ਕਵਲਜੀਤ ਕੌਰ, ਪ੍ਰਵੀਨ (ਫਾਰਮਾਸਿਸਟ), ਮੋਨਿਕਾ ਓਟ ਸੈਂਟਰ ਤੇ ਲਵ ਕੁਮਾਰ ਵੀ ਮੌਜੂਦ ਰਹੇ।