ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ-2026 ਦਾ ਟਰਾਫੀ ਟੂਰ ਦੇ ਜ਼ਿਲ੍ਹੇ ’ਚ ਪਹੁੰਚਣ ’ਤੇ ਭਰਵਾਂ ਸਵਾਗਤ
ਨਵਾਂਸ਼ਹਿਰ, 25 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ- 2026 ਦੇ ਟਰਾਫੀ ਟੂਰ ਦਾ ਜ਼ਿਲ੍ਹੇ ਅੰਦਰ ਪੁੱਜਣ ’ਤੇ ਆਈ. ਟੀ.
ਨਵਾਂਸ਼ਹਿਰ, 25 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ- 2026 ਦੇ ਟਰਾਫੀ ਟੂਰ ਦਾ ਜ਼ਿਲ੍ਹੇ ਅੰਦਰ ਪੁੱਜਣ ’ਤੇ ਆਈ. ਟੀ. ਆਈ. ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਤੇ ਸਟੇਟ ਜੁਆਇੰਟ ਸਕੱਤਰ ਸਤਨਾਮ ਜਲਾਲਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ, ਅਰਮਾਨਦੀਪ ਸਿੰਘ ਤਹਿਸੀਲਦਾਰ ਬਲਾਚੌਰ ਤੇ ਖੇਡ ਪ੍ਰੇਮੀ ਹਾਜ਼ਰ ਸਨ। ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਹੋਣ ਵਾਲੇ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ- 2026 ਦੀ ਮੇਜਬਾਨੀ ਕਰਨਾ ਪੰਜਾਬ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲੀ ਵਾਰ ਆਪਣੀ ਧਰਤੀ ਤੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਨਾਲ ਰਾਜ ਦੀ ਸਮਰਿਧ ਹਾਕੀ ਵਿਰਾਸਤ ਤੇ ਖੇਡ ਸੰਸਕ੍ਰਿਤੀ ਨੂੰ ਵਧਾਵਾ ਮਿਲੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਕਿਹਾ ਕਿ ਟਰਾਫੀ ਟੂਰ ਦਾ ਮੁੱਖ ਉਦੇਸ਼ ਨੌਜਵਾਨਾਂ ਅੰਦਰ ਹਾਕੀ ਪ੍ਰਤੀ ਰੁਚੀ ਤੇ ਉਤਸ਼ਾਹ ਨੂੰ ਪੈਦਾ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਨਾਲ ਜੁੜ ਕੇ ਹਾਕੀ ਦੀ ਵਿਰਾਸਤ ਨੂੰ ਹੋਰ ਮਜਬੂਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਚੈਂਪੀਅਨਸ਼ਿਪ ਦੇ ਮੈਚਾਂ ਲਈ ਪ੍ਰਵੇਸ਼ ਮੁਫਤ ਰੱਖਿਆ ਹੈ ਤਾਂ ਜੋ ਖੇਡ ਪ੍ਰੇਮੀ ਮੈਚਾਂ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਅੱਜ ਟਰਾਫੀ ਟੂਰ ਮੌਕੇ ਔੜ ਦੀਆਂ ਟੀਮਾਂ ਦਰਮਿਆਨ ਫਰੈਂਡਲੀ ਹਾਕੀ ਮੈਚ ਕਰਵਾਇਆ, ਜਿਸ ਵਿਚ ਜੇਤੂ ਰਹੀ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਤੇ ਹਰਪ੍ਰੀਤ ਸਿੰਘ (ਦੋਨੋ ਹਾਕੀ ਕੋਚ (ਬਠਿੰਡਾ), ਗੁਰਸੇਵਕ - ਐਥਲੈਟਿਕਸ ਕੋਚ (ਬਠਿੰਡਾ), ਮਨਪ੍ਰੀਤ ਸਿੰਘ - ਐਥਲੈਟਿਕਸ ਕੋਚ (ਬਠਿੰਡਾ), ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ-ਹਾਕੀ ਕੋਚ (ਹੁਸ਼ਿਆਰਪੁਰ), ਜਸਵਿੰਦਰ ਸਿੰਘ-ਫੁੱਟਬਾਲ ਕੋਚ, ਗੁਰਤੇਜ ਸਿੰਘ- ਸੁਪਰਵਾਈਜ਼ਰ, ਕੁਲਜੀਤ-ਹਾਕੀ ਕੋਚ, ਰਮਨਦੀਪ ਸਿੰਘ, ਸਤਬੀਰ ਸਿੰਘ, ਅਨਾਮਿਕਾ , ਰਾਧਾ, ਮਨਜਿੰਦਰ, ਨਵੀਨ, ਸ਼ੋਭਨਾ, ਮਨਪ੍ਰੀਤ, ਗੁਰਵਿੰਦਰ ਤੇ ਖੇਡ ਪ੍ਰੇਮੀ ਹਾਜ਼ਰ ਸਨ।