25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸੜਕਾਂ ਕਿਨਾਰੇ ਧੜੱਲੇ ਨਾਲ ਵਿਕ ਰਿਹਾ ਗੈਰ-ਮਿਆਰੀ ਖਾਣਾ

ਔੜ, 25 ਅਕਤੂਬਰ (ਗੁਰਨਾਮ ਸਿੰਘ ਸੈਣੀ)-ਪੇਂਡੂ ਖੇਤਰਾਂ ਵਿਚ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਪ੍ਰਤੀ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣ ਲੱਗੇ ਹਨ। ਵਿਭਾਗ ਦੀ ਕਥਿਤ ਅਣਦੇਖੀ ਕਾਰਨ ਪਿੰਡਾਂ ਦੀਆਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ਕਿਨਾਰੇ ਖੁੱਲ੍ਹੇ ਵਿਚ ਖਾਣ-ਪੀਣ ਦੀਆਂ ਵਸਤਾਂ ਵੇਚਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਖ਼ਤਰਾ ਬਣਿਆ ਹੋਇਆ ਹੈ।

Ad Position 21
No active advertisement
ਸੜਕਾਂ ਕਿਨਾਰੇ ਪ੍ਰਵਾਸੀ ਮਜ਼ਦੂਰਾਂ ਵਲੋਂ ਲਗਾਈਆਂ ਗਈਆਂ ਖਾਣ-ਪੀਣ ਦੀਆਂ ਰੇਹੜੀਆਂ। ਤਸਵੀਰਾਂ : ਗੁਰਨਾਮ ਸਿੰਘ ਸੈਣੀ 26-10-2026
ਔੜ, 25 ਅਕਤੂਬਰ (ਗੁਰਨਾਮ ਸਿੰਘ ਸੈਣੀ)-ਪੇਂਡੂ ਖੇਤਰਾਂ ਵਿਚ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਪ੍ਰਤੀ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣ ਲੱਗੇ ਹਨ। ਵਿਭਾਗ ਦੀ ਕਥਿਤ ਅਣਦੇਖੀ ਕਾਰਨ ਪਿੰਡਾਂ ਦੀਆਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ਕਿਨਾਰੇ ਖੁੱਲ੍ਹੇ ਵਿਚ ਖਾਣ-ਪੀਣ ਦੀਆਂ ਵਸਤਾਂ ਵੇਚਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਖ਼ਤਰਾ ਬਣਿਆ ਹੋਇਆ ਹੈ। ਪੇਂਡੂ ਖੇਤਰ ਦੇ ਲਗਪਗ ਹਰ ਪਿੰਡ ਵਿਚ ਪ੍ਰਵਾਸੀ ਮਜ਼ਦੂਰਾਂ ਸਮੇਤ ਹੋਰ ਲੋਕਾਂ ਵਲੋਂ ਰੇਹੜੀਆਂ ਲਗਾ ਕੇ ਬਰਗਰ, ਨੂਡਲ, ਗੋਲਗੱਪੇ, ਜਲੇਬੀਆਂ, ਚਾਟ-ਭੱਲੇ, ਗੰਨੇ ਦਾ ਰਸ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਮਿੱਟੀ-ਘੱਟੇ, ਧੂੰਏਂ ਤੇ ਪ੍ਰਦੂਸ਼ਣ ਵਾਲੀਆਂ ਸੜਕਾਂ ਦੇ ਬਿਲਕੁਲ ਕਿਨਾਰੇ ਖੁੱਲ੍ਹੇ ਵਿਚ ਰੱਖੀਆਂ ਇਹ ਵਸਤਾਂ ਸਫ਼ਾਈ ਅਤੇ ਸਿਹਤ ਦੇ ਮਾਪਦੰਡਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਸਤਾ ਹੋਣ ਕਾਰਨ ਇਹ ਖਾਣਾ ਖ਼ਾਸ ਕਰਕੇ ਗਰੀਬ ਪਰਿਵਾਰਾਂ ਤੇ ਬੱਚਿਆਂ ਦੀ ਪਸੰਦ ਬਣਿਆ ਹੋਇਆ ਹੈ ਪਰ ਸਫ਼ਾਈ ਤੇ ਗੁਣਵੱਤਾ ਦੀ ਨਿਗਰਾਨੀ ਨਾ ਹੋਣ ਕਾਰਨ ਲੋਕ ਅਣਜਾਣੇ ਵਿਚ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਦੂਜੇ ਪਾਸੇ, ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ’ਤੇ ਵੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਸਿਹਤ ਵਿਭਾਗ ਵਲੋਂ ਕਦੇ-ਕਦਾਈ ਕੀਤੀ ਜਾਂਦੀ ਚੈਕਿੰਗ ਦੀ ਸੂਚਨਾ ਪਹਿਲਾਂ ਹੀ ਦੁਕਾਨਦਾਰਾਂ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਕਾਰਵਾਈ ਦਾ ਮਕਸਦ ਹੀ ਪ੍ਰਭਾਵਿਤ ਹੋ ਜਾਂਦਾ ਹੈ। ਕਈ ਦੁਕਾਨਾਂ ’ਤੇ ਗੁਣਵੱਤਾ ਤੋਂ ਇਲਾਵਾ ਮਠਿਆਈਆਂ ਦੀ ਤੋਲ ਵਿਚ ਗੱਤੇ ਦੇ ਡੱਬਿਆਂ ਸਮੇਤ ਹੋਰ ਪੈਕਿੰਗ ਦਾ ਭਾਰ ਗਾਹਕਾਂ ਤੋਂ ਵਸੂਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਕਾਗਜ਼ੀ ਕਾਰਵਾਈ ਜਾਂ ਸਾਲ ਵਿਚ ਇਕ-ਅੱਧ ਵਾਰ ਚੈਕਿੰਗ ਕਰਨ ਦੀ ਬਜਾਏ ਸਿਹਤ ਵਿਭਾਗ ਨੂੰ ਪੇਂਡੂ ਖੇਤਰਾਂ ਵਿਚ ਨਿਯਮਤ ਤੇ ਅਚਨਚੇਤ ਜਾਂਚ ਮੁਹਿੰਮ ਚਲਾਉਣੀ ਚਾਹੀਦੀ ਹੈ। ਇਲਾਕੇ ਦੇ ਅਗਾਂਹਵਧੂ ਤੇ ਸੂਝਵਾਨ ਲੋਕਾਂ ਨੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨੁਮਾਇੰਦਿਆਂ ਤੋਂ ਮੰਗ ਕੀਤੀ ਹੈ ਕਿ ਸੜਕਾਂ ਕਿਨਾਰੇ ਖੁੱਲ੍ਹੇ ਵਿਚ ਵਿਕ ਰਹੇ ਖਾਣ-ਪੀਣ ਦੇ ਸਾਮਾਨ ਦੀ ਗੁਣਵੱਤਾ ਤੇ ਸਫ਼ਾਈ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸਾਬਰੀਆ ’ਤੇ ਕਰਵਾਇਆ ਸਾਲਾਨਾ ਸਰਬ ਧਰਮ ਸੰਮੇਲਨ ਅਗਲੀ ਖ਼ਬਰ ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ ਦਾ ਸੰਗੀਤਕ ਸਮਾਗਮ ਬਣਿਆ ਨਿੱਘੀ ਯਾਦ
Ad Position 24