23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜ਼ਿੰਮੇਵਾਰ ਨਾਗਰਿਕਤਾ ਨਾਲ ਹੀ ਬੱਝੀਆਂ ਹਨ ਸਹੂਲਤਾਂ, ਮੁਸ਼ਕਿਲਾਂ ਤੇ ਵਿਕਾਸ-ਰੋਡ ਸੇਫਟੀ ਅਵੇਰਨੈੱਸ ਸੁਸਾਇਟੀ

ਨਵਾਂਸ਼ਹਿਰ, 23 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਰੋਡ ਸੇਫਟੀ ਅਵੇਰਨੈਸ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਰੋਟਰੀ ਭਵਨ ਵਿਚ ਪ੍ਰਧਾਨ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਸੰਚਾਲਨ ਸਕੱਤਰ ਜੇ.

Ad Position 21
No active advertisement
ਅਜੀਤ ਡੈਸਕ 24-10-2026
ਨਵਾਂਸ਼ਹਿਰ, 23 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਰੋਡ ਸੇਫਟੀ ਅਵੇਰਨੈਸ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਰੋਟਰੀ ਭਵਨ ਵਿਚ ਪ੍ਰਧਾਨ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਸੰਚਾਲਨ ਸਕੱਤਰ ਜੇ. ਐਸ. ਗਿੱਦਾ ਵਲੋਂ ਕੀਤਾ। ਮੀਟਿੰਗ ਵਿਚ ਵਿਚਾਰ ਚਰਚਾ ਕਰਦਿਆਂ ਇਸ ਵਿਚਾਰ ’ਤੇ ਸਹਿਮਤੀ ਪਾਈ ਗਈ ਕਿ ਸਮਾਜ ਦੇ ਹਰ ਪੱਧਰ ’ਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਦੀ ਬਹੁਤ ਲੋੜ ਹੈ। ਇਸ ਸੰਬੰਧੀ ਸੁਸਾਇਟੀ ਵਲੋਂ ਇਕ ਜਾਗਰੂਕਤਾ ਰੈਲੀ ਦੁਆਬਾ ਗਰੁੱਪ ਆਫ਼ ਕਾਲਜਿਜ਼ ਛੋਕਰਾਂ (ਰਾਹੋਂ), ਰੋਟਰੀ ਕਲੱਬ ਤੇ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ 30 ਅਕਤੂਬਰ ਨੂੰ ਕੀਤੀ ਜਾਵੇਗੀ। ਸਰਬ ਸਾਂਝੀ ਸੋਚ ਵਾਲੀ ਰੈਲੀ ਵਿਚ ਸਮਾਜ ਦੀਆਂ ਵੱਖ-ਵੱਖ ਲੋੜਾਂ ਤੇ ਨਾਗਰਿਕ ਫਰਜ਼ਾਂ ਪ੍ਰਤੀ ਜਾਗਰੂਕਤਾ ਮੁੱਦੇ ਸਾਂਝੇ ਕੀਤੇ ਜਾਣਗੇ। ਰੈਲੀ ਆਰੀਆ ਸਕੂਲ ਤੋਂ ਸਵੇਰੇ 9:30 ਵਜੇ ਆਰੰਭ ਹੋਵੇਗੀ ਜੋ ਰਾਹੋਂ ਰੋਡ, ਚੰਡੀਗੜ੍ਹ ਚੌਕ ਤੋਂ ਚੰਡੀਗੜ੍ਹ ਰੋਡ, ਦਿੱਲੀ ਕਾਲੋਨੀ ਹੁੰਦੀ ਹੋਈ ਮਿਊਂਸਪਲ ਪਾਰਕ ਰਾਹੀਂ ਰੋਟਰੀ ਭਵਨ ਪੁੱਜੇਗੀ ਜਿਥੇ ਸੰਖੇਪ ਸੈਮੀਨਾਰ ਹੋਵੇਗਾ। ਇਥੇ ਮਾਹਰ ਸਮਾਜ ਸੇਵੀ ਸੰਬੋਧਨ ਹੋਵੇਗਾ। ਸਮੱਸਿਆਵਾਂ ’ਤੇ ਵਿਦਿਆਰਥੀਆਂ ਨੂੰ ਸਵਾਲ ਕੀਤੇ ਜਾਣਗੇ ਸਹੀ ਉੱਤਰ ਦੇਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ। ਰੈਲੀ ਵਿਚ ਸੰਵਿਧਾਨਕ ਕਦਰਾਂ ਕੀਮਤਾਂ, ਇਮਾਨਦਾਰੀ, ਨਿਰਲੋਭ, ਨਿਡਰ ਤੇ ਨਿਰਪੱਖਤਾ ਵੋਟਰ ਫਰਜਾਂ ਪ੍ਰਤੀ, ਵਾਤਾਵਰਨ ਪ੍ਰੇਮ, ਕਿੱਤਾ ਮੁਖੀ ਸਿੱਖਿਆ ਦੇ ਮਹੱਤਵ, ਲਿੰਗ ਭਿੰਨ ਭੇਦ ਰਹਿਤ ਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਨਾ, ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ, ਸਬਰ ਸੰਤੋਖ ਨੂੰ ਅਪਨਾਉਣ ਆਦਿ ਮੁੱਦਿਆਂ ਪ੍ਰਤੀ ਸੁਹਿਰਦ ਨਾਗਰਿਕ ਜੀਵਨ ਜੀਉਣ ਦੀ ਜਾਗਰੂਕਤਾ ਸੰਦੇਸ਼ ਸਾਂਝੇ ਕੀਤੇ ਜਾਣਗੇ। ਮੀਟਿੰਗ ਵਿਚ ਜੀ. ਐਸ . ਤੂਰ, ਹਰਪ੍ਰਭਮਹਿਲ ਸਿੰਘ, ਜੇ. ਐਸ. ਗਿੱਦਾ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ ਅਤੇ ਹਰਿੰਦਰ ਸਿੰਘ ਹਾਜਰ ਸਨ। ਇਸ ਮੌਕੇ ਮੈਂਬਰਾਂ ਵਲੋਂ ਰੋਟਰੀ ਭਵਨ ਦੀ ਪਾਰਕ ਵਿੱਚ ਸਾਫ ਵਾਤਾਵਰਣ ਦਾ ਪ੍ਰਤੀਕ ਬੂਟਾ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਨੇ ਮਨਾਇਆ ਅੰਤਰਰਾਸ਼ਟਰੀ ਦਿਵਸ ਅਗਲੀ ਖ਼ਬਰ ਨਸ਼ੇ ਪੰਜਾਬ ਦੀ ਨੌਜਵਾਨੀ ਨੂੰ ਖਾ ਰਹੇ ਹਨ ਘੁਣ ਵਾਂਗ-ਗਿ. ਬੀਸਲਾ
Ad Position 24